Passport Fees: 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਹੁਣੇ ਕਿਵੇਂ ਕਰੀਏ ਅਪਲਾਈ
ਜੇਕਰ ਤੁਸੀਂ ਜੁਲਾਈ 'ਚ ਨਵੇਂ ਪਾਸਪੋਰਟ ਲਈ ਅਰਜ਼ੀ ਦੇਣ ਜਾਂ ਪੁਰਾਣੇ ਪਾਸਪੋਰਟ ਨੂੰ ਰੀਨਿਊ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਬਿਨਾਂ ਦੇਰੀ ਦੇ ਪ੍ਰਕਿਰਿਆ ਨੂੰ ਪੂਰਾ ਕਰੋ, ਕਿਉਂਕਿ ਅਗਲੇ ਮਹੀਨੇ ਫੀਸਾਂ ਵੱਧ ਜਾਣਗੀਆਂ।
Passport Fees: 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਵਧੀਆਂ ਹੋਈਆਂ ਕੀਮਤਾਂ
ਜੇਕਰ ਤੁਸੀਂ ਪਾਸਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਧਿਆਨ ਰੱਖੋ ਕਿ ਅਗਲੇ ਮਹੀਨੇ ਤੋਂ ਇਸ ਦੀ ਕੀਮਤ ਵੱਧ ਜਾਵੇਗੀ। ਸਰਕਾਰ ਨੇ ਲਗਭਗ 14 ਸਾਲਾਂ ‘ਚ ਪਹਿਲੀ ਵਾਰ ਪਾਸਪੋਰਟ ਫੀਸਾਂ ‘ਚ ਵਾਧਾ ਕੀਤਾ ਹੈ। 1 ਜੁਲਾਈ, 2026 ਤੋਂ ਤੁਹਾਨੂੰ ਨਵੇਂ ਪਾਸਪੋਰਟ ਲਈ 1,000 ਤੋਂ 2,500 ਰੁਪਏਤੱਕ ਜ਼ਿਆਦਾ ਖਰਚ ਕਰਨੇ ਪੈਣਗੇ। ਭਾਵੇਂ ਤੁਸੀਂ ਪਹਿਲੀ ਵਾਰ ਅਰਜ਼ੀ ਦੇ ਰਹੇ ਹੋ, ਪੁਰਾਣੇ ਪਾਸਪੋਰਟ ਨੂੰ ਰਿਨਿਊ ਕਰਵਾ ਰਹੇ ਹੋ, ਗੁਆਚੇ ਹੋਏ ਪਾਸਪੋਰਟ ਤੋਂ ਬਾਅਦ ਨਵਾਂ ਪਾਸਪੋਰਟ ਬਣਵਾ ਰਹੇ ਹੋ ਜਾਂ ਆਪਣੇ ਬੱਚੇ ਲਈ ਪਾਸਪੋਰਟ ਅਪਲਾਈ ਕਰ ਰਹੇ ਹੋ, ਸਾਰੀਆਂ ਸ਼੍ਰੇਣੀਆਂ ‘ਚ ਫੀਸਾਂ ਵਧਾ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਆਪਣੀ ਅਰਜ਼ੀ ‘ਚ ਦੇਰੀ ਕਰ ਰਹੇ ਸੀ ਤਾਂ ਤੁਸੀਂ ਹੁਣ ਬਿਨਾਂ ਕਿਸੇ ਦੇਰੀ ਦੇ ਅੱਜ ਘਰ ਤੋਂ ਅਰਜ਼ੀ ਦੇ ਸਕਦੇ ਹੋ।
1 ਜੁਲਾਈ ਤੋਂ ਵਧੇਗੀ ਫ਼ੀਸ
- 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਬਾਲਗ ਸ਼੍ਰੇਣੀ ਅਧੀਨ ਅਰਜ਼ੀ ਦੇਣ ਵਾਲੇ 15 ਤੋਂ 18 ਸਾਲ ਦੀ ਉਮਰ ਦੇ ਨਾਬਾਲਗਾਂ ਲਈ, ਆਮ ਪ੍ਰਕਿਰਿਆ ਅਧੀਨ ਨਵੇਂ ਜਾਂ ਦੁਬਾਰਾ ਜਾਰੀ ਹੋਣ ਵਾਲੇ 36-ਪੰਨਿਆਂ ਦੇ ਪਾਸਪੋਰਟ ਲਈ ਫੀਸ 2,500 ਰੁਪਏ ਹੋ ਜਾਵੇਗੀ। ਵਰਤਮਾਨ ‘ਚ, ਇਹ ਫੀਸ 1,500 ਰੁਪਏ ਹੈ।
- ਤਤਕਾਲ ਦੇ ਲਈ, ਮੌਜੂਦਾ ਫੀਸ 3,500 ਰੁਪਏ (36 ਪੰਨਿਆਂ ਲਈ) ਲਈ ਜਾਂਦੀ ਹੈ, ਪਰ 1 ਜੁਲਾਈ ਤੋਂ ਤੁਹਾਨੂੰ 5,000 ਰੁਪਏ ਖਰਚ ਕਰਨੇ ਪੈਣਗੇ।
