ਕੈਨੇਡਾ ਦੇ ਜੰਗਲਾਂ ਦੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ ਕਿਵੇਂ ਪਹੁੰਚਿਆ? ਜਾਣੋ

Published: 

16 Jul 2026 16:00 PM IST

ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰੰਟੋ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਦਾ ਮਾਰੂ ਅਸਰ ਹੁਣ ਗੁਆਂਢੀ ਦੇਸ਼ ਅਮਰੀਕਾ ਤੱਕ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਸਵੇਰ ਤੱਕ ਟੋਰੰਟੋ ਦੁਨੀਆ ਦੇ ਉਨ੍ਹਾਂ ਦੇਸ਼ਾਂ ਅਤੇ ਸ਼ਹਿਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸ਼ਾਮਲ ਹੋ ਗਿਆ, ਜਿੱਥੋਂ ਦੀ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਪੱਧਰ 'ਤੇ ਪਹੁੰਚ ਚੁੱਕੀ ਹੈ।

ਕੈਨੇਡਾ ਦੇ ਜੰਗਲਾਂ ਦੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ ਕਿਵੇਂ ਪਹੁੰਚਿਆ? ਜਾਣੋ

ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰੰਟੋ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਦਾ ਮਾਰੂ ਅਸਰ ਹੁਣ ਗੁਆਂਢੀ ਦੇਸ਼ ਅਮਰੀਕਾ ਤੱਕ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਸਵੇਰ ਤੱਕ ਟੋਰੰਟੋ ਦੁਨੀਆ ਦੇ ਉਨ੍ਹਾਂ ਦੇਸ਼ਾਂ ਅਤੇ ਸ਼ਹਿਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸ਼ਾਮਲ ਹੋ ਗਿਆ, ਜਿੱਥੋਂ ਦੀ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਪੱਧਰ ‘ਤੇ ਪਹੁੰਚ ਚੁੱਕੀ ਹੈ। ਇਸ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਹੁਣ ਤੇਜ਼ੀ ਨਾਲ ਅਮਰੀਕਾ ਵੱਲ ਵਧ ਰਿਹਾ ਹੈ।

ਕੈਨੇਡਾ ਦੇ ਮੌਸਮ ਵਿਗਿਆਨੀ ਬ੍ਰਾਇਨ ਓਵਸੀਏਕ ਦਾ ਕਹਿਣਾ ਹੈ ਕਿ ਇਸ ਧੂੰਏਂ ਦੇ ਕਾਰਨ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਤੇਜ਼ੀ ਨਾਲ ਵਧਿਆ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸ਼ੁੱਕਰਵਾਰ ਸਵੇਰ ਤੱਕ ਹਵਾ ਦੀ ਗੁਣਵੱਤਾ ਇਸੇ ਤਰ੍ਹਾਂ ਬੇਹੱਦ ਖ਼ਰਾਬ ਬਣੀ ਰਹਿ ਸਕਦੀ ਹੈ। ਇਸ ਦੌਰਾਨ ਹਵਾ ਦੀ ਗੁਣਵੱਤਾ ਨੂੰ ਲੈ ਕੇ ਜਾਰੀ ਕੀਤੇ ਗਏ ਅਲਰਟ ਕਾਰਨ ਫੀਫਾ ਫੈਨ ਫੈਸਟੀਵਲ, ਨਾਥਨ ਫਿਲਿਪਸ ਸਕੁਏਅਰ ਅਤੇ ਯੂਨੀਵਰਸਿਟੀ ਆਫ ਟੋਰੰਟੋ ਵਿਖੇ ਹੋਣ ਵਾਲੀਆਂ ਅਰਜਨਟੀਨਾ-ਇੰਗਲੈਂਡ ਮੈਚ ਦੀਆਂ ਵਾਚ ਪਾਰਟੀਆਂ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਦੇ ਵਿੱਚ ਅਮਰੀਕਾ ਤੱਕ ਇਸ ਅੱਗ ਦਾ ਭਿਆਨਕ ਅਸਰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਭਿਅੰਕਰ ਜੰਗਲੀ ਅੱਗ ਨੇ ਪੂਰੇ ਉੱਤਰੀ ਅਮਰੀਕਾ ਵਿੱਚ ਸੰਘਣਾ ਧੂੰਆਂ ਅਤੇ ਧੁੰਦ ਫੈਲਾ ਦਿੱਤੀ ਹੈ। ‘ਨੈਸ਼ਨਲ ਵੈਦਰ ਸਰਵਿਸ’ ਦੇ ਮੁਤਾਬਕ, ਆਉਣ ਵਾਲੇ ਦਿਨਾਂ ਦੇ ਵਿੱਚ ਪੂਰਬੀ-ਉੱਤਰੀ ਅਤੇ ਮੱਧ-ਐਟਲਾਂਟਿਕ ਦੇ ਕਈ ਹੋਰ ਪ੍ਰਮੁੱਖ ਸ਼ਹਿਰ ਵੀ ਇਸ ਧੂੰਏਂ ਦੀ ਲਪੇਟ ਵਿੱਚ ਆ ਕੇ ਪ੍ਰਭਾਵਿਤ ਹੋ ਸਕਦੇ ਹਨ। ਹੁਣ ਇੱਥੇ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਕੈਨੇਡਾ ਦੇ ਜੰਗਲਾਂ ਦੀ ਅੱਗ ਦਾ ਇਹ ਧੂੰਆਂ ਇੰਨੀ ਦੂਰ ਅਮਰੀਕਾ ਤੱਕ ਕਿਵੇਂ ਪਹੁੰਚ ਰਿਹਾ ਹੈ?

