ਹਿਮਾਚਲ ਗਏ ਪੰਜਾਬ-ਹਰਿਆਣਾ ਦੇ ਕਈ ਸੈਲਾਨੀਆਂ ਦਾ ਪਰਿਵਾਰ ਨਾਲ ਟੁੱਟਿਆ ਸੰਪਰਕ, ਪ੍ਰਸ਼ਾਸਨ ਦਾ ਦਾਅਵਾ – ਸਾਰੇ ਸੁਰੱਖਿਅਤ

Updated On: 

11 Jul 2023 19:44 PM

Punjab Tourists Missing in Himachal: ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਹਾਲੇ ਅਗਲੇ ਹੋਰ ਕੁਝ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਖਰਾਬ ਹਾਲਾਤਾਂ ਨੂੰ ਵੇਖਦਿਆਂ ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ ਐਡਵਾਇਜਰੀ ਜਾਰੀ ਕੀਤੀ ਹੈ।

ਹਿਮਾਚਲ ਗਏ ਪੰਜਾਬ-ਹਰਿਆਣਾ ਦੇ ਕਈ ਸੈਲਾਨੀਆਂ ਦਾ ਪਰਿਵਾਰ ਨਾਲ ਟੁੱਟਿਆ ਸੰਪਰਕ, ਪ੍ਰਸ਼ਾਸਨ ਦਾ ਦਾਅਵਾ - ਸਾਰੇ ਸੁਰੱਖਿਅਤ

Photo: Cabinet Minister Harjot Singh Bains Tweet

Follow Us On

ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਸੈਲਾਨੀ (Tourist) ਹਿਮਾਚਲ ਪ੍ਰਦੇਸ਼ ਵਿੱਚ ਫਸ ਗਏ ਹਨ। ਦੋਵਾਂ ਰਾਜਾਂ ਦੇ ਕਈ ਲੋਕ ਕੁਝ ਦਿਨ ਪਹਿਲਾਂ ਲਾਹੌਲ ਸਪਿਤੀ ਖੇਤਰ ਵਿੱਚ ਸ਼੍ਰੀਖੰਡ ਯਾਤਰਾ, ਮਣੀਕਰਨ ਅਤੇ ਮਨਾਲੀ ਗਏ ਸਨ, ਪਰ ਹੁਣ ਇਨ੍ਹਾਂ ਸਾਰਿਆਂ ਦਾ ਪਰਿਵਾਰਕ ਸੰਪਰਕ ਟੁੱਟ ਗਿਆ ਹੈ। ਪਰਿਵਾਰਕ ਮੈਂਬਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਅਤੇ ਜਾਣਨ ਵਾਲਿਆਂ ਰਾਹੀਂ ਆਪਣਿਆਂ ਦਾ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

ਹਿਮਾਚਲ ‘ਚ ਆਏ ਭਾਰੀ ਹੜ੍ਹ ਤੋਂ ਬਾਅਦ ਜੋ ਲੋਕ ਹਿਮਾਚਲ ਗਏ ਸਨ, ਉਥੇ ਮੋਬਾਈਲ ਨੈੱਟਵਰਕ (Mobile Network) ਸਿਸਟਮ ਫੇਲ ਹੋਣ ਅਤੇ ਬਿਜਲੀ ਦੀ ਖਰਾਬੀ ਕਾਰਨ ਨਾ ਤਾਂ ਉਨ੍ਹਾਂ ਦਾ ਪਤਾ ਲਗ ਪਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਉਹ ਟਰੇਸ ਹੋ ਪਾ ਰਹੇ ਹਨ। ਮੰਡੀ ਤੋਂ ਅੱਗੇ ਜ਼ਿਲ੍ਹਾ ਕੁੱਲੂ ਤੋਂ ਇਲਾਵਾ ਮਨਾਲੀ ਅਤੇ ਲਾਹੌਲ ਸਪਿਤੀ ਵਿੱਚ ਬਿਜਲੀ ਅਤੇ ਮੋਬਾਈਲ ਨੈੱਟਵਰਕ ਦੀ ਸਹੂਲਤ ਨਾ ਹੋਣ ਕਾਰਨ ਉੱਥੇ ਜਾਣ ਵਾਲੇ ਲੋਕਾਂ ਦਾ ਪੰਜਾਬ ਅਤੇ ਹਰਿਆਣਾ ਨਾਲੋਂ ਸੰਪਰਕ ਟੁੱਟ ਚੁੱਕਾ ਹੈ।

