Poor Lady ਰਾਸ਼ਟਰਪਤੀ ਨੂੰ ਲੈ ਕੇ ਸੋਨੀਆ ਗਾਂਧੀ ਦੀ ਟਿੱਪਣੀ ‘ਤੇ ਸਿਆਸੀ ਹੰਗਾਮਾ
Sonia Gandhi on President Murmu: ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਦੇ ਉਦਘਾਟਨੀ ਭਾਸ਼ਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ ਪਰ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਰਾਸ਼ਟਰਪਤੀ ਮੁਰਮੂ ਦੇ ਇੱਕ ਘੰਟੇ ਲੰਬੇ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਪ੍ਰਤੀਕਿਰਿਆ ਦਿੰਦੇ ਸੁਣਿਆ ਗਿਆ।

ਸੰਸਦ ਦਾ ਬਜਟ ਸੈਸ਼ਨ ਅੱਜ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਪਰ ਵਿਰੋਧੀ ਧਿਰ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਹਮਲਾ ਕਰਨਾ ਵੀ ਸ਼ੁਰੂ ਕਰ ਦਿੱਤਾ। ਗਾਂਧੀ ਪਰਿਵਾਰ ਨੇ ਸੰਸਦ ਕੰਪਲੈਕਸ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਬਜਟ ਸੈਸ਼ਨ ‘ਤੇ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਕਿਹਾ ਕਿ Poor lady was tired at the end, ਜਦੋਂ ਕਿ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਨੇ ਇਸਨੂੰ “ਬੋਰਿੰਗ” ਕਰਾਰ ਦਿੱਤਾ।
ਹਾਲਾਂਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਦੇ ਉਦਘਾਟਨੀ ਭਾਸ਼ਣ ਤੋਂ ਬਾਅਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ, ਪਰ ਉਨ੍ਹਾਂ ਨੂੰ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਰਾਸ਼ਟਰਪਤੀ ਮੁਰਮੂ ਦੇ ਇੱਕ ਘੰਟੇ ਲੰਬੇ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਪ੍ਰਤਿਕ੍ਰਿਆ ਦਿੰਦਿਆਂ ਸੁਣਿਆ ਗਿਆ। ਭਾਜਪਾ ਨੇ ਇਸਤੇ ਪਲਟਵਾਰ ਕਰਦਿਆਂ ਇਸਨੂੰ ਆਦਿਵਾਸੀ ਮਹਿਲਾ ਰਾਸ਼ਟਰਪਤੀ ਦਾ ਅਪਮਾਨ ਦੱਸਿਆ।
#WATCH दिल्ली: संसद में राष्ट्रपति के अभिभाषण के बाद कांग्रेस सांसद सोनिया गांधी ने कहा, “…अंत तक राष्ट्रपति बहुत थक गई थी…वे मुश्किल से बोल पा रही थीं…” pic.twitter.com/xT8AB1q6zD
— ANI_HindiNews (@AHindinews) January 31, 2025
ਇਹ ਵੀ ਪੜ੍ਹੋ
ਆਦਿਵਾਸੀ ਮਹਿਲਾ ਰਾਸ਼ਟਰਪਤੀ ਦਾ ਅਪਮਾਨ: ਭਾਜਪਾ
ਸੰਸਦ ਦੇ ਬਾਹਰ, ਰਾਜ ਸਭਾ ਮੈਂਬਰ ਸੋਨੀਆ ਗਾਂਧੀ ਨੂੰ “ਝੂਠੇ ਵਾਅਦੇ” ਕਹਿੰਦੇ ਸੁਣਿਆ ਗਿਆ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਸ਼ਣ “ਬੋਰਿੰਗ” ਸੀ। ਇਸ ‘ਤੇ ਸੋਨੀਆ ਗਾਂਧੀ ਨੇ ਜਵਾਬ ਦਿੱਤਾ, “ਅੰਤ ਤੱਕ ਰਾਸ਼ਟਰਪਤੀ ਬਹੁਤ ਥੱਕ ਗਏ ਸਨ।” ਉਹ ਬਹੁਤ ਹੀ ਮੁਸ਼ਕਿਲ ਨਾਲ ਬੋਲ ਪਾ ਰਹੇ ਸਨ, ਬੇਚਾਰੀ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ, ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ।
