Live Updates: ਕੋਲਕਾਤਾ ਰੇਪ ਕੇਸ- ਸੰਜੇ ਰਾਏ ਦੋਸ਼ੀ ਕਰਾਰ, ਮਹਿਲਾ ਡਾਕਟਰ ਨਾਲ ਕੀਤਾ ਸੀ ਜਬਰ-ਜਨਾਹ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਸੈਫ ਅਲੀ ਖਾਨ ਮਾਮਲਾ: ਹੁਣ ਤੱਕ 30 ਲੋਕਾਂ ਦੇ ਬਿਆਨ ਦਰਜ
ਸੈਫ ਅਲੀ ਖਾਨ ਮਾਮਲੇ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਹੁਣ ਤੱਕ 30 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਮੁੰਬਈ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਫੋਰੈਂਸਿਕ ਟੀਮ ਸ਼ੱਕੀਆਂ ਦੇ ਫਿੰਗਰਪ੍ਰਿੰਟਸ ਦੀ ਜਾਂਚ ਕਰ ਰਹੀ ਹੈ।
-
ਸੈਫ ਅਲੀ ਖਾਨ ‘ਤੇ ਹਮਲੇ ਦਾ ਮੁੱਦਾ ਸੰਸਦ ਵਿੱਚ ਉਠਾਵਾਂਗਾ- ਪੱਪੂ ਯਾਦਵ
ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਫਿਲਮ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ‘ਤੇ ਗੁੱਸੇ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਭਾਵੇਂ ਗੱਲ ਸਲਮਾਨ ਖਾਨ ਦੀ ਧਮਕੀ ਬਾਰੇ ਹੋਵੇ ਜਾਂ ਸੈਫ ਅਲੀ ਖਾਨ ‘ਤੇ ਹਮਲੇ ਬਾਰੇ ਜਾਂ ਮੂਸੇਵਾਲਾ ਕੇਸ ਬਾਰੇ, ਮੈਂ ਸਦਨ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂਗਾ।
-
ਰਾਹੁਲ ਗਾਂਧੀ ਦਾ ਅੱਜ ਪਟਨਾ ਦੌਰਾ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪਟਨਾ ਦਾ ਦੌਰਾ ਕਰਨਗੇ। ਉਹ ਸੰਵਿਧਾਨ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਬਿਹਾਰ ਦਾ ਦੌਰਾ ਕਰਨਗੇ।
-
31 ਜਨਵਰੀ ਤੋਂ 4 ਅਪ੍ਰੈਲ ਤੱਕ ਚੱਲੇਗਾ ਸੰਸਦ ਦਾ ਬਜਟ ਸੈਸ਼ਨ
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਚੱਲੇਗਾ। ਰਾਸ਼ਟਰਪਤੀ ਦਾ ਭਾਸ਼ਣ 31 ਜਨਵਰੀ ਨੂੰ ਹੋਵੇਗਾ। ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ ਦਾ ਪਹਿਲਾ ਹਿੱਸਾ 13 ਫਰਵਰੀ ਨੂੰ ਖਤਮ ਹੋਵੇਗਾ। ਸੈਸ਼ਨ ਦਾ ਦੂਜਾ ਹਿੱਸਾ 10 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 4 ਅਪ੍ਰੈਲ, 2025 ਨੂੰ ਖਤਮ ਹੋਵੇਗਾ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।