INDIA ਗਠਜੋੜ ਦਾ ਸਭ ਤੋਂ ਵੱਡਾ ਇਮਤਿਹਾਨ, ਦਿੱਲੀ ਸੇਵਾ ਬਿੱਲ ਅਮਿਤ ਸ਼ਾਹ ਅੱਜ ਰਾਜਸਭਾ ਵਿੱਚ ਕਰਨਗੇ ਪੇਸ਼
ਲੋਕਸਭਾ ਵਿੱਚ ਪਾਸ ਹੋ ਚੁੱਕੇ ਦਿੱਲੀ ਸੇਵਾਵਾਂ ਬਿੱਲ ਨੂੰ ਅੱਜ ਰਾਜਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਵਿਰੋਧੀ ਗਠਜੋੜ ਇੰਡੀਆ ਇਸ ਬਿੱਲ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਹ ਬਿੱਲ ਵਿਰੋਧੀ ਧਿਰ ਦੀ ਏਕਤਾ ਦਾ ਭਵਿੱਖ ਵੀ ਤੈਅ ਕਰੇਗਾ। ਜੇਕਰ ਬਿੱਲ ਪਾਸ ਹੋ ਗਿਆ ਤਾਂ ਸਰਕਾਰ ਦੀ ਸਥਿਤੀ ਮਜਬੂਤ ਹੋਵੇਗੀ।
ਕਿਸੇ 'ਤੇ ਕੋਈ ਵੀ ਭਾਸ਼ਾ ਥੋਪੀ ਨਹੀਂ ਜਾਵੇਗੀ
ਅਗਲੇ ਸਾਲ ਹੋਣੀਆਂ ਹਨ ਲੋਕਸਭਾ ਚੋਣਾਂ
ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਬਣੇ ਵਿਰੋਧੀ ਏਕਤਾ ਗਠਜੋੜ ਸਾਹਮਣੇ ਇਹ ਪਹਿਲੀ ਚੁਣੌਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਾਜ ਸਭਾ ਵਿੱਚ ਇੰਡੀਆ ਗਠਜੋੜ (India alliance) ਦੀ ਅਸਲ ਪ੍ਰੀਖਿਆ ਹੋਵੇਗੀ। ਇਹ ਬਿੱਲ ਵਿਰੋਧੀ ਧਿਰ ਦੀ ਏਕਤਾ ਦਾ ਭਵਿੱਖ ਵੀ ਤੈਅ ਕਰੇਗਾ। ਜੇਕਰ ਇਹ ਬਿੱਲ ਪਾਸ ਨਹੀਂ ਹੋਇਆ ਤਾਂ ਸਭ ਠੀਕ ਹੈ ਪਰ ਜੇਕਰ ਭਾਜਪਾ ਇਸ ਨੂੰ ਪਾਸ ਕਰਵਾਉਣ ‘ਚ ਕਾਮਯਾਬ ਹੋ ਜਾਂਦੀ ਹੈ ਤਾਂ ਗਠਜੋੜ ਨੂੰ ਆਪਣੀ ਰਣਨੀਤੀ ‘ਤੇ ਇਕ ਵਾਰ ਵਿਚਾਰ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।ਇਹ ਹਨ ਰਾਜਸਭਾ ਦੇ ਅੰਕੜੇ
ਰਾਜਸਭਾ ਵਿੱਚ ਮੌਜੂਦਾ ਮੈਂਬਰਾਂ ਦੀ ਗਿਣਤੀ 238 ਹੈ ਅਤੇ ਇਨ੍ਹਾਂ ਵਿੱਚੋਂ 5 ਨਾਮਜ਼ਦ ਹਨ। ਯਾਨੀ ਸਦਨ ਵਿੱਚ ਸਿਰਫ਼ 233 ਮੈਂਬਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੈ। ਇਸ ਅਨੁਸਾਰ ਬਹੁਮਤ ਸੰਖਿਆ 117 ਹੈ। ਵੋਟਿੰਗ ਤੋਂ ਪਹਿਲਾਂ ਹੀ 9 ਮੈਂਬਰਾਂ ਵਾਲੀ ਬੀਜਦ ਨੇ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਰਾਜ ਸਭਾ ਵਿੱਚ ਭਾਜਪਾ ਦੀ ਗਿਣਤੀ 93, ਅੰਨਾਡੀਐਮਕੇ ਦੇ 4, ਐਨਸੀਪੀ (ਅਜੀਤ ਪਵਾਰ ਧੜੇ) ਦੇ 1, ਆਈਐਸਆਰ ਕਾਂਗਰਸ ਦੇ 9 ਅਤੇ ਬੀਜਦ ਦੇ ਵੀ 9 ਮੈਂਬਰ ਹਨ। ਜੇਕਰ ਇਨ੍ਹਾਂ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਸਰਕਾਰ ਦੇ ਹੱਕ ਵਿੱਚ ਕੁੱਲ 116 ਵੋਟਾਂ ਬਣ ਜਾਂਦੀਆਂ ਹਨ। ਅਜਿਹੇ ‘ਚ ਸਰਕਾਰ ਦੀ ਸਥਿਤੀ ਮਜ਼ਬੂਤ ਹੋ ਗਈ ਹੈ।ਵਿਰੋਧੀ ਧਿਰ ਆ ਰਿਹਾ ਕਮਜ਼ੋਰ ਨਜ਼ਰ
ਦੂਜੇ ਪਾਸੇ ਜੇਕਰ ਵਿਰੋਧੀ ਖੇਮੇ ‘ਤੇ ਨਜ਼ਰ ਮਾਰੀਏ ਤਾਂ ਇਹ ਕਮਜ਼ੋਰ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ 10 ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ ਸੰਜੇ ਸਿੰਘ ਮੁਅੱਤਲ ਹਨ। ਇਸ ਕਾਰਨ ਰਾਜ ਸਭਾ ‘ਚ ‘ਆਪ’ ਦੀ ਕੁੱਲ ਗਿਣਤੀ 9 ਰਹਿ ਗਈ ਹੈ। ਕਾਂਗਰਸ ਕੋਲ 31, ਟੀਐਮਸੀ 12, ਡੀਐਮਕੇ 10, ਬੀਆਰਐਸ 10, ਆਰਜੇਡੀ 6, ਸੀਪੀਐਮ 5, ਜੇਡੀਯੂ 5, ਐਨਸੀਪੀ (ਸ਼ਰਦ ਪਵਾਰ ਧੜੇ) ਦੇ 1, ਸਪਾ 3, ਊਧਵ ਸ਼ਿਵ ਸੈਨਾ 3, ਸੀਪੀਆਈ 2, ਜੇਐਮਐਮ 2 ਅਤੇ ਆਰਐਲਡੀ ਦੇ ਇੱਕ ਸੰਸਦ ਮੈਂਬਰ ਹਨ। ਜੇਕਰ ਇਸ ਨੂੰ ਜੋੜਿਆ ਜਾਵੇ ਤਾਂ ਵਿਰੋਧੀ ਧਿਰ ਦੀ ਗਿਣਤੀ ਕੁੱਲ 101 ਸੰਸਦ ਮੈਂਬਰਾਂ ਤੱਕ ਪਹੁੰਚ ਜਾਂਦੀ ਹੈ।ਇੱਕ ਵੀ ਮੈਂਬਰ ਗੈਰ-ਹਾਜਿਰ ਰਹੇਗਾ ਤਾਂ ਬਦਲਣਗੇ ਅੰਕੜੇ
ਇਸ ਦੇ ਨਾਲ ਹੀ ਵਿਰੋਧੀ ਧਿਰ ਦੀ ਤਾਕਤ ਨੂੰ ਲੈ ਕੇ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਗੈਰਹਾਜ਼ਰ ਰਹਿੰਦਾ ਹੈ ਤਾਂ ਇਹ ਅੰਕੜਾ ਵੀ ਬਦਲ ਸਕਦਾ ਹੈ ਅਤੇ ਕੇਂਦਰ ਸਰਕਾਰ ਨੂੰ ਬਿੱਲ ਪਾਸ ਕਰਵਾਉਣ ਵਿਚ ਬਹੁਤੀ ਮੁਸ਼ਕਲ ਨਹੀਂ ਆਵੇਗੀ। ਸੱਤਾਧਾਰੀ ਪਾਰਟੀ ਭਾਜਪਾ ਵੀ ਬਿੱਲ ਨੂੰ ਪਾਸ ਕਰਵਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
