11 ਸਾਲਾਂ ਦੇ ਲੈਣ-ਦੇਣ ਅਤੇ ਟੈਕਸ ਦੀ ਜਾਂਚ, ਬੀਬੀਸੀ ਦਫ਼ਤਰ ਵਿੱਚ ਅੱਜ ਕੀ ਚੱਲ ਰਿਹਾ ਹੈ?

Published: 

15 Feb 2023 13:28 PM

ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦਾ ਸਰਵੇ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਆਈਟੀ ਅਧਿਕਾਰੀ ਅੱਜ ਬੀਬੀਸੀ ਦੇ 11 ਸਾਲਾਂ ਦੇ ਲੈਣ-ਦੇਣ ਅਤੇ ਮੁਨਾਫ਼ੇ ਤੇ ਟੈਕਸ ਆਡਿਟ ਕਰ ਰਹੇ ਹਨ।

11 ਸਾਲਾਂ ਦੇ ਲੈਣ-ਦੇਣ ਅਤੇ ਟੈਕਸ ਦੀ ਜਾਂਚ, ਬੀਬੀਸੀ ਦਫ਼ਤਰ ਵਿੱਚ ਅੱਜ ਕੀ ਚੱਲ ਰਿਹਾ ਹੈ?
Follow Us On

ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਦਿੱਲੀ ਅਤੇ ਮੁੰਬਈ ਦਫਤਰਾਂ ‘ਚ ਆਮਦਨ ਕਰ ਵਿਭਾਗ ਦਾ ਸਰਵੇਖਣ ਕਰੀਬ 23 ਘੰਟੇ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਸਰਵੇ ਦੇ ਤਹਿਤ ਕੰਪਿਊਟਰ ਤੋਂ ਡਾਟਾ ਟਰਾਂਸਫਰ ਅਤੇ ਦਸਤਾਵੇਜ਼ਾਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ, ਜਦੋਂ ਕਿ ਛਾਪੇਮਾਰੀ ਦੌਰਾਨ ਇਨ੍ਹਾਂ ਨੂੰ ਜਬਤ ਕਰ ਲਿਆ ਜਾਂਦਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਆਮਦਨ ਕਰ ਅਧਿਕਾਰੀਆਂ ਨੂੰ ਚਾਰ ਕੀਵਰਡਸ ਬਾਰੇ ਵੀ ਜਾਣਕਾਰੀ ਮਿਲੀ ਹੈ। ਇਹ ਕੀਵਰਡ ਸ਼ੈੱਲ ਕੰਪਨੀ, ਫੰਡ ਟ੍ਰਾਂਸਫਰ ਅਤੇ ਵਿਦੇਸ਼ ਵਿੱਚ ਪੈਸੇ ਟ੍ਰਾਂਸਫਰ ਨਾਲ ਸਬੰਧਤ ਦੱਸੇ ਜਾਂਦੇ ਹਨ।

ਲਗਾਤਾਰ ਜਾਂਚ ਕਰ ਰਿਹਾ ਹੈ ਆਈਟੀ ਵਿਭਾਗ

ਸੂਤਰਾਂ ਮੁਤਾਬਕ ਸਾਲ 2012 ਤੋਂ ਲੈ ਕੇ ਹੁਣ ਤੱਕ ਬੀਬੀਸੀ ਵੱਲੋਂ ਵਿਦੇਸ਼ਾਂ ਅਤੇ ਦੇਸ਼ ਵਿੱਚ ਆਪਣੀਆਂ ਹੋਰ ਕੰਪਨੀਆਂ ਨਾਲ ਕੀਤੇ ਗਏ ਲੈਣ-ਦੇਣ ਅਤੇ ਭੇਜੀ ਗਈ ਫੁਟੇਜ ਦੀ ਅਦਾਇਗੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੀ। ਹੁਣ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਉਸ ਲਾਭ ‘ਤੇ ਟੈਕਸ ਅਦਾ ਕੀਤਾ ਗਿਆ ਸੀ।

ਕੱਲ੍ਹ ਬੀਬੀਸੀ ਸਟਾਫ਼ ਨੂੰ ਆਪਣੇ ਫ਼ੋਨਾਂ ਨੂੰ ਇਮਾਰਤ ਦੇ ਅੰਦਰ ਇੱਕ ਵਿਸ਼ੇਸ਼ ਥਾਂ ‘ਤੇ ਰੱਖਣ ਲਈ ਕਿਹਾ ਗਿਆ ਸੀ। ਮੁਲਾਜਮਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਕੁਝ ਕੰਪਿਊਟਰ ਜ਼ਬਤ ਕਰ ਲਏ, ਜਦਕਿ ਕੁਝ ਮੁਲਾਜ਼ਮਾਂ ਦੇ ਮੋਬਾਈਲ ਫੋਨ ਵੀ ਕਲੋਨ ਵੀ ਬਣਾਇਆ।

ਸਰਵੇ ਦੌਰਾਨ ਬੀਬੀਸੀ ਨੇ ਕਰਮਚਾਰੀਆਂ ਨੂੰ ਭੇਜੀ ਈ-ਮੇਲ

ਸਰਵੇ ਦੇ ਵਿਚਕਾਰ, ਬੀਬੀਸੀ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਈ-ਮੇਲ ਭੇਜ ਕੇ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ। ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ ਕਰਮਚਾਰੀ ਆਈਟੀ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦੇਣ, ਪਰ ਆਪਣੀ ਨਿੱਜੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਨਾ ਕਰਨ। ਪਤਾ ਲੱਗਾ ਹੈ ਕਿ ਹੁਣ ਸਿਰਫ਼ ਪ੍ਰਸਾਰਣ ਨਾਲ ਜੁੜੇ ਕਰਮਚਾਰੀ ਹੀ ਦਫ਼ਤਰ ਵਿੱਚ ਮੌਜੂਦ ਹਨ, ਬਾਕੀਆਂ ਨੂੰ ਘਰੋਂ ਕੰਮ ਦੇ ਦਿੱਤਾ ਗਿਆ ਹੈ।