ਨੌਕਰੀ ਹੋਵੇ ਜਾਂ ਪੜ੍ਹਾਈ, ਜਾਣੋ ਕਿਹੜੇ ਹਨ ਦੁਨੀਆ ਦੇ ਟਾਪ-15 ਦੇਸ਼, ਅਮਰੀਕਾ-ਬ੍ਰਿਟੇਨ ਟਾਪ-3 ਤੋਂ ਬਾਹਰ

Updated On: 

09 Jul 2026 13:31 PM IST

Henley Opportunity Index 2026: ਦੁਨੀਆ ਵਿੱਚ ਸਭ ਤੋਂ ਵਧੀਆ ਸਿੱਖਿਆ ਅਤੇ ਨੌਕਰੀ ਦੇ ਮੌਕਿਆਂ ਵਾਲੇ 15 ਦੇਸ਼ਾਂ ਦੀ ਸੂਚੀ ਹੈਨਲੇ ਆਪਰਚਿਊਨਿਟੀ ਇੰਡੈਕਸ-2026 ਵਿੱਚ ਜਾਰੀ ਕੀਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਦੇ ਟਾਪ-3 ਵਿੱਚ ਨਾ ਤਾਂ ਅਮਰੀਕਾ ਸ਼ਾਮਲ ਹੈ ਅਤੇ ਨਾ ਹੀ ਬ੍ਰਿਟੇਨ।

ਨੌਕਰੀ ਹੋਵੇ ਜਾਂ ਪੜ੍ਹਾਈ, ਜਾਣੋ ਕਿਹੜੇ ਹਨ ਦੁਨੀਆ ਦੇ ਟਾਪ-15 ਦੇਸ਼, ਅਮਰੀਕਾ-ਬ੍ਰਿਟੇਨ ਟਾਪ-3 ਤੋਂ ਬਾਹਰ

15 ਦੇਸ਼, ਜਿੱਥੇ ਮੌਕੇ ਹੀ ਮੌਕੇ

ਦੁਨੀਆ ਵਿੱਚ ਅਜਿਹੇ 15 ਦੇਸ਼ ਹਨ, ਜਿੱਥੇ ਮੌਕਿਆਂ ਦੀ ਕੋਈ ਘਾਟ ਨਹੀਂ ਹੈ। ਇਨ੍ਹਾਂ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਆਪਣੀ ਉੱਚ ਗੁਣਵੱਤਾ ਲਈ ਜਾਣੀ ਜਾਂਦੀ ਹੈ। ਇਨ੍ਹਾਂ ਦੇਸ਼ਾ ਦੇ ਆਰਥਿਕ ਤੌਰ ‘ਤੇ ਵੀ ਸਮੱਧ ਹਨ ਅਤੇ ਲੋਕਾਂ ਨੂੰ ਵਧੀਆ ਕਰੀਅਰ ਦੇ ਮੌਕੇ ਪ੍ਰਦਾਨ ਕਰਦੇ ਹਨ। ਹੈਨਲੇ ਆਪਰਚਿਊਨਿਟੀ ਇੰਡੈਕਸ-2026 ਦੀ ਸੂਚੀ ਵਿੱਚ ਅਜਿਹੇ ਹੀ 15 ਦੇਸ਼ਾਂ ਦੇ ਨਾਮ ਸ਼ਾਮਲ ਹਨ। ਇਸ ਸੂਚੀ ਵਿੱਚ ਪਹਿਲੇ ਸਥਾਨ ‘ਤੇ ਸਵਿਟਜ਼ਰਲੈਂਡ ਹੈ, ਜਿਸ ਨੇ 86 ਫੀਸਦੀ ਸਕੋਰ ਹਾਸਲ ਕੀਤਾ ਹੈ। ਇੱਥੇ ਬੈਂਕਿੰਗ, ਫਾਰਮਾ ਅਤੇ ਕਮੋਡਿਟੀ ਸੈਕਟਰ ਵਿੱਚ ਨੌਕਰੀਆਂ ਦੇ ਕਾਫ਼ੀ ਮੌਕੇ ਹਨ। ਦੂਜੇ ਸਥਾਨ ‘ਤੇ ਸਿੰਗਾਪੁਰ ਅਤੇ ਤੀਜੇ ਸਥਾਨ ‘ਤੇ ਆਸਟ੍ਰੇਲੀਆ ਹੈ। ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਨੂੰ ਆਮ ਤੌਰ ‘ਤੇ ਸਿੱਖਿਆ ਅਤੇ ਨੌਕਰੀ ਲਈ ਸਭ ਤੋਂ ਵਧੀਆ ਦੇਸ਼ ਮੰਨਿਆ ਜਾਂਦਾ ਹੈ, ਪਰ ਇਹ ਦੋਵੇਂ ਦੇਸ਼ ਇਸ ਸੂਚੀ ਦੇ ਟਾਪ-3 ਵਿੱਚ ਵੀ ਆਪਣੀ ਜਗ੍ਹਾ ਨਹੀਂ ਬਣਾ ਸਕੇ।