ਧੂੰਆਂ ਇੰਨੀ ਦੂਰ ਦਾ ਸਫ਼ਰ ਕਿਵੇਂ ਤੈਅ ਕਰਦਾ ਹੈ?

ਕੈਨੇਡਾ ਦੀ ‘ਇੰਟਰਏਜੰਸੀ ਫਾਰੈਸਟ ਫਾਇਰ ਸੈਂਟਰ’ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਜੰਗਲਾਂ ਵਿੱਚ 836 ਤੋਂ ਵੱਧ ਥਾਵਾਂ ‘ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿੱਚੋਂ 194 ਥਾਵਾਂ ‘ਤੇ ਲੱਗੀ ਅੱਗ ਪੂਰੀ ਤਰ੍ਹਾਂ ਨਾਲ ਬੇਕਾਬੂ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਅੱਗ ਨਾਰਥਵੈਸਟ ਟੈਰੀਟਰੀਜ਼, ਓਂਟਾਰੀਓ ਅਤੇ ਕਿਊਬੈਕ ਦੇ ਇਲਾਕਿਆਂ ਵਿੱਚ ਲੱਗੀ ਹੋਈ ਹੈ। ਇਸ ਸਾਲ ਗਰਮੀਆਂ ਦੇ ਮੌਸਮ ਵਿੱਚ ਕੈਨੇਡਾ ਦੇ ਅੰਦਰ ਕਰੀਬ 3,500 ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਨੇ 48 ਲੱਖ ਏਕੜ ਤੋਂ ਵੀ ਵੱਧ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਆਓ ਹੁਣ ਵਿਗਿਆਨਕ ਨਜ਼ਰੀਏ ਤੋਂ ਸਮਝਦੇ ਹਾਂ ਕਿ ਇਸ ਦਾ ਅਸਰ ਅਮਰੀਕਾ ਤੱਕ ਕਿਵੇਂ ਪਹੁੰਚ ਰਿਹਾ ਹੈ।

