ਭਾਰਤ ਵਿੱਚ ਹੁਣ ਕਿੰਨਾ ਭ੍ਰਿਸ਼ਟਾਚਾਰ? 2014 ਤੋਂ 2024 ਤੱਕ ਦੀ ਰਿਪੋਰਟ ਦੇ ਅੰਕੜਿਆਂ ਤੋਂ ਸਮਝੋ ਹਾਲਾਤ
Corruption in India: ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਵਿੱਚ ਭਾਰਤ ਨੂੰ 96ਵਾਂ ਸਥਾਨ ਮਿਲਿਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਗਿਰਾਵਟ ਦਰਸਾਉਂਦਾ ਹੈ। ਭਾਰਤ ਦਾ ਸਕੋਰ 38 ਹੈ, ਜੋ 2023 ਵਿੱਚ 39 ਤੋਂ ਘੱਟ ਹੈ। ਇਸ ਰਿਪੋਰਟ ਵਿੱਚ 180 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਡੈਨਮਾਰਕ ਸਿਖਰ 'ਤੇ ਹੈ।

ਦੁਨੀਆ ਦੇ ਭ੍ਰਿਸ਼ਟ ਦੇਸ਼ਾਂ ਦੀ ਰੈਕਿੰਗ ਸਾਹਮਣੇ ਆਈ ਹੈ, ਜਿਸ ਵਿੱਚ ਭਾਰਤ 96ਵੇਂ ਸਥਾਨ ‘ਤੇ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਦੇ ਅਨੁਸਾਰ, ਭਾਰਤ ਨੂੰ 2024 ਦੇ ਕਰਪਸ਼ਨ ਪਰਸੈਪਸ਼ਨ (CPI) ਇੰਡੈਕਸ ਵਿੱਚ ਇੱਕ ਅੰਕਦਾ ਨੁਕਸਾਨ ਹੋਇਆ ਹੈ। ਉਸਦੇ ਕੁੱਲ ਅੰਕ 38 ਹਨ। ਇਸ ਇੰਡੈਕਸ ਵਿੱਚ 180 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਨੂੰ 0 ਤੋਂ 100 ਤੱਕ ਅੰਕ ਦਿੱਤੇ ਜਾਂਦੇ ਹਨ। ਜਿਸਦੇ ਜਿਨ੍ਹੇ ਜ਼ਿਆਦਾ ਅੰਕ ਹੁੰਦੇ ਹਨ, ਉਹ ਰੈਂਕਿੰਗ ਵਿੱਚ ਉੱਚਾ ਹੁੰਦਾ ਹੈ। ਉਦਾਹਰਣ ਵਜੋਂ, ਡੈਨਮਾਰਕ 100 ਵਿੱਚੋਂ 90 ਸਕੋਰ ਨਾਲ ਪਹਿਲੇ ਸਥਾਨ ‘ਤੇ ਹੈ। ਇਸਦਾ ਮਤਲਬ ਹੈ ਕਿ ਉੱਥੇ ਭ੍ਰਿਸ਼ਟਾਚਾਰ ਸਭ ਤੋਂ ਘੱਟ ਹੈ।
ਭਾਰਤ ਦੀ ਗੱਲ ਕਰੀਏ ਤਾਂ ਇਸਦਾ ਸਕੋਰ 2024 ਵਿੱਚ 38 ਹੈ, ਜਦੋਂ ਕਿ 2023 ਵਿੱਚ ਇਹ 39 ਅਤੇ 2022 ਵਿੱਚ 40 ਸੀ। 2023 ਵਿੱਚ ਭਾਰਤ ਦੀ ਰੈਂਕਿੰਗ 93 ਸੀ। ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚੋਂ, ਪਾਕਿਸਤਾਨ 135ਵੇਂ ਸਥਾਨ ‘ਤੇ ਹੈ ਅਤੇ ਸ਼੍ਰੀਲੰਕਾ 121ਵੇਂ ਸਥਾਨ ‘ਤੇ ਹੈ। ਜਦੋਂ ਕਿ ਬੰਗਲਾਦੇਸ਼ 149ਵੇਂ ਸਥਾਨ ‘ਤੇ ਹੈ। ਚੀਨ ਦੀ ਰੈਂਕਿੰਗ 76 ਹੈ।
ਸਾਲ | ਰੈਕਿੰਗ | ਸਕੋਰ |
2014 | 85 | 38 |
2015 | 76 | 38 |
2016 | 79 | 40 |
2017 | 81 | 40 |
2018 | 78 | 41 |
2019 | 80 | 41 |
2020 | 86 | 40 |
2021 | 85 | 40 |
2022 | 85 | 39 |
2023 | 93 | 39 |
2024 | 96 | 38 |
2014 ਤੋਂ 2024 ਤੱਕ ਦੀ ਰਿਪੋਰਟ
