ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਾਗ਼ੀ BLA ਦੇ ਅੱਗੇ ਪਾਕਿਸਤਾਨੀ ਫੌਜ ਦਾ ਟੋਟਲ ਸਰੇਂਡਰ, ਪੜ੍ਹੋ 6000 ਲੜਾਕਿਆਂ ਵਾਲੀ ਫੌਜ ਦੀ ਪੂਰੀ ਕੁੰਡਲੀ

Pakistan Train Hijack by Baloch Army: ਪਾਕਿਸਤਾਨ ਵਿੱਚ ਅੱਤਵਾਦੀਆਂ ਨੇ ਇੱਕ ਟਰੇਨ ਨੂੰ ਹਾਈਜੈਕ ਕਰਨ ਦਾ ਦਾਅਵਾ ਕੀਤਾ ਹੈ। ਬਲੋਚ ਲਿਬਰੇਸ਼ਨ ਆਰਮੀ ਨਾਮਕ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਹੈ ਅਤੇ 100 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਬੀਐਲਏ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿਰੁੱਧ ਫੌਜੀ ਕਾਰਵਾਈ ਕੀਤੀ ਗਈ ਤਾਂ ਉਹ ਸਾਰੇ ਬੰਧਕਾਂ ਨੂੰ ਮਾਰ ਦੇਵੇਗਾ।

ਬਾਗ਼ੀ BLA ਦੇ ਅੱਗੇ ਪਾਕਿਸਤਾਨੀ ਫੌਜ ਦਾ ਟੋਟਲ ਸਰੇਂਡਰ, ਪੜ੍ਹੋ 6000 ਲੜਾਕਿਆਂ ਵਾਲੀ ਫੌਜ ਦੀ ਪੂਰੀ ਕੁੰਡਲੀ
BLA ਦੇ 6000 ਲੜਾਕਿਆਂ ਵਾਲੀ ਫੌਜ ਦੀ ਕੁੰਡਲੀ
Follow Us
tv9-punjabi
| Updated On: 12 Mar 2025 15:53 PM

ਪਾਕਿਸਤਾਨ ਵਿੱਚ ਅੱਤਵਾਦ ਅਤੇ ਵੱਖਵਾਦੀ ਲਹਿਰਾਂ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ। ਇਸ ਦੌਰਾਨ, ਖ਼ਬਰ ਆਈ ਹੈ ਕਿ ਬਲੋਚ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨ ਦੀ ਜ਼ਫਰ ਐਕਸਪ੍ਰੈਸ ਟਰੇਨ ਨੂੰ ਹਾਈਜੈਕ ਕਰ ਲਿਆ ਹੈ। ਇਸ ਟਰੇਨ ਵਿੱਚ ਲਗਭਗ 400 ਯਾਤਰੀ ਹਨ ਜਿਨ੍ਹਾਂ ਨੂੰ ਬਲੋਚ ਲਿਬਰੇਸ਼ਨ ਆਰਮੀ ਨੇ ਬੰਧਕ ਬਣਾ ਲਿਆ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਟਰੇਨ ਵਿੱਚ ਲਗਭਗ 140 ਸੈਨਿਕ ਵੀ ਸਫ਼ਰ ਕਰ ਰਹੇ ਸਨ। ਹਾਈਜੈਕਿੰਗ ਤੋਂ ਕੁਝ ਘੰਟਿਆਂ ਬਾਅਦ, ਜ਼ਫਰ ਐਕਸਪ੍ਰੈਸ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਬਲੋਚਿਸਤਾਨ ਫੌਜ ਦੇ ਅੱਤਵਾਦੀਆਂ ਨੇ ਛੱਡ ਦਿੱਤਾ ਜਦੋਂ ਕਿ ਰੇਲਗੱਡੀ ਵਿੱਚ ਸਵਾਰ ਸਾਰੇ ਸੈਨਿਕਾਂ ਨੂੰ ਬੰਧਕ ਬਣਾ ਲਿਆ ਗਿਆ।

ਇਹ ਸੰਗਠਨ ਲੰਬੇ ਸਮੇਂ ਤੋਂ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰਨ ਅਤੇ ਇਸਨੂੰ ਵਿਦੇਸ਼ੀ ਪ੍ਰਭਾਵ, ਖਾਸ ਕਰਕੇ ਚੀਨੀ ਨਿਵੇਸ਼ ਅਤੇ ਪਾਕਿਸਤਾਨੀ ਫੌਜ ਦੇ ਨਿਯੰਤਰਣ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਘਟਨਾ ਨੇ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਇੱਕ ਵਾਰ ਫਿਰ BLA ਦੀ ਤਾਕਤ ਅਤੇ ਰਣਨੀਤੀਆਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਪਰ ਇਹ ਸੰਗਠਨ ਕਿੰਨਾ ਸ਼ਕਤੀਸ਼ਾਲੀ ਹੈ ਅਤੇ ਇਸਦੀ ਫੌਜੀ ਤਾਕਤ ਕੀ ਹੈ? ਆਓ ਵਿਸਥਾਰ ਨਾਲ ਸਮਝੀਏ।

ਪਾਕਿਸਤਾਨ ਵਿੱਚ ਪੂਰੀ ਟਰੇਨ ਹਾਈਜੈਕ, ਮੁਕਾਬਲੇ ਵਿੱਚ 6 ਸੈਨਿਕ ਢੇਰ, 120 ਲੋਕ ਫਸੇ

BLA ਦੀ ਸਥਾਪਨਾ ਅਤੇ ਮਕਸਦ

ਬਲੋਚ ਲਿਬਰੇਸ਼ਨ ਆਰਮੀ (BLA) ਦੀ ਸਥਾਪਨਾ 2000 ਵਿੱਚ ਹੋਈ ਸੀ। ਇਹ ਸੰਗਠਨ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰਦਾ ਹੈ ਅਤੇ ਪਾਕਿਸਤਾਨ ਸਰਕਾਰ ਅਤੇ ਫੌਜ ਵਿਰੁੱਧ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੈ। ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਸਰੋਤਾਂ ਨਾਲ ਭਰਪੂਰ ਸੂਬਾ ਹੈ, ਪਰ ਇਸਦੇ ਵਸਨੀਕਾਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਦੇ ਸਰੋਤਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਰਹੇ ਹਨ। ਇਸੇ ਕਾਰਨ, ਬੀਐਲਏ ਸਮੇਤ ਕਈ ਹੋਰ ਬਲੋਚ ਸੰਗਠਨਾਂ ਨੇ ਹਥਿਆਰ ਚੁੱਕੇ ਹੋਏ ਹਨ।

ਪਾਕਿਸਤਾਨ ਵਿੱਚ ਪੂਰੀ ਟਰੇਨ ਹਾਈਜੈਕ, ਮੁਕਾਬਲੇ ਵਿੱਚ 6 ਸੈਨਿਕ ਢੇਰ, 120 ਲੋਕ ਫਸੇ

ਪਾਕਿਸਤਾਨ ਵਿੱਚ ਪੂਰੀ ਟਰੇਨ ਹਾਈਜੈਕ

BLA ਦੀ ਫੌਜੀ ਤਾਕਤ ਕਿੰਨੀ ਹੈ?

ਜਦੋਂ 2000 ਵਿੱਚ BLA ਦਾ ਗਠਨ ਕੀਤਾ ਗਿਆ ਸੀ, ਤਾਂ ਇਸਦੀ ਫੌਜੀ ਤਾਕਤ ਲਗਭਗ 6,000 ਲੜਾਕੇ ਦੱਸੀ ਜਾਂਦੀ ਸੀ। ਹਾਲਾਂਕਿ, ਸਮੇਂ ਦੇ ਨਾਲ ਇਸਦੇ ਮੈਂਬਰਾਂ ਦੀ ਗਿਣਤੀ ਘਟਦੀ ਗਈ ਹੈ। ਮਜੀਦ ਬ੍ਰਿਗੇਡ ਬੀਐਲਏ ਦਾ ਇੱਕ ਵਿਸ਼ੇਸ਼ ਆਤਮਘਾਤੀ ਦਸਤਾ ਸਮੂਹ ਹੈ, ਜਿਸ ਵਿੱਚ ਲਗਭਗ 100-150 ਆਤਮਘਾਤੀ ਹਮਲਾਵਰ ਸ਼ਾਮਲ ਦੱਸੇ ਜਾਂਦੇ ਹਨ।