ਕੈਨੇਡਾ ਦੇ ਜੰਗਲਾਂ ‘ਚ ਅੱਗ

ਧੂੰਏਂ ਦੇ ਇੰਨੀ ਦੂਰ ਤੱਕ ਜਾਣ ਦੇ ਪਿੱਛੇ ਮੌਸਮ ਵਿਗਿਆਨ ਦੀ ਇੱਕ ਖ਼ਾਸ ਪ੍ਰਕਿਰਿਆ ਕੰਮ ਕਰਦੀ ਹੈ। ਜਦੋਂ ਜੰਗਲ ਵਿੱਚ ਭਿਆਨਕ ਅੱਗ ਲੱਗਦੀ ਹੈ, ਤਾਂ ਗਰਮ ਹਵਾ ਅਤੇ ਧੂੰਆਂ ਬਹੁਤ ਤੇਜ਼ੀ ਨਾਲ ਉੱਪਰ ਵੱਲ ਉੱਠਦਾ ਹੈ ਅਤੇ ਵਾਯੂਮੰਡਲ ਦੀਆਂ ਉੱਚੀਆਂ ਪਰਤਾਂ ਵਿੱਚ ਪਹੁੰਚ ਜਾਂਦਾ ਹੈ। ਉੱਥੇ ਪਹੁੰਚ ਕੇ ਇਹ ਧੂੰਆਂ ‘ਜੈੱਟ ਸਟ੍ਰੀਮ’ ਯਾਨੀ ਕਿ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਵਿਚਕਾਰ ਫਸ ਜਾਂਦਾ ਹੈ। ਇਹੋ ਤੇਜ਼ ਜੈੱਟ ਸਟ੍ਰੀਮ ਹਵਾਵਾਂ ਇਸ ਧੂੰਏਂ ਨੂੰ ਆਪਣੇ ਨਾਲ ਸੈਂਕੜੇ ਅਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੱਕ ਬਹਾ ਕੇ ਲੈ ਜਾਂਦੀਆਂ ਹਨ।

‘ਫਾਕਸ ਵੈਦਰ ਫੋਰਕਾਸਟ ਸੈਂਟਰ’ ਦੇ ਮੁਤਾਬਕ, ਹਵਾ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਉਣ ਦੇ ਕਾਰਨ ਧੂੰਏਂ ਦਾ ਇਹ ਸੰਘਣਾ ਗੁਬਾਰ ਅਮਰੀਕਾ ਦੇ ਹੇਠਲੇ 48 ਰਾਜਾਂ ਦੇ ਅੰਦਰ ਦਾਖ਼ਲ ਹੋ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਧੂੰਏਂ ਦੇ ਇੰਨੇ ਵੱਡੇ ਪੱਧਰ ‘ਤੇ ਫੈਲਣ ਦੀ ਇੱਕ ਹੋਰ ਵੱਡੀ ਵਜ੍ਹਾ ਅਮਰੀਕਾ ਦੇ ਮੱਧ ਹਿੱਸੇ ਵਿੱਚ ਬਣਿਆ ‘ਹੀਟ ਡੋਮ’ ਹੈ, ਜਿਸ ਨੇ ਓਂਟਾਰੀਓ ਦੇ ਜੰਗਲਾਂ ਦੀ ਅੱਗ ਦੇ ਨਾਲ ਮਿਲ ਕੇ ਇਸ ਧੂੰਏਂ ਦੇ ਫੈਲਾਅ ਦੀ ਰਫ਼ਤਾਰ ਨੂੰ ਹੋਰ ਵੀ ਜ਼ਿਆਦਾ ਤੇਜ਼ ਕਰ ਦਿੱਤਾ।