ਸੀਪੀਆਈ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਦੇ ਹਰ ਹਿੱਸੇ ਵਿੱਚ ਭ੍ਰਿਸ਼ਟਾਚਾਰ ਵੱਡੀ ਸਮੱਸਿਆ ਹੈ, ਪਰ ਬਹੁਤ ਸਾਰੇ ਦੇਸ਼ਾਂ ਵਿੱਚ ਬਿਹਤਰੀ ਲਈ ਬਦਲਾਅ ਹੋ ਰਹੇ ਹਨ। ਸੋਧ ਤੋਂ ਇਹ ਵੀ ਪਤਾ ਚਲਿਆ ਹੈ ਕਿ ਭ੍ਰਿਸ਼ਟਾਚਾਰ ਕਲਾਈਮੇਟ ਐਕਸ਼ਨ ਲਈ ਇੱਕ ਵੱਡਾ ਖ਼ਤਰਾ ਹੈ। ਅਰਬਾਂ ਲੋਕ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ ਜਿੱਥੇ ਭ੍ਰਿਸ਼ਟਾਚਾਰ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਮਨੁੱਖੀ ਅਧਿਕਾਰਾਂ ਨੂੰ ਕਮਜ਼ੋਰ ਕਰਦਾ ਹੈ।
ਇਹ ਹਨ ਦੁਨੀਆ ਦੇ ਸਭ ਤੋਂ ਵੱਧ ਭ੍ਰਿਸ਼ਟ ਦੇਸ਼
ਰੈਂਕ | ਦੇਸ਼ | ਸਕੋਰ |
170 | ਸੁਡਾਨ | 15 |
172 | ਨਿਕਾਰਾਗੁਆ | 14 |
173 | ਇਕੂਆਟੋਰੀਅਮ ਗੁਆਇਨਾ | 13 |
173 | ਲੀਬੀਆ | 13 |
173 | ਯਮਨ | 13 |
177 | ਸੀਰੀਆ | 12 |
178 | ਵੈਨੇਜ਼ੁਏਲਾ | 10 |
179 | ਸੋਮਾਲੀਆ | 9 |
180 | ਦੱਖਣੀ ਸੁਡਾਨ | 8 |
ਟਰਾਂਸਪੇਰੈਂਸੀ ਇੰਟਰਨੈਸ਼ਨਲ ਨੂੰ ਜਾਣੋ
ਟਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਹੈ। ਇਸਦਾ ਮੁੱਖ ਦਫਤਰ ਜਰਮਨੀ ਦੇ ਬਰਲਿਨ ਵਿੱਚ ਹੈ। ਇਹ ਸੰਸਥਾ ਹਰ ਸਾਲ ਕਰਪਸ਼ਨ ਪਰਸੈਪਸ਼ਨ ਇੰਡੈਕਸ ਜਾਰੀ ਕਰਦੀ ਹੈ, ਜਿਸ ਵਿੱਚ ਦੁਨੀਆ ਭਰ ਦੇ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਦੀ ਸਥਿਤੀ ਦਾ ਜ਼ਿਕਰ ਕੀਤਾ ਜਾਂਦਾ ਹੈ। ਇਹ ਸੂਚਕਾਂਕ ਦੁਨੀਆ ਭਰ ਦੇ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਦੇ ਪੱਧਰ ਨੂੰ ਦਰਸਾਉਂਦਾ ਹੈ।
ਇਹ ਸੰਗਠਨ ਵਿੱਚ ਕਿਸੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਪਤਾ ਲਗਾਉਣ ਲਈ ਤਿੰਨ ਤਰ੍ਹਾਂ ਦਾ ਡੇਟਾ ਸ਼ਾਮਲ ਕਰਦਾ ਹੈ ਜੋ 13 ਵੱਖ-ਵੱਖ ਕਿਸਮਾਂ ਦੇ ਸਰਵੇਖਣਾਂ ਅਤੇ ਸੰਸਥਾਵਾਂ ਤੋਂ ਇਕੱਤਰ ਕੀਤੇ ਜਾਂਦੇ ਹਨ। ਇਸ ਵਿੱਚ ਵਿਸ਼ਵ ਬੈਂਕ ਅਤੇ ਵਰਲਡ ਇਕੋਨਾਮਿਕ ਫੋਰਮ ਵਰਗੇ ਸੰਗਠਨ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਮਾਹਿਰਾਂ ਅਤੇ ਕਾਰੋਬਾਰੀਆਂ ਨਾਲ ਵੀ ਗੱਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ
ਇਹਨਾਂ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਡੇਟਾ ਨੂੰ ਕੈਲਕੁਲੈਟ ਕੀਤਾ ਜਾਂਦਾਹੈ ਅਤੇ ਰੈਂਕ ਤਿਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ, ਦੇਸ਼ਾਂ ਨੂੰ ਉੱਥੋਂ ਦੇ ਹਾਲਾਤਾਂ ਦੇ ਆਧਾਰ ‘ਤੇ ਵਧੇਰੇ ਭ੍ਰਿਸ਼ਟ ਜਾਂ ਘੱਟ ਭ੍ਰਿਸ਼ਟ ਦੱਸਿਆ ਜਾਂਦਾ ਹੈ।