ਪ੍ਰਧਾਨ ਮੰਤਰੀ ਮੋਦੀ ਨਾਲ ਬੈਠੇ ਸੰਘ ਮੁਖੀ ਮੋਹਨ ਭਾਗਵਤ, ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਦੀ ਅਲੌਕਿਕ ਤਸਵੀਰ
Mohan Bhagwant in Pran Prathishta: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੀ ਅਯੁੱਧਿਆ ਪਹੁੰਚੇ। ਉਨ੍ਹਾਂ ਨੇ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਹਿੱਸਾ ਲਿਆ। ਮੋਹਨ ਭਾਗਵਤ ਨੂੰ ਮੰਦਰ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠੇ ਦੇਖਿਆ ਗਿਆ। ਪੀਐਮ ਦੇ ਨਾਲ ਮੋਹਨ ਭਾਗਵਤ ਨੇ ਵੀ ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਵਿੱਚ ਹਿੱਸਾ ਲਿਆ। ਪੂਰੇ ਵਿਧੀ-ਵਿਧਾਨ ਦੇ ਨਾਲ-ਨਾਲ ਭਾਗਵਤ ਨੇ ਵੀ ਪੂਜਾ ਅਰਚਨਾ ਕੀਤੀ ਅਤੇ ਮੰਤਰ ਪੜ੍ਹੇ।
ਆਖਰ ਉਹ ਦਿਨ ਆ ਹੀ ਗਿਆ, ਜਿਸ ਦਾ ਦੇਸ਼ ਦੇ ਲੋਕ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਸਨ। ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ‘ਚ ਭਗਵਾਨ ਰਾਮ ਦੀ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਪੂਰੀ ਗਈ। ਜਿਸ ਤੋਂ ਬਾਅਦ ਰਾਮਲਲਾ ਨੂੰ ਮੰਦਰ ‘ਚ ਵਿਰਾਜਮਾਨ ਕੀਤਾ ਗਿਆ। ਇਸ ਖਾਸ ਦਿਨ ਨੂੰ ਲੈ ਕੇ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਭਾਰੀ ਉਤਸ਼ਾਹ ਹੈ। ਲੋਕ ਅੱਜ ਦਾ ਦਿਨ ਇੱਕ ਤਿਉਹਾਰ ਵਾਂਗ ਮਨਾ ਰਹੇ ਹਨ। ਹਰ ਪਾਸੇ ਤਿਉਹਾਰ ਵਰਗ੍ਹਾ ਮਾਹੌਲ ਹੈ, ਲੋਕ ਜਸ਼ਨਾਂ ਦੇ ਰੰਗ ਵਿਚ ਹਨ।
ਇਸ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੀ ਅਯੁੱਧਿਆ ਪਹੁੰਚੇ। ਉਨ੍ਹਾਂ ਨੇ ਰਾਮ ਮੰਦਿਰ ਦੇ ਪਵਿੱਤਰ ਕਾਰਜ ਵਿੱਚ ਹਿੱਸਾ ਲਿਆ। ਮੋਹਨ ਭਾਗਵਤ ਨੂੰ ਮੰਦਰ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠੇ ਦੇਖਿਆ ਗਿਆ। ਪੀਐਮ ਦੇ ਨਾਲ ਮੋਹਨ ਭਾਗਵਤ ਨੇ ਵੀ ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਵਿੱਚ ਹਿੱਸਾ ਲਿਆ। ਸਾਰੇ ਵਿਧੀ-ਵਿਧਾਨ ਦੇ ਨਾਲ-ਨਾਲ ਭਾਗਵਤ ਨੇ ਪੂਜਾ ਅਰਚਨਾ ਕੀਤੀ ਅਤੇ ਮੰਤਰਾਂ ਦਾ ਜਾਪ ਵੀ ਕੀਤਾ।
‘ਰਾਮਲਲਾ ਪ੍ਰਾਣ ਪ੍ਰਤਿਸ਼ਠਾ ਇਕ ਨਵੇਂ ਭਾਰਤ ਦੀ ਸ਼ੁਰੂਆਤ’
ਐਤਵਾਰ ਨੂੰ ਮੋਹਨ ਭਾਗਵਤ ਨੇ ਕਿਹਾ ਸੀ ਕਿ ਅਯੁੱਧਿਆ ‘ਚ ਰਾਮਲਲਾ ਪ੍ਰਾਣ ਪ੍ਰਤੀਸ਼ਠਾ ਅਤੇ ਭਗਵਾਨ ਰਾਮ ਦਾ ਮੰਦਰ ‘ਚ ਪ੍ਰਵੇਸ਼ ਨਵੇਂ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਵਿੱਚ ਸਾਰਿਆਂ ਲਈ ਏਕਤਾ, ਤਰੱਕੀ, ਸ਼ਾਂਤੀ ਅਤੇ ਸਦਭਾਵਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨੇ ਰਾਮ ਮੰਦਰ ਲਈ ਸੰਘਰਸ਼ ਬਾਰੇ ਦੱਸਿਆ ਅਤੇ ਕਿਹਾ ਕਿ ਹੁਣ ਇਹ ਵਿਵਾਦ ਖਤਮ ਹੋਣਾ ਚਾਹੀਦਾ ਹੈ।
‘ਸਭ ਤੋਂ ਵੱਧ ਪੂਜੇ ਜਾਂਦੇ ਹਨ ਭਗਵਾਨ ਰਾਮ’
ਭਾਗਵਤ ਨੇ ਆਪਣੀ ਪੋਸਟ ‘ਚ ਕਿਹਾ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਤੱਥਾਂ ਦੀ ਜਾਂਚ ਤੋਂ ਬਾਅਦ ਰਾਮ ਮੰਦਰ ‘ਤੇ ਫੈਸਲਾ ਦਿੱਤਾ ਸੀ। ਭਾਗਵਤ ਨੇ ਇਹ ਵੀ ਕਿਹਾ ਕਿ ਹਿੰਦੂ ਧਰਮ ਵਿੱਚ ਰਾਮ ਸਭ ਤੋਂ ਵੱਧ ਪੂਜੇ ਜਾਣ ਵਾਲੇ ਦੇਵਤਾ ਹਨ। ਹਿੰਦੂ ਸਮਾਜ ਵਿੱਚ ਉਨ੍ਹਾਂ ਨੂੰ ਮਰਿਯਾਦਾ ਪੁਰਸ਼ੋਤਮ ਕਿਹਾ ਜਾਂਦਾ ਹੈ। ਭਾਗਵਤ ਨੇ ਕਿਹਾ ਕਿ ਅਯੁੱਧਿਆ ‘ਚ ਰਾਮ ਮੰਦਰ ਦਾ ਨਿਰਮਾਣ ਰਾਸ਼ਟਰੀ ਗੌਰਵ ਦਾ ਪ੍ਰਤੀਕ ਹੈ, ਜਿਸ ਲਈ ਹਰ ਕੋਈ ਉਤਸ਼ਾਹਿਤ ਹੈ।