Manikaran Situation UPD: ਪੰਜਾਬੀ ਸੈਲਾਨੀਆਂ ਵੱਲੋਂ ਹੁੱਲੜਬਾਜੀ, ਡੀਜੀਪੀ ਦਾ ਦਾਅਵਾ-ਹਾਲਾਤ ਕਾਬੂ ਹੇਠ
Case History :ਐਤਵਾਰ ਰਾਤ ਕੁਝ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਅਤੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਇਸ ਦਾ ਪਤਾ ਲੱਗਾ ਤਾਂ ਹੁਲੜਬਾਜਾਂ ਦੀ ਭਾਲ ਸ਼ੁਰੂ ਕੀਤੀ ਗਈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਸਿੱਖ ਨੌਜਵਾਨ ਹੱਥਾਂ 'ਚ ਤਲਵਾਰਾਂ, ਡੰਡੇ ਅਤੇ ਪੱਥਰ ਲੈ ਕੇ ਭੱਜ ਰਹੇ ਹਨ ਅਤੇ ਘਰਾਂ 'ਤੇ ਪੱਥਰ ਸੁੱਟੇ ਜਾਂਦੇ ਨਜ਼ਰ ਆ ਰਹੇ ਹਨ।
ਯਾਤਰੂਆਂ ਵੱਲੋਂ ਹੁੱਲੜਬਾਜੀ, ਡੀਜੀਪੀ ਪੰਜਾਬ ਦਾ ਦਾਅਵਾ ਹਾਲਾਤ ਕਾਬੂ ਹੇਠ। manikaran sahib situation under control
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਸਥਿਤ ਸਿੱਖਾਂ ਦੇ ਧਾਰਿਮਕ ਸਥਾਨ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਅੰਦਰ ਧਾਰਮਿਕ ਸੈਰ ਸਪਾਟਾ ਦੇ ਨਾਮ ਨਾਲ ਮਸ਼ਹੂਰ ਸ਼ਹਿਰ ਮਣੀਕਰਨ ਵਿੱਚ ਬੀਤੀ ਰਾਤ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਕਰ ਦਿੱਤਾ। ਇੱਥੇ ਪੱਥਰਬਾਜ਼ੀ ਅਤੇ ਤਲਵਾਰਾਂ ਲਹਿਰਾਈਆਂ ਗਈਆਂ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।


