ਯਮੁਨਾ ‘ਚ ਅਮੋਨੀਆ ਦਾ ਮੁੱਦਾ… ਦਿੱਲੀ ਦੀ ਸੀਐਮ ਆਤਿਸ਼ੀ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਸੀਐਮ ਮਾਨ ਵੀ ਰਹੇ ਮੌਜੂਦ
Yamnua Ammonia Issue: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਚੋਣ ਕਮਿਸ਼ਨ ਪਹੁੰਚੇ। ਦੋਵਾਂ ਆਗੂਆਂ ਨੇ ਯਮੁਨਾ ਨਦੀ ਵਿੱਚ ਵਧੇ ਹੋਏ ਅਮੋਨੀਆ ਦੇ ਪੱਧਰ ਬਾਰੇ ਸ਼ਿਕਾਇਤ ਦਰਜ ਕਰਵਾਈ। ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਇਹ ਹਰਿਆਣਾ ਦੀ ਵਜ੍ਹਾ ਨਾਲ ਹੋ ਰਿਹਾ ਹੈ।
ਦੇਸ਼ ਦੀ ਰਾਜਧਾਨੀ ਵਿੱਚ ਚੋਣ ਸਰਗਰਮੀ ਦੇ ਵਿਚਕਾਰ, ਦਿੱਲੀ-ਹਰਿਆਣਾ ਜਲ ਵਿਵਾਦ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਚੋਣ ਕਮਿਸ਼ਨ ਕੋਲ ਪਹੁੰਚੇ। ਦੋਵਾਂ ਆਗੂਆਂ ਨੇ ਯਮੁਨਾ ਨਦੀ ਵਿੱਚ ਵਧੇ ਹੋਏ ਅਮੋਨੀਆ ਦੇ ਪੱਧਰ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਇਹ ਹਰਿਆਣਾ ਕਾਰਨ ਹੋਇਆ ਹੈ।
ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ, ਦਿੱਲੀ ਦੇ ਮੁੱਖ ਮੰਤਰੀ ਅਤੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਆਤਿਸ਼ੀ ਨੇ ਕਿਹਾ, ਦਿੱਲੀ ਵਿੱਚ ਪਾਣੀ ਦੇ ਮੁੱਦੇ ‘ਤੇ ਚੋਣ ਕਮਿਸ਼ਨ ਨਾਲ ਚਰਚਾ ਕੀਤੀ ਗਈ ਸੀ। ਅਸੀਂ ਕਮਿਸ਼ਨ ਨੂੰ ਦੱਸਿਆ ਕਿ ਕਿਵੇਂ ਹਰਿਆਣਾ ਤੋਂ ਯਮੁਨਾ ਵਿੱਚ ਆ ਰਹੇ ਪਾਣੀ ਵਿੱਚ ਅਮੋਨੀਆ ਦਾ ਪੱਧਰ ਜ਼ਹਿਰੀਲੇ ਪੱਧਰ ਤੱਕ ਪਹੁੰਚ ਗਿਆ ਹੈ।
मुख्य चुनाव आयुक्त से दिल्ली में पानी के मुद्दे पर चर्चा के बाद @BhagwantMann जी के साथ प्रेस संबोधन। pic.twitter.com/NjLdDuCzub
— Atishi (@AtishiAAP) January 28, 2025
ਇਹ ਵੀ ਪੜ੍ਹੋ
ਜ਼ਹਿਰੀਲਾ ਪਾਣੀ ਇਸੇ ਤਰ੍ਹਾਂ ਵਗਦਾ ਰਿਹਾ ਤਾਂ…
ਉਨ੍ਹਾਂ ਕਿਹਾ, ਦਿੱਲੀ ਦੇ ਵਾਟਰ ਟ੍ਰੀਟਮੈਂਟ ਪਲਾਂਟ 1 ਪੀਪੀਐਮ ਜਾਂ 2 ਪੀਪੀਐਮ ਤੱਕ ਅਮੋਨੀਆ ਨੂੰ ਟ੍ਰੀਟ ਕਰ ਸਕਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ, ਅਮੋਨੀਆ ਦਾ ਪੱਧਰ 4-7 ਪੀਪੀਐਮ ਤੱਕ ਪਹੁੰਚ ਰਿਹਾ ਹੈ। 7 ਪੀਪੀਐਮ ਅਮੋਨੀਆ ਦਾ ਅਰਥ ਹੈ ਜ਼ਹਿਰੀਲਾ ਪਾਣੀ। ਅਸੀਂ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਜੇਕਰ ਇਸ ਤਰ੍ਹਾਂ ਦਾ ਜ਼ਹਿਰੀਲਾ ਪਾਣੀ ਵਗਦਾ ਰਿਹਾ, ਤਾਂ ਸਾਡੇ ਬਹੁਤ ਸਾਰੇ ਵਾਟਰ ਟ੍ਰੀਟਮੈਂਟ ਪਲਾਂਟ ਬੰਦ ਹੋ ਜਾਣਗੇ ਅਤੇ ਦਿੱਲੀ ਦੇ 30% ਹਿੱਸੇ ਨੂੰ ਪਾਣੀ ਨਹੀਂ ਮਿਲੇਗਾ। ਚੋਣ ਕਮਿਸ਼ਨ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਦਿੱਲੀ ਦੇ ਹਿੱਤ ਵਿੱਚ ਫੈਸਲਾ ਲੈਣਗੇ।