- ਵਰਤਮਾਨ ‘ਚ, ਬਾਲਗਾਂ ਲਈ 60-ਪੰਨਿਆਂ ਦੇ ਪਾਸਪੋਰਟ (ਆਮ ਸ਼੍ਰੇਣੀ) ਲਈ 2,000 ਦੀ ਫੀਸ ਲਈ ਜਾਂਦੀ ਹੈ, ਪਰ 1 ਜੁਲਾਈ ਤੋਂ ਇਸ ਦੀ ਕੀਮਤ 3,500 ਰੁਪਏ ਹੋ ਜਾਵੇਗੀ।
- 60-ਪੰਨਿਆਂ ਦੇ ਤਤਕਾਲ ਪਾਸਪੋਰਟ ਦੀ ਫੀਸ ਇਸ ਵੇਲੇ 4,000 ਰੁਪਏ ਹੈ, ਪਹਿਲੀ ਜੁਲਾਈ ਤੋਂ ਤੁਹਾਨੂੰ 6,000 ਰੁਪਏ ਦੇਣੇ ਪੈਣਗੇ।
- ਗੁੰਮ ਜਾਂ ਖਰਾਬ ਹੋਏ 36-ਪੰਨਿਆਂ ਦੇ ਤਤਕਾਲ ਪਾਸਪੋਰਟ ਲਈ, ਫੀਸ ਇਸ ਵੇਲੇ 5,000 ਰੁਪਏ ਹੈ, ਪਰ ਪਹਿਲੀ ਤੋਂ ਇਹ 7,000 ਰੁਪਏ ਹੋਵੇਗੀ।
- ਮਾਈਨਰ ਸ਼੍ਰੇਣੀ ‘ਚ, 36-ਪੰਨਿਆਂ ਦੇ ਪਾਸਪੋਰਟ (ਨਾਰਮਲ) ਦੀ ਫੀਸ 1,000 ਰੁਪਏ ਹੈ। 1 ਜੂਨ ਤੋਂ ਇਹ ਵਧ ਕੇ 1,750 ਰੁਪਏ ਹੋ ਜਾਵੇਗੀ।
- ਮਾਈਨਰ ਸ਼੍ਰੇਣੀ ਵਿੱਚ 36-ਪੰਨਿਆਂ ਦੇ ਪਾਸਪੋਰਟ (ਤਤਕਾਲ) ਲਈ, ਫੀਸ 3,000 ਰੁਪਏ ਦੀ ਬਜਾਏ 4,250 ਰੁਪਏ ਹੋਵੇਗੀ।
- ਪਾਸਪੋਰਟ ਵੈਧਤਾ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੱਕ ਸਟੈਂਡਰਡ ਪਾਸਪੋਰਟ 10 ਸਾਲਾਂ ਲਈ ਵੈਧ ਰਹਿੰਦਾ ਹੈ, ਜਦੋਂ ਕਿ ਇੱਕ ਨਾਬਾਲਗ ਦਾ ਪਾਸਪੋਰਟ 5 ਸਾਲਾਂ ਲਈ ਜਾਂ ਨਾਬਾਲਕ ਧਾਰਕ 18 ਸਾਲ ਦੇ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਵੈਧ ਹੁੰਦਾ ਹੈ।
ਪਾਸਪੋਰਟ ਲਈ ਔਨਲਾਈਨ ਅਰਜ਼ੀ ਕਿਵੇਂ ਦੇਣੀ?
ਪਾਸਪੋਰਟ ਸੇਵਾ ਔਨਲਾਈਨ ਪੋਰਟਲ (passportindia.gov.in) ‘ਤੇ ਜਾਓ। ਸਾਈਟ ਖੋਲ੍ਹਣ ‘ਤੇ, ਤੁਹਾਨੂੰ “ਕਵਿਕ ਲਿੰਕਸ” ‘ਚ “ਅਪਲਾਈ ਫ਼ਾਰ ਪਾਸਪੋਰਟ” ਵਿਕਲਪ ਦਿਖਾਈ ਦੇਵੇਗਾ; ਇਸ ਵਿਕਲਪ ‘ਤੇ ਕਲਿੱਕ ਕਰੋ। ਅਗਲੇ ਪੰਨੇ ‘ਤੇ, ਤੁਹਾਨੂੰ ਸ਼੍ਰੇਣੀ ਚੁਣਨ ਲਈ ਕਿਹਾ ਜਾਵੇਗਾ—Fresh/Re-issue, Tatkal Passport,Diplomatic/Official Passport ਢੁਕਵੀਂ ਕੈਟੇਗਰੀ ਚੁਣੋ।
ਇਹ ਵੀ ਪੜ੍ਹੋ
ਕੈਟੇਗਰੀ ਵਿਕਲਪ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਅਗਲੇ ਪੰਨੇ ‘ਤੇ ‘ਰਜਿਸਟਰ’ ਬਟਨ ਦਿਖਾਈ ਦੇਵੇਗਾ; ਇਸ ‘ਤੇ ਕਲਿੱਕ ਕਰੋ ਜਾਂ ਸਿੱਧੇ https://services1.passportindia.gov.in/ ‘ਤੇ ਜਾਓ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਖਾਤਾ ਹੈ, ਤਾਂ ਸਾਈਨ ਇਨ ਕਰੋ; ਨਹੀਂ ਤਾਂ, ਖਾਤਾ ਬਣਾਉਣ ਲਈ ਸਾਈਨ ਅੱਪ ਕਰੋ। ਇੱਕ ਵਾਰ ਲੌਗਇਨ ਕਰਨ ਤੋਂ ਬਾਅਦ, ਲੋੜੀਂਦੇ ਵੇਰਵੇ ਭਰੋ ਅਤੇ ਫੀਸ ਜਮ੍ਹਾਂ ਕਰੋ।
