Live Updates: ਝਾਰਖੰਡ ਵਿੱਚ 28 ਨਵੰਬਰ ਨੂੰ ਹੇਮੰਤ ਸੋਰੇਨ ਸਰਕਾਰ ਚੁੱਕਣਗੇ ਸਹੁੰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਅਰਸ਼ਦੀਪ ਦੀ ਘਰ ਵਾਪਸੀ, ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ‘ਚ ਖਰੀਦਿਆ
ਅਰਸ਼ਦੀਪ ਸਿੰਘ ਦੀ ਇੱਕ ਵਾਰ ਫਿਰ ਪੰਜਾਬ ਕਿੰਗਜ਼ ਵਿੱਚ ਵਾਪਸੀ ਹੋਈ ਹੈ। ਪੰਜਾਬ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ 18 ਕਰੋੜ ਰੁਪਏ ਦੀ ਬੋਲੀ ‘ਤੇ ਆਰਟੀਐਮ ਦੀ ਵਰਤੋਂ ਕੀਤੀ ਅਤੇ ਅਰਸ਼ਦੀਪ ਨੂੰ ਖਰੀਦਿਆ। ਇਸ ਨਾਲ ਉਹ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ ਹੈ।
-
ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀਆਂ ਨੇ ਕੀਤਾ IED ਧਮਾਕਾ, 1 ਜਵਾਨ ਜ਼ਖਮੀ
ਛੱਤੀਸਗੜ੍ਹ ਦੇ ਸੁਕਮਾ ਵਿੱਚ ਰਾਏਗੁਡੇਮ ਅਤੇ ਤੁਮਾਲਪਾਡ ਦੇ ਵਿਚਕਾਰ ਨਕਸਲੀਆਂ ਦੁਆਰਾ ਲਗਾਏ ਗਏ ਪ੍ਰੈਸ਼ਰ ਆਈਈਡੀ ਧਮਾਕੇ ਵਿੱਚ ਇੱਕ ਸਿਪਾਹੀ ਜ਼ਖਮੀ ਹੋ ਗਿਆ। ਹੋਰ ਜਾਣਕਾਰੀ ਦੀ ਉਡੀਕ ਹੈ।
-
ਮਾਇਆਵਤੀ ਦਾ ਵੱਡਾ ਐਲਾਨ – ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਹਨ, ਬਸਪਾ ਨਹੀਂ ਲੜੇਗੀ ਉਪ ਚੋਣ
ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਜਦੋਂ ਤੱਕ ਚੋਣ ਕਮਿਸ਼ਨ ਜ਼ਿਮਨੀ ਚੋਣਾਂ ‘ਚ ਜਾਅਲੀ ਵੋਟਾਂ ਨੂੰ ਰੋਕਣ ਲਈ ਪੂਰੇ ਪ੍ਰਬੰਧ ਨਹੀਂ ਕਰਦਾ, ਉਦੋਂ ਤੱਕ ਬਸਪਾ ਦੇਸ਼ ‘ਚ ਕੋਈ ਵੀ ਉਪ ਚੋਣ ਨਹੀਂ ਲੜੇਗੀ। ਈਵੀਐਮ ਰਾਹੀਂ ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਹਨ। ਸਾਡੀ ਪਾਰਟੀ ਹੁਣ ਕੋਈ ਉਪ ਚੋਣ ਨਹੀਂ ਲੜੇਗੀ।
-
ਮਹਾਰਾਸ਼ਟਰ ‘ਚ ਅੱਜ ਸਵੇਰੇ 11 ਵਜੇ ਅਜੀਤ ਪਵਾਰ ਦੇ ਘਰ ਬੈਠਕ ਹੋਵੇਗੀ
ਅੱਜ ਮਹਾਰਾਸ਼ਟਰ ਵਿੱਚ NCP ਅਜੀਤ ਪਵਾਰ ਧੜੇ ਦੀ ਸਵੇਰੇ 11 ਵਜੇ ਮੀਟਿੰਗ ਹੋਵੇਗੀ, ਜਿਸ ਵਿੱਚ ਪਾਰਟੀ ਆਪਣੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਕਰੇਗੀ। ਇਹ ਮੀਟਿੰਗ ਅਜੀਤ ਪਵਾਰ ਦੇ ਘਰ ਹੋਵੇਗੀ।
-
ਫੌਜ ਨੇ ਜੰਮੂ ਦੇ ਸਿੱਧਰਾ ਇਲਾਕੇ ‘ਚ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਸ਼ੱਕੀ ਵਿਸਫੋਟਕਾਂ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਸਿੱਧਰਾ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਹੈ।
-
ਸੰਸਦ ਦੇ ਸਰਦ ਰੁੱਤ ਸੈਸ਼ਨ ਸਬੰਧੀ ਅੱਜ ਆਲ ਪਾਰਟੀ ਮੀਟਿੰਗ
ਸੰਸਦ ਦੇ ਆਗਾਮੀ ਸਰਦ ਰੁੱਤ ਸੈਸ਼ਨ ਦੇ ਮੱਦੇਨਜ਼ਰ ਅੱਜ ਸਵੇਰੇ 11 ਵਜੇ ਸਰਬ ਪਾਰਟੀ ਮੀਟਿੰਗ ਹੋਵੇਗੀ।