ਵੋਲੋਡਿਮਿਰ ਜ਼ੇਲੇਂਸਕੀ ਨੇ ਹੀਰੋਸ਼ੀਮਾ ‘ਚ PM MODI ਨਾਲ ਕੀਤੀ ਮੁਲਾਕਾਤ, ਰੂਸ ਨਾਲ ਜੰਗ ਦਰਮਿਆਨ ਪਹਿਲੀ ਮੁਲਾਕਾਤ
Hiroshima G7 Summit: ਰੂਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਪੂਰੀ ਦੁਨੀਆ 'ਚ ਰੂਸ ਦੇ ਖਿਲਾਫ ਮਾਹੌਲ ਬਣਾਉਣ 'ਚ ਲੱਗੇ ਹੋਏ ਹਨ। ਜ਼ੇਲੇਂਸਕੀ ਵੀ ਅੱਜ ਜਾਪਾਨ ਪਹੁੰਚ ਗਏ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
G7 Summit Hiroshima: ਰੂਸ ਨਾਲ ਜੰਗ ਦੇ ਵਿਚਕਾਰ, ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਸ਼ਨੀਵਾਰ ਸਵੇਰੇ ਜਾਪਾਨ ਦੇ ਹੀਰੋਸ਼ੀਮਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਸਨ। ਜੀ-7 ਸੰਮੇਲਨ ਲਈ ਭਾਰਤ, ਅਮਰੀਕਾ ਸਮੇਤ ਦੁਨੀਆ ਦੇ ਸ਼ਕਤੀਸ਼ਾਲੀ ਨੇਤਾ ਇੱਥੇ ਪਹੁੰਚ ਚੁੱਕੇ ਹਨ। ਹੀਰੋਸ਼ੀਮਾ ਪਹੁੰਚਣ ‘ਤੇ ਜ਼ੇਲੇਂਸਕੀ ਨੇ ਕਿਹਾ ਕਿ ‘ਸ਼ਾਂਤੀ ਬਹੁਤ ਨੇੜੇ ਹੈ’। ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕਰੇਨ ਦਾ ਸਮਰਥਨ ਕਰਨ ਤੋਂ ਦੂਰ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਜਾਪਾਨ, ਜੀ7 ਅਤੇ ਸਹਿਯੋਗੀਆਂ ਨਾਲ ਬੈਠਕ ਸੁਰੱਖਿਆ ਅਤੇ ਸਾਡੀ ਜਿੱਤ ਲਈ ਸਹਿਯੋਗ ਨੂੰ ਵਧਾਵਾ ਦੇਵੇਗੀ। ਜ਼ੇਲੇਂਸਕੀ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 2 ਵਜੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੀ ਇਹ ਮੁਲਾਕਾਤ ਜੀ-7 ਸਿਖਰ ਸੰਮੇਲਨ ਦੇ ਮੌਕੇ ‘ਤੇ ਹੋਈ। ਪ੍ਰਧਾਨ ਮੰਤਰੀ ਮੋਦੀ 22 ਮਈ ਨੂੰ ਇੰਡੋ-ਪੈਸੀਫਿਕ ਟਾਪੂ ਸਹਿਯੋਗ ਦੇ ਤੀਜੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।