ਬੇਸ਼ੱਕ ਪੂਰੇ ਮਾਮਲੇ ਸਬੰਧੀ ਹਿਮਾਚਲ ਪ੍ਰਸ਼ਾਸਨ ਵੱਲੋਂ ਕੋਈ ਠੋਸ ਜਾਣਕਾਰੀ ਨਹੀਂ ਆਈ ਹੈ ਪਰ ਮਣੀਕਰਨ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਅਤੇ ਜ਼ਿਲ੍ਹਾ ਮੰਡੀ ਅੰਤਰਰਾਜੀ ਕਮੇਟੀ ਦੇ ਕੋ-ਆਰਡੀਨੇਟਰ ਰਾਜਨ ਠਾਕੁਰ ਨੇ ਦੱਸਿਆ ਕਿ ਮੰਡੀ ਤੋਂ ਬਾਹਰ ਘੱਟੋ-ਘੱਟ 25 ਥਾਵਾਂ ‘ਤੇ ਲੈਂਡ ਸਲਾਈਡਿੰਗ ਹੋਈ ਹੈ। ਜਿਸ ਕਾਰਨ ਮੋਬਾਈਲ ਨੈੱਟਵਰਕ ਅਤੇ ਬਿਜਲੀ ਬੰਦ ਹੋ ਗਈ ਹੈ। ਸੈਲਾਨੀ ਅਤੇ ਸ਼ਰਧਾਲੂ ਲਗਭਗ ਸੁਰੱਖਿਅਤ ਹਨ। ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਸੁੱਰਖਿਅਤ ਥਾਂਵਾਂ ਤੇ ਰੱਖਿਆ ਗਿਆ ਹੈ।

ਪੰਜਾਬ ਦੇ ਇਹ ਲੋਕ ਲਾਪਤਾ

ਆਨੰਦਪੁਰ ਸਾਹਿਬ ਤੋਂ ਹਿਮਾਚਲ ਦੌਰੇ ‘ਤੇ ਗਏ ਦੋ ਨੌਜਵਾਨਾਂ ਵਿਚਾਲੇ ਸੰਪਰਕ ਕੱਟਣ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Harjot Singh Bains) ਨੇ ਟਵੀਟ ਕਰਕੇ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੀ ਸਲਾਮਤੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਦੂਜੇ ਪਾਸੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਵੀ ਆਪਣੀਆਂ ਅੰਤਰਰਾਜੀ ਕਮੇਟੀਆਂ ਰਾਹੀਂ ਹੋਰ ਜਾਣਕਾਰੀ ਸਾਂਝੀ ਕੀਤੀ।

ਮਣੀਕਰਨ ਵਿੱਚ ਕੱਟਿਆ ਮੋਬਾਈਲ ਨੈੱਟਵਰਕ

ਰਾਣਾ ਨੇ ਦੱਸਿਆ ਕਿ ਮਣੀਕਰਨ ਖੇਤਰ ਵਿੱਚ ਮੋਬਾਈਲ ਨੈੱਟਵਰਕ ਕੱਟ ਜਾਣ ਕਾਰਨ ਲੁਧਿਆਣਾ ਨੇੜਲੇ ਇੱਕ ਪਿੰਡ ਦਾ ਗਗਨਜੀਤ ਸਿੰਘ ਅਤੇ ਮੁਹਾਲੀ ਦਾ ਇੱਕ ਹੋਰ ਨੌਜਵਾਨ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਹਿਮਾਚਲ ਦੀਆਂ ਅੰਤਰਰਾਜੀ ਕਮੇਟੀਆਂ ਦੇ ਕੋਆਰਡੀਨੇਟਰ ਉਨ੍ਹਾਂ ਦੀ ਖੋਜ ਅਤੇ ਜਾਣਕਾਰੀ ਲਈ ਕੰਮ ਕਰ ਰਹੇ ਹਨ। ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਬਲਮਾ ਦੇ ਇੱਕ ਨੌਜਵਾਨ ਦਾ ਵੀ ਕੁਨੈਕਸ਼ਨ ਕੱਟਣ ਕਾਰਨ ਪਤਾ ਨਹੀਂ ਚੱਲ ਪਾ ਰਿਹਾ ਹੈ।

