Maharashtra Election: ਭਾਜਪਾ ਨੇਤਾ ਵਿਨੋਦ ਤਾਵੜੇ ‘ਤੇ ਪੈਸੇ ਵੰਡਣ ਦਾ ਆਰੋਪ, FIR ‘ਚ ਨਕਦੀ ਦਾ ਜ਼ਿਕਰ ਨਹੀਂ, ਮਾਮਲਾ ਦਰਜ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ 'ਤੇ ਗੰਭੀਰ ਆਰੋਪ ਲੱਗੇ ਹਨ। ਉਨ੍ਹਾਂ 'ਤੇ ਪੈਸੇ ਵੰਡਣ ਦਾ ਆਰੋਪ ਹਨ। ਇਸ ਮਾਮਲੇ 'ਚ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਇਕ ਕਾਂਸਟੇਬਲ ਦੇ ਬਿਆਨ 'ਤੇ ਵਿਨੋਦ ਤਾਵੜੇ ਅਤੇ ਹੋਰਾਂ ਖਿਲਾਫ ਤੁਲਿੰਜ ਪੁਲਿਸ ਸਟੇਸ਼ਨ 'ਚ ਐੱਫਆਈਆਰ ਦਰਜ ਹੋਈ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ‘ਤੇ ਗੰਭੀਰ ਆਰੋਪ ਲੱਗੇ ਹਨ। ਉਨ੍ਹਾਂ ‘ਤੇ ਪੈਸੇ ਵੰਡਣ ਦਾ ਆਰੋਪ ਹੈ। ਇਸ ਮਾਮਲੇ ‘ਚ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ। ਕਥਿਤ ਤੌਰ ‘ਤੇ ਪੈਸੇ ਵੰਡਣ ਦੀ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਤਾਵੜੇ ਅਤੇ ਸਥਾਨਕ ਨੇਤਾ ਰਾਜਨ ਨਾਇਕ ਹੋਟਲ ਪਹੁੰਚੇ ਸਨ। ਇਸ ਦੌਰਾਨ ਬਹੁਜਨ ਵਿਕਾਸ ਅਘਾੜੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਭਾਰੀ ਹੰਗਾਮਾ ਹੋ ਗਿਆ। ਰਾਜਨ ਨਾਇਕ ਵਿਰਾਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਦੇ ਸਾਹਮਣੇ ਬਹੁਜਨ ਵਿਕਾਸ ਅਘਾੜੀ ਨੇ ਸ਼ਿਤਿਜ ਠਾਕੁਰ ਨੂੰ ਮੈਦਾਨ ‘ਚ ਉਤਾਰਿਆ ਹੈ।
ਮਹਾਰਾਸ਼ਟਰ ਪੁਲਿਸ ਨੇ ਵਿਨੋਦ ਤਾਵੜੇ ਅਤੇ ਹੋਰਾਂ ਖਿਲਾਫ ਵੀ ਕਾਰਵਾਈ ਕੀਤੀ ਹੈ। ਤੁਲਿੰਜ ਪੁਲਿਸ ਨੇ ਬੀਐਨਐਸ ਦੀ ਧਾਰਾ 223 ਅਤੇ ਆਰਪੀਟੀ ਐਕਟ-1951 ਦੀ ਧਾਰਾ 126 ਤਹਿਤ ਕਾਰਵਾਈ ਕੀਤੀ ਹੈ। ਵਿਨੋਦ ਤਾਵੜੇ ਅਤੇ ਭਾਜਪਾ ਉਮੀਦਵਾਰ ਰਾਜਨ ਨਾਇਕ ਸਮੇਤ ਕਰੀਬ 250 ਲੋਕ ਇਸ ‘ਚ ਆਰੋਪੀ ਹਨ। ਇਹ ਐਫਆਈਆਰ ਤੁਲਿੰਜ ਸਟੇਸ਼ਨ ‘ਤੇ ਕਾਂਸਟੇਬਲ ਵਿਕਰਮ ਉੱਤਮ ਪੰਹਾਲਕਰ ਦੇ ਬਿਆਨ ‘ਤੇ ਦਰਜ ਕੀਤੀ ਗਈ ਹੈ। ਇਸ ਵਿੱਚ ਪੈਸੇ ਵੰਡਣ ਦਾ ਕੋਈ ਆਰੋਪ ਨਹੀਂ ਹੈ। ਇਹ ਕਾਰਵਾਈ ਇੱਕ ਬਾਹਰੀ ਆਗੂ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਇਲਾਕੇ ਵਿੱਚ ਆ ਕੇ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਮੀਟਿੰਗ ਕਰਨ ਮਗਰੋਂ ਹੋਈ ਹੈ।
ਕਿੱਥੇ ਕੀ ਵੰਡਿਆ? ਬਾਰੇ ਜਾਣਕਾਰੀ ਹੈ
