AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Weather Update: ਸਾਵਧਾਨ! ਉੱਤਰ ਭਾਰਤ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਚੜ੍ਹਿਆ ਪਾਰਾ

ਦੇਸ਼ ਭਰ ਵਿੱਚ ਮੌਸਮ ਦੀ ਤਾਜ਼ਾ ਖ਼ਬਰ, 6 ਮਈ, 2023: ਆਈਐਮਡੀ ਮੁਤਾਬਕ ਹੁਣ ਸੁਹਾਵਣੇ ਮੌਸਮ ਦਾ ਦੌਰ ਖਤਮ ਹੋਣ ਜਾ ਰਿਹਾ ਹੈ। ਹੁਣ ਮਈ ਦੀ ਗਰਮੀ ਆਪਣੇ ਅਸਲੀ ਰੂਪ ਵਿੱਚ ਆਉਣ ਵਾਲੀ ਹੈ। ਅਨੁਮਾਨ ਮੁਤਾਬਕ ਅੱਜ (ਸ਼ਨੀਵਾਰ) ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹੇਗਾ।

tv9-punjabi
| Updated On: 06 May 2023 07:02 AM IST
Share
Weather Update: ਦੇਸ਼ ਵਿੱਚ ਖਾਸ ਕਰਕੇ ਉੱਤਰੀ ਭਾਰਤ ਵਿੱਚ ਮਈ ਦੇ ਮਹੀਨੇ ਵਿੱਚ ਠੰਡ ਦਾ ਅਹਿਸਾਸ ਕਰਵਾਉਣ ਵਾਲਾ ਮੌਸਮ ਇੱਕ ਵਾਰ ਮੁੜ ਕਰਵਟ ਲੈਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੈਸਟਰਨ ਡਿਸਟਰਬੈਂਸ (Western Disturbance) ਦਾ ਪ੍ਰਭਾਵ ਖਤਮ ਹੋਣ ਦੇ ਨਾਲ ਹੀ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਅਗਲੇ ਹਫਤੇ ਤੱਕ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦੇਈਏ ਕਿ ਇਹ ਦੋਵੇਂ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ ਦਰਜ ਕੀਤੇ ਗਏ ਸਨ। ਕਈ ਦਿਨਾਂ ਬਾਅਦ ਸ਼ੁੱਕਰਵਾਰ ਨੂੰ ਮਈ ਮਹੀਨੇ ਦੀ ਗਰਮੀ ਦਾ ਅਹਿਸਾਸ ਹੋਇਆ। ਦੂਜੇ ਪਾਸੇ ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 40 ਸਾਲ ਬਾਅਦ ਤਾਪਮਾਨ 16 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ।

ਸੁਹਾਵਣੇ ਮੌਸਮ ਦਾ ਦੌਰ ਅੰਤ

ਮੌਸਮ ਵਿਭਾਗ (Department of Meteorology) ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਸੁਹਾਵਣੇ ਮੌਸਮ ਦਾ ਦੌਰ ਖਤਮ ਹੋਣ ਜਾ ਰਿਹਾ ਹੈ। ਹੁਣ ਮਈ ਦੀ ਗਰਮੀ ਆਪਣੇ ਅਸਲੀ ਰੂਪ ਵਿੱਚ ਆਉਣ ਵਾਲੀ ਹੈ। ਅਨੁਮਾਨ ਮੁਤਾਬਕ ਅੱਜ (ਸ਼ਨੀਵਾਰ) ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹੇਗਾ।

8 ਮਈ ਤੋਂ ਪਾਰਾ ਉੱਪਰ ਚੜ੍ਹੇਗਾ

ਇਸ ਦੇ ਨਾਲ ਹੀ ਰਾਜਧਾਨੀ ਵਿੱਚ ਅੱਜ (6 ਮਈ) ਅਤੇ ਕੱਲ੍ਹ (7 ਮਈ) ਨੂੰ ਬਾਰਿਸ਼ ਅਤੇ ਤੇਜ਼ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਤਾਪਮਾਨ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਜਾਵੇਗੀ ਪਰ 8 ਮਈ ਤੋਂ ਪਾਰਾ ਤਿੰਨ ਤੋਂ ਪੰਜ ਡਿਗਰੀ ਤੋਂ ਉੱਪਰ ਚਲਾ ਜਾਵੇਗਾ। ਆਈਐਮਡੀ (India Meteorological Department) ਅਨੁਸਾਰ ਸੋਮਵਾਰ ਤੱਕ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 34 ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਹਿਮਾਚਲ ‘ਚ ਅੱਜ ਪਵੇਗਾ ਮੀਂਹ

ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਦਾ ਦੌਰਾ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਇੱਥੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦੱਸ ਦੇਈਏ ਕਿ ਇਸ ਸਬੰਧੀ ਪਹਿਲਾਂ ਹੀ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...