NIA ਕਰੇਗੀ Amritpal Singh ਦੇ ISI ਕੁਨੈਕਸ਼ਨ ਅਤੇ ਵਿਦੇਸ਼ੀ ਫੰਡਿੰਗ ਦੀ ਜਾਂਚ
Punjab Police ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ਾਂ ਤੋਂ 35 ਕਰੋੜ ਤੋਂ ਵੱਧ ਦੀ ਫੰਡਿੰਗ ਹੋਈ ਹੈ । ਇਹ ਫੰਡਿੰਗ ਕਿਸ਼ਤਾਂ ਵਿਚ ਕੀਤੀ ਗਈ ਹੈ।
Where is Amritpal: ਕੀ ਦਿੱਲੀ ਵਿੱਚ ਹੈ ਅੰਮ੍ਰਿਤਪਾਲ? ਕੁਰੂਕਸ਼ੇਤਰ ਤੋਂ ਰੋਡਵੇਜ਼ ਦੀ ਬੱਸ ਵਿੱਚ ਬੈਠਿਆ, ਡਰਾਈਵਰ-ਕੰਡਕਟਰ ਤੋਂ ਪੁੱਛਗਿੱਛ
ਅਮ੍ਰਿਤਪਾਲ ਅਤੇ ਸਾਥੀਆਂ ਦੀ ਖੰਗਾਲੇਗੀ ਕੁੰਡਲੀ NIA
ਬੀਤੇ ਦਿਨ ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਸੀ ਕਿ ਅਮ੍ਰਿਤਪਾਲ ਕੋਲ ਜੋ ਮਹਿੰਗੀਆਂ ਗੱਡਿਆ ਹਨ, ਉਨ੍ਹਾਂ ਨੂੰ ਦੂਜੇ ਲੋਕਾਂ ਦੇ ਨਾਂ ਤੇ ਖਰੀਦਿਆ ਗਇਆ ਸੀ ਅਤੇ ਇਨ੍ਹਾਂ ਗੱਡੀਆਂ ਲਈ ਉਸਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਈ ਹੈ । ਉਨ੍ਹਾਂ ਇਹ ਵੀ ਦੱਸਿਆ ਸੀ ਕਿ ਪੰਜਾਬ ਪੁਲਿਸ ਵਲੋਂ ਅਮ੍ਰਿਤਪਾਲ ਦੇ ਸਭ ਤੋਂ ਨੇੜਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ । ਇਸ ਸੂਚੀ ਵਿੱਚ ਤਕਰੀਬਨ 500 ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਏ ,ਬੀ, ਸੀ ਸ਼੍ਰੇਨੀਆਂ ਵਿੱਚ ਵੰਡਿਆ ਗਿਆ ਹੈ। ਐਨਆਈਏ ਹੁਣ ਇਨ੍ਹਾਂ ਸਾਰਿਆਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕਰੇਗੀ।ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ
ਸਰਕਾਰ ਵੱਲੋਂ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਕਿ ਅਮ੍ਰਿਤਪਾਲ ਸਿੰਘ ਤੇ ਐੱਨਐਸਏ (National Security Act) ਲਗਾਇਆ ਗਿਆ ਹੈ। ਹਾਲਾਂਕਿ ਅਮ੍ਰਿਤਪਾਲ ਹਾਲੇ ਵੀ ਫਰਾਰ ਹੈ। ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਹੁਣ ਤੱਕ ਅਮ੍ਰਿਤਪਾਲ ਸਿੰਘ ਦੇ ਜਿਨ੍ਹਾਂ ਸਾਥੀਆਂ ਤੇ ਐਨਐਸਏ ਲਗਾਇਆ ਗਿਆ ਹੈ , ਉਨ੍ਹਾਂ ਵਿੱਚ ਅੰਮ੍ਰਿਤਪਾਲ ਦਾ ਚਾਚਾ ਹਰਜੀਤ ਸਿੰਘ ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਬਾਜੇਕੇ, ਸ਼ਾਮਲ ਹਨ। ਇਸ ਤੋਂ ਇਲਾਵਾ ਉਸਦੇ ਦੋ ਹੋਰ ਸਾਥੀ ਕੁਲਵੰਤ ਸਿੰਘ ਧਾਲੀਵਾਲ, ਗੁਰਿੰਦਰ ਪਾਲ ਨੂੰ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ। ਸਰਕਾਰ ਨੇ ਹਾਈਕੋਰਟ ਨੂੰ ਭਰੋਸਾ ਦੁਆਇਆ ਕਿ ਅਮ੍ਰਿਤਪਾਲ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਤੇ ਚਾਰ ਦਿਨਾਂ ਬਾਅਦ ਮੁੜ ਤੋਂ ਸੁਣਵਾਈ ਹੋਵੇਗੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