ਭਾਜਪਾ ਨੇ ਰਾਸ਼ਟਰਪਤੀ ‘ਤੇ ਟਿੱਪਣੀ ਲਈ ਗਾਂਧੀ ਪਰਿਵਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਟਿੱਪਣੀਆਂ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦਾ ਅਪਮਾਨ ਹੈ। ਪਾਰਟੀ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਇਹ ਟਿੱਪਣੀ “ਕਾਂਗਰਸ ਦੀ ਸਸਤੀ ਰਾਜਨੀਤੀ ਅਤੇ ਚਰਿੱਤਰ ਨੂੰ ਬੇਨਕਾਬ ਕਰਦੀ ਹੈ।”
ਰਣਦੀਪ ਸੁਰਜੇਵਾਲਾ ਨੇ ਵੀ ਸਾਧਿਆ ਨਿਸ਼ਾਨਾ
ਕਾਂਗਰਸ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਨੇ ਵੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਦਾ ਭਾਸ਼ਣ ਸਰਕਾਰੀ ਪ੍ਰਚਾਰ ਦਾ ਇੱਕ ਨਿਰਾਸ਼ਾਜਨਕ ਪੁਲਿੰਦਾ ਬਣ ਕੇ ਰਹਿ ਗਿਆ ਹੈ। ਇਹ ਭਾਸ਼ਣ ਇੱਕ ਪ੍ਰਸਿੱਧ ਹਿੰਦੀ ਕਹਾਵਤ ਨੂੰ ਸਹੀ ਕਰਦਾ ਹੈ – ‘ਅੰਨ੍ਹਾ ਵੰਡੇ ਸਿਰਨੀ, ਮੁੜ-ਮੁੜ ਆਪਣਿਆਂ ਨੂੰ ਦੇਵੇ।’
माननीय राष्ट्रपति जी का अभिभाषण सरकारी पब्लिसिटी का निराशाजनक पुलिंदा बन कर रह गया है।
यह अभिभाषण एक हिंदी की लोकप्रिय कहावत को चरितार्थ करता है – अंधा बाँटे सिरनी, मुड़ मुड़ अपनों को दे।
राष्ट्रपति जी का अभिभाषण आज व भविष्य की चुनौतियों तथा समस्याओं का हल निकालने वाला
— Randeep Singh Surjewala (@rssurjewala) January 31, 2025
ਸਮੱਸਿਆਵਾਂ ਦੀ ਸੂਚੀ ਦਿੰਦੇ ਹੋਏ, ਉਨ੍ਹਾਂ ਅੱਗੇ ਕਿਹਾ, “ਰਾਸ਼ਟਰਪਤੀ ਦਾ ਭਾਸ਼ਣ ਇੱਕ ਦੂਰਦਰਸ਼ੀ ਦਸਤਾਵੇਜ਼ ਹੋਣਾ ਚਾਹੀਦਾ ਹੈ ਜੋ ਅੱਜ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਲ ਕੱਢਣ ਵਾਲਾ ਵਿਜ਼ਨਰੀ ਦਸਤਾਵੇਜ਼ ਹੋਣਾ ਚਾਹੀਦਾ ਹੈ, ਪਰ ਜੋ ਕਿਹਾ ਜਾਣਾ ਚਾਹੀਦਾ ਸੀ, ਉਹ ਨਹੀਂ ਕਿਹਾ ਗਿਆ।”
ਮੁਰਮੂ ਕਦੇ ਵੀ ‘ਵਿਚਾਰੀ’ ਨਹੀਂ ਹੋ ਸਕਦੇ: ਪਾਤਰਾ
ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਰਾਸ਼ਟਰਪਤੀ ਬਾਰੇ ਕੀਤੀ ਗਈ ਟਿੱਪਣੀ ‘ਤੇ ਕਿਹਾ, “ਇਹ ਮੰਦਭਾਗਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਹੀ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਅਣਉਚਿਤ ਟਿੱਪਣੀ ਕੀਤੀ ਹੈ।” ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਆਪਣੇ ਭਾਸ਼ਣ ਦੌਰਾਨ ਬਹੁਤ ਥੱਕੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ‘ਵਿਚਾਰੀ’ ਕਿਹਾ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੁਰਮੂ ਕਦੇ ਵੀ ‘ਵਿਚਾਰੀ’ ਨਹੀਂ ਹੋ ਸਕਦੀ। ਜੇਕਰ ਭਾਰਤੀ ਰਾਜਨੀਤੀ ਵਿੱਚ ਕੋਈ ‘ਵਿਚਾਰਾ’ ਹੈ, ਤਾਂ ਉਹ ਹਨ ਰਾਹੁਲ ਗਾਂਧੀ। ਇਹ ਉਹ ‘ਵਿਚਾਰਾ’ਹੈ, ਜਿਸਨੂੰ ਕਾਂਗਰਸ ਵਾਰ-ਵਾਰ ਲਾਂਚ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ‘ਵਿਚਾਰ’ਕਦੇ ਵੀ ਲਾਂਚ ਨਹੀਂ ਹੋ ਪਾਉਂਦਾ।
ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਇਸ ਭਾਸ਼ਣ ‘ਤੇ ਕਿਹਾ, “ਹਮੇਸ਼ਾ ਵਾਂਗ, ਸਰਕਾਰ ਰਾਸ਼ਟਰਪਤੀ ਤੋਂ ਉਹੀ ਕਹਿਲਵਾਉਂਦੀ ਹੈ ਜੋ ਉਹ ਚਾਹੁੰਦੀ ਹੈ।” ਜਦੋਂ ਕਿ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਜਦੋਂ ਭਾਸ਼ਣ ‘ਤੇ ਧੰਨਵਾਦ ਦਾ ਪ੍ਰਸਤਾਵ ਹੋਵੇਗਾ, ਤਾਂ ਅਸੀਂ ਆਪਣਾ ਪੱਖ ਰੱਖਾਂਗੇ।