11 ਸਾਲਾਂ ਦੇ ਲੈਣ-ਦੇਣ ਅਤੇ ਟੈਕਸ ਦੀ ਜਾਂਚ, ਬੀਬੀਸੀ ਦਫ਼ਤਰ ਵਿੱਚ ਅੱਜ ਕੀ ਚੱਲ ਰਿਹਾ ਹੈ?
ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦਾ ਸਰਵੇ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਆਈਟੀ ਅਧਿਕਾਰੀ ਅੱਜ ਬੀਬੀਸੀ ਦੇ 11 ਸਾਲਾਂ ਦੇ ਲੈਣ-ਦੇਣ ਅਤੇ ਮੁਨਾਫ਼ੇ ਤੇ ਟੈਕਸ ਆਡਿਟ ਕਰ ਰਹੇ ਹਨ।
ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਦਿੱਲੀ ਅਤੇ ਮੁੰਬਈ ਦਫਤਰਾਂ ‘ਚ ਆਮਦਨ ਕਰ ਵਿਭਾਗ ਦਾ ਸਰਵੇਖਣ ਕਰੀਬ 23 ਘੰਟੇ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਸਰਵੇ ਦੇ ਤਹਿਤ ਕੰਪਿਊਟਰ ਤੋਂ ਡਾਟਾ ਟਰਾਂਸਫਰ ਅਤੇ ਦਸਤਾਵੇਜ਼ਾਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ, ਜਦੋਂ ਕਿ ਛਾਪੇਮਾਰੀ ਦੌਰਾਨ ਇਨ੍ਹਾਂ ਨੂੰ ਜਬਤ ਕਰ ਲਿਆ ਜਾਂਦਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਆਮਦਨ ਕਰ ਅਧਿਕਾਰੀਆਂ ਨੂੰ ਚਾਰ ਕੀਵਰਡਸ ਬਾਰੇ ਵੀ ਜਾਣਕਾਰੀ ਮਿਲੀ ਹੈ। ਇਹ ਕੀਵਰਡ ਸ਼ੈੱਲ ਕੰਪਨੀ, ਫੰਡ ਟ੍ਰਾਂਸਫਰ ਅਤੇ ਵਿਦੇਸ਼ ਵਿੱਚ ਪੈਸੇ ਟ੍ਰਾਂਸਫਰ ਨਾਲ ਸਬੰਧਤ ਦੱਸੇ ਜਾਂਦੇ ਹਨ।


