…ਤਾਂ ਇਸ ਲਈ ਲਿਆਏ ਵਨ ਨੇਸ਼ਨ-ਵਨ ਇਲੈਕਸ਼ਨ ਬਿੱਲ… ਰਾਜ ਸਭਾ ‘ਚ ਜੇਪੀ ਨੱਡਾ ਦਾ ਖੁਲਾਸਾ

Updated On: 

17 Dec 2024 15:03 PM

One Nation One Election: ਰਾਜ ਸਭਾ ਵਿੱਚ ਬੋਲਦਿਆਂ ਜੇਪੀ ਨੱਡਾ ਨੇ ਕਿਹਾ ਕਿ ਕਾਂਗਰਸ ਨੇ ਆਰਟੀਕਲ 356 ਦੀ ਦੁਰਵਰਤੋਂ ਕਰਕੇ ਪੂਰੇ ਢਾਂਚੇ ਨੂੰ ਵਿਗਾੜ ਦਿੱਤਾ ਹੈ। ਨੱਡਾ ਮੁਤਾਬਕ ਕਾਂਗਰਸ ਦੇ ਰਾਜ ਦੌਰਾਨ ਇਸ ਆਰਟੀਕਲ ਦੀ ਕੁੱਲ 90 ਵਾਰ ਦੁਰਵਰਤੋਂ ਕੀਤੀ ਗਈ ਸੀ। ਇਸ ਨੂੰ ਠੀਕ ਕਰਨ ਲਈ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਲਿਆਂਦਾ ਗਿਆ ਹੈ।

...ਤਾਂ ਇਸ ਲਈ ਲਿਆਏ ਵਨ ਨੇਸ਼ਨ-ਵਨ ਇਲੈਕਸ਼ਨ ਬਿੱਲ... ਰਾਜ ਸਭਾ ਚ ਜੇਪੀ ਨੱਡਾ ਦਾ ਖੁਲਾਸਾ

ਜੇਪੀ ਨੱਡਾ, ਕੇਂਦਰੀ ਮੰਤਰੀ

Follow Us On

ਵਨ ਨੇਸ਼ਨ-ਵਨ ਇਲੈਕਸ਼ਨ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੱਡਾ ਬਿਆਨ ਦਿੱਤਾ ਹੈ। ਨੱਡਾ ਨੇ ਕਿਹਾ ਹੈ ਕਿ ਧਾਰਾ 356 ਦੀ ਦੁਰਵਰਤੋਂ ਰੋਕਣ ਲਈ ਵਨ ਨੇਸ਼ਨ-ਵਨ ਇਲੈਕਸ਼ਨ ਬਿੱਲ ਲਿਆਂਦਾ ਗਿਆ ਹੈ। ਧਾਰਾ 356 ਰਾਸ਼ਟਰਪਤੀ ਸ਼ਾਸਨ ਨਾਲ ਸਬੰਧਤ ਹੈ, ਜਿੱਥੇ ਕੇਂਦਰ ਰਾਜਪਾਲ ਦੀ ਸਿਫ਼ਾਰਸ਼ ‘ਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਦਾ ਹੈ।

ਰਾਜ ਸਭਾ ‘ਚ ਸੰਵਿਧਾਨ ‘ਤੇ ਬਹਿਸ ਦੌਰਾਨ ਬੋਲਦਿਆਂ ਨੱਡਾ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਵੱਲੋਂ ਧਾਰਾ 356 ਦੀ ਵਾਰ-ਵਾਰ ਦੁਰਵਰਤੋਂ ਦੇ ਇਤਿਹਾਸ ਨੂੰ ਦੇਖਦੇ ਹੋਏ ਸਰਕਾਰ ਨੇ ਇਕ ਦੇਸ਼, ਇਕ ਚੋਣ ਬਿੱਲ ਲਿਆਉਣ ਦਾ ਫੈਸਲਾ ਕੀਤਾ ਹੈ।

ਆਪਣੇ ਭਾਸ਼ਣ ਦੌਰਾਨ ਨੱਡਾ ਨੇ ਕਾਂਗਰਸ ‘ਤੇ ਸੰਵਿਧਾਨ ਦੀ ਭਾਵਨਾ ਨੂੰ ਬਦਲਣ ਅਤੇ ਇਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ।