ਹਰਿਆਣਾ ਤੋਂ 4 ਦੋਸਤ ਲਾਪਤਾ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕੱਚਾ ਕੈਂਪ ਤੋਂ 6 ਜੁਲਾਈ ਨੂੰ ਸਵੇਰੇ 5:30 ਵਜੇ 4 ਦੋਸਤ ਮਨਾਲੀ ਘੁੰਮਣ ਗਏ ਸਨ। ਵਿਸ਼ਾਲ ਅਰੋੜਾ, ਸਾਗਰ ਚਾਨਨ ਸਮੇਤ 4 ਨੌਜਵਾਨ ਆਪਣੀ ਕਾਰ ਨੰਬਰ HR06B-B8050 ‘ਤੇ ਸਵਾਰ ਹੋ ਕੇ ਗਏ ਸਨ, ਕੁਝ ਸਮਾਂ ਪਹਿਲਾਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਗੱਲਬਾਤ ਕਰ ਰਹੇ ਸਨ। 9 ਜੁਲਾਈ ਨੂੰ ਸ਼ਾਮ 6:32 ਵਜੇ ਉਨ੍ਹਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ ਪਰ ਉਦੋਂ ਤੋਂ ਚਾਰਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਟੁੱਟ ਗਿਆ ਹੈ। ਰਿਸ਼ਤੇਦਾਰਾਂ ਨੇ ਪਾਣੀਪਤ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਰਿਆਣਾ ਅਤੇ ਹਿਮਾਚਲ ਸਰਕਾਰਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਹਿਮਾਚਲ ਦੇ ਡੀਸੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਹਿਮਾਚਲ ਦੇ ਡਿਪਟੀ ਕਮਿਸ਼ਨਰ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਮਨਾਲੀ, ਟੀਰਥਨ/ਜੀਭੀ ਇਲਾਕੇ ਵਿੱਚ ਆਏ ਸਾਰੇ ਸੈਲਾਨੀ ਸੁਰੱਖਿਅਤ ਹਨ। ਉੱਥੇ ਵੀਕ ਨੈਟਵਰਕ ਹੋਣ ਕਰਕੇ ਇਨ੍ਹਾਂ ਨਾਲ ਸੰਪਰਕ ਕਰਨ ਚ ਥੋੜੀ ਦਿੱਕਤ ਆ ਰਹੀ ਹੈ, ਪਰ ਸਾਰੇ ਸੈਲਾਨੀ ਪੂਰੀ ਤਰ੍ਹਾਂ ਨਾਲ ਸੇਫ ਹਨ।

ਮੀਂਹ ਤੋਂ ਬਾਅਦ ਪੰਜਾਬ ਹਰਿਆਣਾ, ਹਿਮਾਚਲ ‘ਚ ਵਿਗੜੇ ਹਾਲਾਤ

ਜਿਕਰਯੋਗ ਹੈ ਕਿ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਹੜ੍ਹ ਆਇਆ ਹੋਇਆ ਹੈ ਤਾਂ ਉੱਥੇ ਹੀ ਹਰਿਆਣਾ ਦੇ ਵੀ ਕਈ ਇਲਾਕਿਆਂ ਦਾ ਹਾਲ ਕਾਫੀ ਮਾੜਾ ਹੈ। ਹਿਮਾਚਲ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਨਾਲ ਭਾਰੀ ਨੁਕਸਾਨ ਹੋਇਆ ਹੈ। ਕਈ ਸੜਕਾਂ ਅਤੇ ਪੁੱਲ ਪਾਣੀ ਦੇ ਤੇਜ਼ ਵਹਾਅ ਅੱਗੇ ਟਿੱਕ ਨਹੀਂ ਸਕੇ ਅਤੇ ਖਿਡੌਣੇ ਵਾਂਗ ਪਾਣੀ ਵਿੱਚ ਰੁੜ੍ਹ ਗਏ ਹਨ। ਉੱਧਰ, ਇੱਥੇ ਪਹੁੰਚੇ ਸੈਲਾਨੀਆਂ ਦੇ ਸਾਹਮਣੇ ਅਚਾਨਕ ਆਈ ਇਸ ਕੁਦਰਤੀ ਆਫਤ ਨੇ ਉਨ੍ਹਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕਈ ਸੈਲਾਨੀਆਂ ਦੀਆਂ ਕਾਰਾਂ ਵੀ ਪਾਣੀ ਵਿੱਚ ਵਹਿ ਚੁੱਕੀਆਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