ਹੈਨਲੇ ਆਪਰਚਿਊਨਿਟੀ ਇੰਡੈਕਸ ਇਹ ਦਰਸਾਉਂਦਾ ਹੈ ਕਿ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ਾਂ ਵਿੱਚ ਸਿੱਖਿਆ, ਨੌਕਰੀ, ਆਮਦਨ ਅਤੇ ਸਮਾਜਿਕ-ਆਰਥਿਕ ਤਰੱਕੀ ਦੇ ਸਭ ਤੋਂ ਵੱਧ ਮੌਕੇ ਉਪਲਬਧ ਹਨ।

ਕਿਵੇਂ ਤਿਆਰ ਕੀਤੀ ਜਾਂਦੀ ਹੈ ਰੈਂਕਿੰਗ?

ਇਸ ਇੰਡੈਕਸ ਵਿੱਚ ਕਈ ਮਾਪਦੰਡਾਂ ਦੇ ਆਧਾਰ ‘ਤੇ ਦੇਸ਼ਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਉਪਲਬਧਤਾ, ਰੁਜ਼ਗਾਰ ਅਤੇ ਕਰੀਅਰ ਦੇ ਮੌਕੇ, ਆਮਦਨ ਕਮਾਉਣ ਦੀ ਸਮਰੱਥਾ, ਆਰਥਿਕ ਗਤੀਸ਼ੀਲਤਾ, ਜੀਵਨ ਦੀ ਗੁਣਵੱਤਾ, ਸਮਾਜਿਕ ਸੁਰੱਖਿਆ, ਕਾਰੋਬਾਰ ਸ਼ੁਰੂ ਕਰਨ ਅਤੇ ਨਿਵੇਸ਼ ਦੇ ਮੌਕੇ ਵਰਗੇ ਮਾਪਦੰਡ ਸ਼ਾਮਲ ਹੁੰਦੇ ਹਨ।

ਰੈੰਕਿੰਗ ਕਈ ਕਾਰਕਾਂ ਦੇ ਆਧਾਰ ‘ਤੇ ਨਿਰਧਾਰਤ ਕੀਤੀ ਜਾਂਦੀ ਹੈ। ਫੋਟੋ: Pexels

ਇਹ ਇੰਡੈਕਸ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਕਿਸ ਦੇਸ਼ ਵਿੱਚ ਲੋਕਾਂ ਕੋਲ ਅੱਗੇ ਵਧਣ ਦੇ ਸਭ ਤੋਂ ਵੱਧ ਮੌਕੇ ਹਨ। ਇਸ ਨਾਲ ਦੁਨੀਆ ਭਰ ਦੇ ਹੁਨਰਮੰਦ ਲੋਕਾਂ, ਨਿਵੇਸ਼ਕਾਂ ਅਤੇ ਪੇਸ਼ੇਵਰਾਂ ਲਈ ਵੱਖ-ਵੱਖ ਦੇਸ਼ਾਂ ਦੀ ਤੁਲਨਾ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਉਹ ਉਸੇ ਆਧਾਰ ‘ਤੇ ਆਪਣੇ ਫ਼ੈਸਲੇ ਲੈਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਇੰਡੈਕਸ ਕਿਸੇ ਦੇਸ਼ ਦੀ ਜੀਡੀਪੀ ਦੇ ਆਧਾਰ ‘ਤੇ ਨਹੀਂ, ਸਗੋਂ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਕਿੱਥੇ ਲੋਕ ਆਪਣੀ ਮਿਹਨਤ ਅਤੇ ਹੁਨਰ ਦੇ ਆਧਾਰ ‘ਤੇ ਅੱਗੇ ਵਧਣ ਦੇ ਵਧੇਰੇ ਮੌਕੇ ਪ੍ਰਾਪਤ ਕਰ ਸਕਦੇ ਹਨ।