ਕੈਸ਼ਕਾਂਡ ਬਾਰੇ ਸ਼ਿਤਿਜ ਠਾਕੁਰ ਨੇ ਆਰੋਪ ਲਾਇਆ ਕਿ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ 5 ਕਰੋੜ ਰੁਪਏ ਲੈ ਕੇ ਆਏ। ਨਾਲ ਹੀ ਵਸਈ-ਵਿਰਾਰ ਦੇ ਵਿਧਾਇਕ ਹਿਤੇਂਦਰ ਠਾਕੁਰ ਨੇ ਆਰੋਪ ਲਾਇਆ ਕਿ 5 ਕਰੋੜ ਰੁਪਏ ਵੰਡੇ ਜਾ ਰਹੇ ਹਨ। ਮੈਨੂੰ ਡਾਇਰੀਆਂ ਮਿਲੀਆਂ ਹਨ। ਕਿੱਥੇ ਅਤੇ ਕੀ ਵੰਡਿਆ ਗਿਆ ਹੈ, ਇਸ ਬਾਰੇ ਪੂਰੀ ਜਾਣਕਾਰੀ ਹੈ। ਆਪਣੇ ‘ਤੇ ਲੱਗੇ ਆਰੋਪਾਂ ਨੂੰ ਲੈ ਕੇ ਵਿਨੋਦ ਤਾਵੜੇ ਦੀ ਵੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਵੰਡਣ ਦੇ ਆਰੋਪ ਬੇਬੁਨਿਆਦ ਹਨ। ਚੋਣ ਕਮਿਸ਼ਨ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ।
ਸੱਤਾਧਾਰੀ ਧਿਰ ਵਿਰੁੱਧ ਕਾਰਵਾਈ ਕਰਨ ਤੋਂ ਡਰਦਾ ਹੈ ਚੋਣ ਕਮਿਸ਼ਨ
ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦਾ ਸਿਆਸੀ ਤਾਪਮਾਨ ਉੱਚਾ ਹੋ ਗਿਆ ਹੈ। ਵਿਰੋਧੀ ਧਿਰ ਭਾਜਪਾ ‘ਤੇ ਹਮਲੇ ਕਰ ਰਹੀ ਹੈ। ਸ਼ਿਵ ਸੈਨਾ (ਯੂਬੀਟੀ) ਨੇਤਾ ਸੰਜੇ ਰਾਉਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਖੇਡ ਖਤਮ ਹੋ ਗਈ ਹੈ। ਠਾਕੁਰ ਨੇ ਉਹ ਕੰਮ ਕੀਤਾ ਹੈ ਜੋ ਚੋਣ ਕਮਿਸ਼ਨ ਨੇ ਕਰਨਾ ਸੀ। ਚੋਣ ਕਮਿਸ਼ਨ ਸਾਡੇ ਬੈਗਾਂ ਦੀ ਜਾਂਚ ਕਰਦਾ ਹੈ ਪਰ ਸੱਤਾਧਾਰੀ ਧਿਰ ਵਿਰੁੱਧ ਕਾਰਵਾਈ ਕਰਨ ਤੋਂ ਡਰਦਾ ਹੈ।
ਵਿਨੋਦ ਤਾਵੜੇ ਦਾ ਸਪੱਸ਼ਟੀਕਰਨ
ਇਸ ਪੂਰੇ ਮਾਮਲੇ ‘ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਦਾ ਕਹਿਣਾ ਹੈ ਕਿ ਨਾਲਾਸੋਪਾਰਾ ਦੇ ਵਿਧਾਇਕਾਂ ਦੀ ਬੈਠਕ ਚੱਲ ਰਹੀ ਸੀ। ਵੋਟਿੰਗ ਵਾਲੇ ਦਿਨ ਲਈ ਆਦਰਸ਼ ਚੋਣ ਜ਼ਾਬਤਾ, ਵੋਟਿੰਗ ਮਸ਼ੀਨ ਨੂੰ ਕਿਵੇਂ ਸੀਲ ਕੀਤਾ ਜਾਵੇਗਾ ਅਤੇ ਜੇਕਰ ਕੋਈ ਇਤਰਾਜ਼ ਦਰਜ ਕਰਨਾ ਹੈ ਤਾਂ ਕੀ ਕਰਨਾ ਹੈ ਮੈਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਆਇਆ ਸੀ। ਬਹੁਜਨ ਵਿਕਾਸ ਅਘਾੜੀ ਦੇ ਵਰਕਰ ਅੱਪਾ ਠਾਕੁਰ ਅਤੇ ਸ਼ਿਤਿਜ ਨੇ ਮਹਿਸੂਸ ਕੀਤਾ ਕਿ ਅਸੀਂ ਪੈਸੇ ਵੰਡ ਰਹੇ ਹਾਂ। ਚੋਣ ਕਮਿਸ਼ਨ ਅਤੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇ। ਮੈਂ 40 ਸਾਲਾਂ ਤੋਂ ਪਾਰਟੀ ਵਿੱਚ ਹਾਂ। ਅੱਪਾ ਠਾਕੁਰ ਅਤੇ ਸ਼ਿਤਿਜ ਮੈਨੂੰ ਜਾਣਦੇ ਹਨ, ਪੂਰੀ ਪਾਰਟੀ ਮੈਨੂੰ ਜਾਣਦੀ ਹੈ। ਫਿਰ ਵੀ ਮੇਰਾ ਮੰਨਣਾ ਹੈ ਕਿ ਚੋਣ ਕਮਿਸ਼ਨ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।