AAP ਨੇ 'ਮਿਸ਼ਨ ਲੋਕਸਭਾ' ਦਾ ਕੀਤਾ ਆਗਾਜ਼, ਗੁਜਰਾਤ 'ਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਸੰਬੋਧਨ | bhagwant Mann and Arvind kejriwal rally in gujarat dediapada for mission loksabha know full detail in punjabi Punjabi news - TV9 Punjabi

AAP ਨੇ ‘ਮਿਸ਼ਨ ਲੋਕਸਭਾ’ ਦਾ ਕੀਤਾ ਆਗਾਜ਼, ਗੁਜਰਾਤ ‘ਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਸੰਬੋਧਨ

Updated On: 

07 Jan 2024 15:07 PM

ਆਮ ਆਦਮੀ ਪਾਰਟੀ ਨੇ ਇੱਥੇ ਇੱਕ ਰੈਲੀ ਕੀਤੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਇਸ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਸਰਕਰਾ ਦੀਆਂ ਨੀਤੀਆਂ ਤੇ ਵਰ੍ਹਦੇ ਨਜ਼ਰ ਆਏ।

AAP ਨੇ ਮਿਸ਼ਨ ਲੋਕਸਭਾ ਦਾ ਕੀਤਾ ਆਗਾਜ਼, ਗੁਜਰਾਤ ਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਸੰਬੋਧਨ

ਨਰਿੰਦਰ ਮੋਦੀ ਦਾ ਨਾਂ ਹੋ ਜਾਵੇਗਾ ਨਰਿੰਦਰ ਪੁਤਿਨ...ਭਗਵੰਤ ਮਾਨ ਨੇ ਸਾਧਿਆ ਪੀਐਮ ਮੋਦੀ ਦਾ ਨਿਸ਼ਾਨਾ

Follow Us On

ਆਮ ਆਦਮੀ ਪਾਰਟੀ ਨੇ ਅੱਜ ਤੋਂ ‘ਮਿਸ਼ਨ ਲੋਕਸਭਾ’ ਦਾ ਆਗਾਜ਼ ਕੀਤਾ ਹੈ। ਇਸ ਦੀ ਸ਼ੁਰੂਆਤ ਗੁਜਰਾਤ ਤੇ ਡੇਡੀਆਪਾੜਾ ਤੋਂ ਕੀਤੀ ਹੈ। ਆਮ ਆਦਮੀ ਪਾਰਟੀ ਨੇ ਇੱਥੇ ਇੱਕ ਰੈਲੀ ਕੀਤੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਇਸ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਸਰਕਰਾ ਦੀਆਂ ਨੀਤੀਆਂ ਤੇ ਵਰ੍ਹਦੇ ਨਜ਼ਰ ਆਏ। ਨਾਲ ਹੀ ਉਨ੍ਹਾਂ ਪੰਜਾਬ ਚ ਕੀਤੇ ਜਾ ਰਹੇ ਵਿਕਾਸ ਕਾਰਜ਼ਾ ਦੀ ਵੀ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੱਛਲੇ 2 ਸਾਲਾਂ ਚ 42000 ਲੋਕਾਂ ਨੂੰ ਨੋਕਰੀਆਂ ਦਿੱਤੀ ਹਨ। ਇਨ੍ਹਾਂ ਹੀ ਨਹੀਂ 10 ਜਨਵਰੀ ਨੂੰ 700 ਹੋਰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਸੂਬੇ ਚ ਆਮ ਆਦਮੀ ਦੀ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ। ਪੰਜਾਬ ਸਰਕਾਰ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 90 ਫੀਸਦ ਘਰਾਂ ਦਾ ਬਿੱਲ ਜੀਰੋ ਆ ਰਿਹਾ ਹੈ। ਇਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਹਨ ਜਿਸ ਦੇ ਸਦਕਾ ਲੋਕਾਂ ਨੂੰ ਚੰਗਾ ਰਾਜ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਦੇਸ਼ ਨੂੰ ਨਵੀਂ ਰਾਹ ਵਿਖਾਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਾਰੀਆਂ ਸਰਕਾਰਾਂ ਦੇਸ਼ ਦੇ ਅਦਾਰਿਆਂ ਨੂੰ ਵੇਚ ਰਹੀਆਂ ਹਨ ਦੂਜੇ ਪਾਸੇ ਇਸ ਤੋਂ ਵੱਖਰਾ ਚਲ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਲੋਕਾਂ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੰਜਾਬ ‘ਚ ਇੱਕ ਧਰਮਲ ਪਲਾਂਟ ਖਰੀਦਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ।

ਵਿਰੋਧੀਆਂ ‘ਤੇ ਹਮਲਾ

ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਤੇ ਵੀ ਤਿੱਖਾ ਹਮਲਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਸਮੇਂ ਮੁਫ਼ਤ ਚੀਜ਼ਾਂ ਦੇ ਦਿੰਦੀ ਹੈ ਪਰ ਉਸ ਤੋਂ ਪਹਿਲਾਂ ਮਹਿੰਗਾ ਕਰ ਦਿੰਦੀ ਹੈ। ਕੇਂਦਰ ਸਰਕਾਰ ਲਗਾਤਾਰ ਲੋਕਾਂ ਨੂੰ ਮੁਰਖ ਬਣਾ ਰਹੀ ਹੈ, 200 ਰੁਪਏ ਸਿਲੈਂਡਰ ਸਸਤਾ ਕਰ ਦਿੱਤਾ ਪਰ ਉਸ ਨੂੰ ਮਹਿੰਗਾ ਵੀ ਤਾਂ ਇਸ ਸਰਕਾਰ ਨੇ ਹੀ ਕੀਤਾ ਹੈ। ਚੋਣਾਂ ਸਮੇਂ ਲੋਕਾਂ ਨੂੰ ਜੁਮਲੇ ਸੁਣਾਏ ਜਾਂਦੇ ਹਨ, ਪਰ ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ।

Exit mobile version