ਸੂਚੀ ਵਿੱਚ ਕਿਹੜਾ ਦੇਸ਼ ਕਿਹੜੇ ਨੰਬਰ ‘ਤੇ ਹੈ?

ਕ੍ਰਮ ਸੰਖਿਆ ਰੈਂਕਿੰਗ ਦੇਸ਼ ਸਕੋਰ ਮੁੱਖ ਖੇਤਰ (ਸੈਕਟਰ)
1 1 ਸਵਿਟਜ਼ਰਲੈਂਡ 86% ਬੈਂਕਿੰਗ, ਫਾਰਮਾਸਿਊਟੀਕਲਜ਼, ਕਮੋਡਿਟੀਜ਼
2 2 ਸਿੰਗਾਪੁਰ 81% ਫਿਨਟੈਕ, ਏਆਈ (AI), ਗਲੋਬਲ ਲੌਜਿਸਟਿਕਸ
3 3 ਆਸਟ੍ਰੇਲੀਆ 80% ਸਿਹਤ ਸੇਵਾਵਾਂ, ਨਵਿਆਉਣਯੋਗ ਊਰਜਾ, ਮਾਈਨਿੰਗ ਟੈਕਨੋਲੋਜੀ
4 ਚੌਥਾ (ਸਾਂਝਾ) ਯੂਨਾਈਟਿਡ ਕਿੰਗਡਮ 79% ਵਿੱਤੀ ਸੇਵਾਵਾਂ, ਲਾਈਫ ਸਾਇੰਸਜ਼, ਕ੍ਰੀਏਟਿਵ ਇੰਡਸਟਰੀਜ਼
5 ਚੌਥਾ (ਸਾਂਝਾ) ਸੰਯੁਕਤ ਰਾਜ ਅਮਰੀਕਾ 79% ਟੈਕਨੋਲੋਜੀ ਈਕੋਸਿਸਟਮ, ਵੈਂਚਰ ਕੈਪੀਟਲ
6 5ਵਾਂ ਕੈਨੇਡਾ 78% ਅੰਤਰਰਾਸ਼ਟਰੀ ਰੁਜ਼ਗਾਰ ਬਾਜ਼ਾਰ, ਟੈਕਨੋਲੋਜੀ
7 6 ਆਸਟ੍ਰੀਆ 69% ਯੂਰਪੀ ਸੰਘ (EU) ਗੇਟਵੇ, ਨਿਰਮਾਣ ਉਦਯੋਗ
8 7 ਸੰਯੁਕਤ ਅਰਬ ਅਮੀਰਾਤ 68% ਧਨ ਪ੍ਰਬੰਧਨ, ਉੱਦਮਤਾ
9 8 ਨਿਊਜ਼ੀਲੈਂਡ 67% ਐਗਰੀ-ਟੈਕ, ਵਾਤਾਵਰਣ ਵਿਗਿਆਨ
10 9ਵਾਂ (ਸਾਂਝਾ) ਹਾਂਗਕਾਂਗ 65% ਪੂੰਜੀ ਬਾਜ਼ਾਰ, ਅੰਤਰਰਾਸ਼ਟਰੀ ਵਪਾਰ
11 9ਵਾਂ (ਸਾਂਝਾ) ਇਟਲੀ 65% ਡਿਜ਼ਾਈਨ, ਵਪਾਰਕ ਅਤੇ ਉਦਯੋਗਿਕ ਕੇਂਦਰ
12 10ਵਾਂ (ਸਾਂਝਾ) ਲਾਤਵੀਆ 62% ਟੈਕ ਸਟਾਰਟਅੱਪ, ਲੌਜਿਸਟਿਕਸ
13 10ਵਾਂ (ਸਾਂਝਾ) ਮਾਲਟਾ 62% ਆਈ-ਗੇਮਿੰਗ, ਸਮੁੰਦਰੀ ਵਿੱਤੀ ਸੇਵਾਵਾਂ
14 11ਵਾਂ ਪੁਰਤਗਾਲ 61% ਡਿਜ਼ੀਟਲ ਨੋਮੈਡ ਈਕੋਸਿਸਟਮ, ਟੂਰਿਜ਼ਮ ਟੈਕਨੋਲੋਜੀ
15 12ਵਾਂ ਗ੍ਰੀਸ 59% ਸ਼ਿਪਿੰਗ, ਨਵਿਆਉਣਯੋਗ ਊਰਜਾ