BLA ਦੀ ਕੁੱਲ ਫੌਜੀ ਤਾਕਤ ਦਾ ਅੰਦਾਜ਼ਾ ਸਟੈਨਫੋਰਡ ਯੂਨੀਵਰਸਿਟੀ ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਅੰਕੜਿਆਂ ਅਨੁਸਾਰ, ਬੀਐਲਏ ਕੋਲ ਇਸ ਵੇਲੇ 1,000-1,500 ਲੜਾਕੂ ਹਨ। ਕੁਝ ਨਵੀਆਂ ਰਿਪੋਰਟਾਂ ਕਹਿੰਦੀਆਂ ਹਨ ਕਿ ਬੀਐਲਏ ਲੜਾਕਿਆਂ ਦੀ ਗਿਣਤੀ ਘਟ ਕੇ ਸਿਰਫ਼ 600 ਰਹਿ ਗਈ ਹੈ।

Terror Attack In Balochistan: ਬਲੋਚਿਸਤਾਨ 'ਚ ਫੌਜੀ ਇਲਾਕੇ 'ਚ ਅੱਤਵਾਦੀ ਹਮਲਾ, 4 ਜਵਾਨਾਂ ਦੀ ਮੌਤ, 5 ਜ਼ਖਮੀ

BLA ਦੀ ਰਣਨੀਤੀ ਅਤੇ ਹਮਲੇ

BLA ਗੁਰੀਲਾ ਯੁੱਧ ਦੀ ਰਣਨੀਤੀ ਅਪਣਾਉਂਦਾ ਹੈ। ਇਹ ਪਾਕਿਸਤਾਨੀ ਫੌਜ, ਪੁਲਿਸ ਅਤੇ ਸਰਕਾਰੀ ਅਦਾਰਿਆਂ ‘ਤੇ ਹਮਲਾ ਕਰਦਾ ਹੈ। BLA ਖਾਸ ਤੌਰ ‘ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੇ ਵਿਰੁੱਧ ਹੈ। ਇਸ ਤਹਿਤ ਚੀਨ ਨੇ ਬਲੋਚਿਸਤਾਨ ਵਿੱਚ ਭਾਰੀ ਨਿਵੇਸ਼ ਕੀਤਾ ਹੈ। BLA ਪਾਕਿਸਤਾਨੀ ਫੌਜ, ISI ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਸੰਗਠਨ ਨੇ ਕਈ ਵਾਰ ਚੀਨੀ ਨਾਗਰਿਕਾਂ ‘ਤੇ ਹਮਲੇ ਕੀਤੇ ਹਨ, ਜਿਸ ਕਾਰਨ ਚੀਨ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋਇਆ ਹੈ।

ਭਾਵੇਂ BLA ਦੀ ਤਾਕਤ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ, ਪਰ ਇਹ ਅਜੇ ਵੀ ਪਾਕਿਸਤਾਨ ਲਈ ਇੱਕ ਵੱਡਾ ਸੁਰੱਖਿਆ ਖ਼ਤਰਾ ਬਣਿਆ ਹੋਇਆ ਹੈ। ਪਾਕਿਸਤਾਨ ਦੀ ਫੌਜ ਇਸ ਸੰਗਠਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸਨੂੰ ਬਲੋਚਿਸਤਾਨ ਦੇ ਕਈ ਸਥਾਨਕ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।