ਇਸ ਧੂੰਏਂ ਦਾ ਸਭ ਤੋਂ ਘਾਤਕ ਅਸਰ ਉਨ੍ਹਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਹੈ ਜਿੱਥੇ ਇਹ ਹੇਠਾਂ ਆ ਕੇ ਜ਼ਮੀਨ ਦੇ ਬਿਲਕੁਲ ਨੇੜੇ ਪਹੁੰਚ ਜਾਂਦਾ ਹੈ। ਫਾਕਸ ਫੋਰਕਾਸਟ ਸੈਂਟਰ ਦੇ ਅਨੁਸਾਰ, ਹਾਲਾਂਕਿ ਜ਼ਿਆਦਾਤਰ ਧੂੰਆਂ ਵਾਯੂਮੰਡਲ ਵਿੱਚ ਉੱਪਰਲੇ ਪਾਸੇ ਹੀ ਬਣਿਆ ਰਹਿੰਦਾ ਹੈ, ਪਰ ਕੁਝ ਘੰਟਿਆਂ ਦੇ ਲਈ ਇਹ ਜ਼ਮੀਨ ਦੇ ਨਜ਼ਦੀਕ ਵੀ ਉਤਰ ਸਕਦਾ ਹੈ, ਜਿਸ ਨਾਲ ਧਰਤੀ ਦੇ ਨੇੜੇ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਜਾਂਦੀ ਹੈ। ਹਰ ਪਾਸੇ ਫੈਲਿਆ ਧੂੰਆਂ, ਫ਼ੋਟੋ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਤੋਂ ਲਈ ਗਈ ਹੈ। ਫ਼ੋਟੋ: x/@GaryHershorn

ਧੂੰਏਂ ਦਾ ਵਧਣਾ ਕਿਉਂ ਹੈ ਜਾਨਲੇਵਾ?

ਜੰਗਲ ਦੀ ਅੱਗ ਵਿੱਚੋਂ ਨਿਕਲਣ ਵਾਲੇ ਇਸ ਧੂੰਏਂ ਦੇ ਅੰਦਰ ਸਭ ਤੋਂ ਖ਼ਤਰਨਾਕ ਚੀਜ਼ PM2.5 ਹੁੰਦੀ ਹੈ, ਜਿਸ ਨੂੰ ਅਤਿ ਸੂਖਮ ਕਣ ਕਿਹਾ ਜਾਂਦਾ ਹੈ। ਇਹ ਕਣ ਆਕਾਰ ਵਿੱਚ ਇੰਨੇ ਜ਼ਿਆਦਾ ਛੋਟੇ ਹੁੰਦੇ ਹਨ ਕਿ ਸਾਹ ਦੇ ਰਾਹੀਂ ਮਨੁੱਖੀ ਫੇਫੜਿਆਂ ਦੀ ਡੂੰਘਾਈ ਤੱਕ ਪਹੁੰਚ ਜਾਂਦੇ ਹਨ ਅਤੇ ਉੱਥੋਂ ਸਿੱਧੇ ਖੂਨ ਦੇ ਅੰਦਰ ਵੀ ਘੁਲ ਸਕਦੇ ਹਨ। ਇਸ ਦੇ ਕਾਰਨ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ ਜਾਂ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਹੋਰ ਵਧ ਸਕਦੀਆਂ ਹਨ। ਇਹ ਕਣ ਲਗਾਤਾਰ ਖੰਘ, ਗਲੇ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਭਾਰੀ ਤਕਲੀਫ਼ ਪੈਦਾ ਕਰਦੇ ਹਨ।

ਲੰਬੇ ਸਮੇਂ ਤੱਕ ਅਜਿਹੇ ਜ਼ਹਿਰੀਲੇ ਧੂੰਏਂ ਦੇ ਸੰਪਰਕ ਵਿੱਚ ਰਹਿਣ ਦੇ ਕਾਰਨ ਮਨੁੱਖਾਂ ਅੰਦਰ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਵੀ ਬਹੁਤ ਜ਼ਿਆਦਾ ਵਧ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਜ਼ਿਆਦਾ ਸਰੀਰਕ ਗਤੀਵਿਧੀਆਂ ਜਾਂ ਕਸਰਤ ਕਰਨ ਤੋਂ ਬਚਣ, ਆਪਣੇ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਪੂਰੀ ਤਰ੍ਹਾਂ ਬੰਦ ਰੱਖਣ ਅਤੇ ਚੰਗੇ ਫਿਲਟਰ ਵਾਲੇ ਏਅਰ ਕੰਡੀਸ਼ਨਰ ਦਾ ਇਸਤੇਮਾਲ ਕਰਨ ਦੀ ਸਖ਼ਤ ਸਲਾਹ ਦਿੱਤੀ ਜਾ ਰਹੀ ਹੈ।

Follow Us