ਹਾਲਾਂਕਿ, ਵੱਖ-ਵੱਖ ਇੰਡੈਕਸ ਰਿਪੋਰਟਾਂ ਮੁਤਾਬਕ ਕਮਾਈ ਦੀ ਸਮਰੱਥਾ ਦੇ ਮਾਮਲੇ ਵਿੱਚ ਸਵਿਟਜ਼ਰਲੈਂਡ ਨੂੰ ਅਕਸਰ 100 ਵਿੱਚੋਂ 100 ਦਾ ਪੂਰਾ ਸਕੋਰ ਮਿਲਦਾ ਹੈ, ਪਰ ਇੱਥੇ ਰਹਿਣ ਦਾ ਖ਼ਰਚ ਵੀ ਕਾਫ਼ੀ ਜ਼ਿਆਦਾ ਹੈ। ਦੂਜੇ ਪਾਸੇ, ਮੌਕਿਆਂ ਵਾਲੇ ਦੇਸ਼ਾਂ ਦੀ ਇਸ ਸੂਚੀ ਵਿੱਚ ਆਸਟ੍ਰੇਲੀਆ ਵਰਗੇ ਦੇਸ਼ ਵੀ ਸ਼ਾਮਲ ਹਨ, ਜੋ ਇਸ ਸਾਲ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਕਰੀਅਰ ਵਿੱਚ ਤਰੱਕੀ ਲਈ ਕੈਨੇਡਾ ਵੀ ਇੱਕ ਸ਼ਾਨਦਾਰ ਮੰਜ਼ਿਲ ਵਜੋਂ ਉਭਰਿਆ ਹੈ।

ਇਨ੍ਹਾਂ ਦੇਸ਼ਾਂ ਦੀ ਖਾਸੀਅਤ ਇਹ ਹੈ ਕਿ ਇੱਥੇ ਤਰੱਕੀ ਦੇ ਭਰਪੂਰ ਮੌਕੇ ਤਾਂ ਮਿਲਦੇ ਹਨ, ਪਰ ਬ੍ਰਿਟੇਨ, ਅਮਰੀਕਾ ਅਤੇ ਸਵਿਟਜ਼ਰਲੈਂਡ ਵਰਗੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਇੱਥੇ ਮੁਕਾਬਲਾ ਅਤੇ ਰਹਿਣ-ਸਹਿਣ ਦਾ ਖ਼ਰਚ ਮੁਕਾਬਲਤਨ ਘੱਟ ਹੈ। ਇਸੇ ਤਰ੍ਹਾਂ, ਇੰਡੈਕਸ ਮੁਤਾਬਕ ਆਸਟ੍ਰੀਆ, ਸੰਯੁਕਤ ਅਰਬ ਅਮੀਰਾਤ, ਹਾਂਗਕਾਂਗ ਅਤੇ ਨਿਊਜ਼ੀਲੈਂਡ ਵੀ ਮੌਕਿਆਂ ਅਤੇ ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿੱਚ ਕਈ ਹੋਰ ਦੇਸ਼ਾਂ ਨਾਲੋਂ ਬਿਹਤਰ ਸਾਬਤ ਹੋਏ ਹਨ।

Source: TV9Hindi.com

Follow Us