ਸੁਖਪਾਲ ਖਹਿਰਾ ‘ਤੇ ਔਖੇ ਹੋਏ ਹਰਜੋਤ ਬੈਂਸ, “ਝੂਠੀ ਜਾਣਕਾਰੀ ਫੈਲਾ ਕੇ ਪੰਜਾਬ ਦੀ ਜਨਤਾ ਨੂੰ ਕਰ ਰਹੇ ਗੁਮਰਾਹ”
Updated On: 15 Mar 2023 11:30:AM
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਦੇਸ਼ ਟਰੇਨਿੰਗ ‘ਤੇ ਭੇਜੇ ਜਾਂ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਖ਼ਬਰਾਂ ਉੱਤੇ ਸਿਖਿਆ ਮੰਤਰੀ ਹਰਜੋਤ ਬੈਂਸ ਨੇ ਖਹਿਰਾ ਨੂੰ ਘੇਰਿਆ। ਤਲਖ਼ ਹੋ ਕੇ ਬੈਂਸ ਨੇ ਕਿਹਾ ਕਿ ਕਾਂਗਰੇਸ ਨਹੀਂ ਚਾਹੁੰਦੀ ਕਿ ਪੰਜਾਬ ‘ਚ ਸਿਖਿਆ ਦਾ ਸਤਰ ਉਪਰ ਉੱਠੇ ਤਾਂ ਹੀ ਪ੍ਰਿੰਸੀਪਲਾਂ ਦੀ ਟਰੇਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਖਹਿਰਾ ਝੂਠੀਆਂ ਖ਼ਬਰਾਂ ਫੈਲਾਉਣ ਦੇ ਆਦਿ ਹਨ।