ਲਗਾਤਾਰ ਹਮਲੇ ਕਰ ਰਹੀ ਹੈ BLA ਆਰਮੀ

ਪਿਛਲੇ ਇੱਕ ਸਾਲ ਤੋਂ ਬਲੋਚਿਸਤਾਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਵਾਧਾ ਹੋਇਆ ਹੈ। BLA ਲਗਾਤਾਰ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਹੈ। ਇਸਤੋਂ ਪਹਿਲਾਂ ਵੀ ਕਰਾਚੀ ਅਤੇ ਰਾਵਲਪਿੰਡੀ ਦੇ ਨਾਲ-ਨਾਲ ਕਈ ਵੱਡੇ ਸ਼ਹਿਰਾਂ ਵਿੱਚ ਵੱਡੇ ਫਿਦਾਇਨ ਹਮਲੇ ਕਰਕੇ ਉੱਥੋਂ ਦੀ ਫੌਜ ਅਤੇ ਸਰਕਾਰ ਨੂੰ ਡੂੰਘੀ ਸੱਟ ਮਾਰ ਚੁੱਕੀ ਹੈ। ਪਿਛਲੇ ਸਾਲ ਨਵੰਬਰ ਵਿੱਚ, ਇੱਕ ਆਤਮਘਾਤੀ ਹਮਲਾਵਰ ਨੇ ਕਵੇਟਾ ਰੇਲਵੇ ਸਟੇਸ਼ਨ ‘ਤੇ ਆਪਣੇ ਆਪ ਨੂੰ ਉਡਾ ਲਿਆ ਸੀ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਅਤੇ 62 ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਰੇਲਵੇ ਨੇ ਕਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ।

ਉੱਧਰ, ਦੇਸ਼ ਦੀ ਫੌਜ ਵੀ ਬੀਐਲਏ ਨੂੰ ਕੁਚਲਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ, ਪਰ ਇਸਦੇ ਹੌਂਸਲੇ ਨਹੀਂ ਤੋੜ ਸਕੀ ਹੈ। ਬਲੋਚਿਸਤਾਨ ਦੇ ਲੋਕ ਖੁਦ ਨੂੰ ਪਾਕਿਸਤਾਨ ਤੋਂ ਵੱਖ ਕਰਕੇ ਵੱਖਰਾ ਦੇਸ਼ ਬਣਾਉਣ ਦੀ ਮੰਗ ਤੇ ਬਾਜਿੱਦ ਹਨ। ਉਨ੍ਹਾਂ ਦਾ ਆਰੋਪ ਹੈ ਕਿ ਪਾਕਿਸਤਾਨੀ ਫੌਜ ਨਾ ਸਿਰਫ ਕੁਦਰਤੀ ਸੋਮਿਆਂ ਦਾ ਜਰੂਰਤ ਤੋਂ ਵੱਧ ਇਸਤੇਮਾਲ ਕਰ ਰਹੀ ਹੈ, ਸਗੋਂ ਉਨ੍ਹਾਂ ਦੇ ਲੋਕਾਂ ਤੇ ਵੀ ਭਾਰੀ ਤਸ਼ੱਦਦ ਢਾਹ ਰਹੀ ਹੈ।

ਬਲੋਚਾਂ ਦਾ ਆਰੋਪ ਹੈ ਕਿ ਉਨ੍ਹਾਂ ਦੇ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਤੱਕ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ। ਹਜ਼ਾਰਾਂ ਲਾਪਤਾ ਨੌਜਵਾਨਾਂ ਦਾ ਤਾਂ ਪਤਾ ਹੀ ਨਹੀਂ ਲੱਗ ਸਕਿਆ ਹੈ। ਲੋਕਾਂ ਦਾ ਆਰੋਪ ਹੈ ਕਿ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਮਾਰ ਕੇ ਕਿਸੇ ਅਣਪਛਾਤੀ ਥਾਂ ਤੇ ਦਫਨਾ ਦਿੱਤਾ ਹੈ। ਨਾਲ ਹੀ ਉਨ੍ਹਾਂ ਦੀਆਂ ਔਰਤਾਂ ਨਾਲ ਹੀ ਪਾਕਿ ਫੌਜ ਬਦਸਲੂਕੀ ਕਰਦੀ ਹੈ। ਉਨ੍ਹਾਂ ਦਾ ਸਰੀਰਿਕ ਸ਼ੋਸ਼ਣ ਕਰਕੇ ਉਨ੍ਹਾਂ ਨੂੰ ਗੋਲੀ ਮਾਰ ਦਿੰਦੀ ਹੈ ਅਤੇ ਬੱਚਿਆਂ ਤੱਕ ਦਾ ਵੀ ਕਤਲ ਕਰਨ ਵਿੱਚ ਨਹੀਂ ਹਿਚਕਦੀ।

ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ...
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...