ਨੱਡਾ ਨੇ ਅੱਗੇ ਕਿਹਾ ਕਿ ਅੱਜ ਤੁਸੀਂ ਇਕ ਦੇਸ਼, ਇਕ ਚੋਣ ਦੇ ਖਿਲਾਫ ਖੜ੍ਹੇ ਹੋ ਰਹੇ ਹੋ। ਤੁਹਾਡੇ ਕਾਰਨ ਹੀ ਇਕ ਦੇਸ਼, ਇਕ ਚੋਣ ਲਿਆਉਣੀ ਪਈ ਹੈ। ਕਿਉਂਕਿ 1952 ਤੋਂ 1967 ਤੱਕ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਹੁੰਦੀਆਂ ਸਨ। ਤੁਸੀਂ (ਕਾਂਗਰਸ) ਵਾਰ-ਵਾਰ ਧਾਰਾ 356 ਦੀ ਵਰਤੋਂ ਕਰਕੇ ਰਾਜਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਦਿੱਤਾ ਅਤੇ ਅਜਿਹਾ ਕਰਕੇ ਤੁਸੀਂ ਕਈ ਰਾਜਾਂ ਵਿੱਚ ਵੱਖਰੀਆਂ ਚੋਣਾਂ ਦੀ ਸਥਿਤੀ ਪੈਦਾ ਕਰ ਦਿੱਤੀ।

ਇੰਦਰਾ ਨੇ 50 ਤਾਂ ਮਨਮੋਹਨ ਨੇ 10 ਵਾਰੀ ਕੀਤਾ ਇਸਤੇਮਾਲ

ਜੇਪੀ ਨੱਡਾ ਨੇ ਆਰਟੀਕਲ 356 ਦੇ ਅੰਕੜੇ ਸਦਨ ਵਿੱਚ ਰੱਖਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਦੀ 90 ਵਾਰ ਵਰਤੋਂ ਕੀਤੀ। ਇੰਦਰਾ ਗਾਂਧੀ ਨੇ ਆਰਟੀਕਲ 356 ਦੀ 50 ਵਾਰ ਵਰਤੋਂ ਕੀਤੀ। ਇਸ ਦੌਰਾਨ ਉਨ੍ਹਾਂ ਇੰਦਰਾ ਦੀ ਐਮਰਜੈਂਸੀ ਦਾ ਵੀ ਜ਼ਿਕਰ ਕੀਤਾ।

ਨੱਡਾ ਨੇ ਅੱਗੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਰਟੀਕਲ 356 ਦੀ ਅੱਠ ਵਾਰ, ਰਾਜੀਵ ਗਾਂਧੀ ਨੇ ਨੌਂ ਵਾਰ ਅਤੇ ਮਨਮੋਹਨ ਸਿੰਘ ਨੇ ਆਰਟੀਕਲ 356 ਦੀ 10 ਵਾਰ ਦੁਰਵਰਤੋਂ ਕੀਤੀ।

ਮਨਮੋਹਨ, ਗੁਜਰਾਲ ਅਤੇ ਅਡਵਾਨੀ ਦਾ ਕੀਤਾ ਜ਼ਿਕਰ

ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਜੇਪੀ ਨੱਡਾ ਨੇ ਕਿਹਾ ਕਿ ਪੱਛਮੀ ਪਾਕਿਸਤਾਨ ਤੋਂ ਆਏ ਮਨਮੋਹਨ ਸਿੰਘ, ਇੰਦਰ ਕੁਮਾਰ ਗੁਜਰਾਲ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਪੱਛਮੀ ਪਾਕਿਸਤਾਨ ਤੋਂ ਆਏ ਸਨ ਅਤੇ ਭਾਰਤ ਦੇ ਉਪ ਪ੍ਰਧਾਨ ਮੰਤਰੀ ਬਣੇ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੀਓਕੇ ਜੰਮੂ-ਕਸ਼ਮੀਰ ਤੋਂ ਆਉਣ ਵਾਲਾ ਇੱਕ ਵਿਅਕਤੀ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਦਾ ਮੈਂਬਰ ਨਹੀਂ ਬਣ ਸਕਿਆ। ਉਹ ਪੰਚਾਇਤੀ ਚੋਣਾਂ ਨਹੀਂ ਲੜ ਸਕਦਾ ਸੀ। ਉਸ ਵਿਅਕਤੀ ਨੂੰ ਵੋਟ ਪਾਉਣ ਦੀ ਵੀ ਇਜਾਜ਼ਤ ਨਹੀਂ ਸੀ।

ਨੱਡਾ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਨੂੰ ਠੀਕ ਕੀਤਾ ਅਤੇ ਅੱਜ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।

Exit mobile version