‘ਜੈ ਹਿੰਦ, ਸਾਨੂੰ ਤੁਹਾਡੇ ‘ਤੇ ਮਾਣ ਰਹੇਗਾ’… ਤਿਰੰਗੇ ‘ਚ ਲਿਪਟੀ ਲੈਫਟੀਨੈਂਟ ਵਿਨੈ ਨਰਵਾਲ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਵੇਖ ਕੇ ਫੁੱਟ-ਫੁੱਟ ਕੇ ਰੋਈ ਪਤਨੀ
Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਜਲ ਸੈਨਾ ਦੇ ਲੈਫਟੀਨੈਂਟ ਵਿਨੈ ਨਰਵਾਲ ਨੂੰ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਸਵਾਮੀ ਨੇ ਭਾਵੁਕ ਵਿਦਾਇਗੀ ਦਿੱਤੀ। ਹਨੀਮੂਨ 'ਤੇ ਗਏ ਵਿਨੈ ਦਾ ਵਿਆਹ 16 ਅਪ੍ਰੈਲ ਨੂੰ ਹੀ ਹੋਇਆ ਸੀ। ਅੱਤਵਾਦੀਆਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਹਿਮਾਂਸ਼ੀ ਨੇ ਰੋਂਦਿਆਂ ਹੋਇਆ ਆਪਣੇ ਪਤੀ ਨੂੰ ਸੈਲਿਊਟ ਕੀਤਾ ਅਤੇ "ਜੈ ਹਿੰਦ" ਕਿਹਾ।

ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਜਲ ਸੈਨਾ ਦੇ ਲੈਫਟੀਨੈਂਟ ਵਿਨੈ ਨਰਵਾਲ ਨੂੰ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਸਵਾਮੀ ਨੇ ਭਾਵੁਕ ਵਿਦਾਇਗੀ ਦਿੱਤੀ। ਹਨੀਮੂਨ ‘ਤੇ ਗਏ ਵਿਨੈ ਦਾ ਵਿਆਹ 16 ਅਪ੍ਰੈਲ ਨੂੰ ਹੀ ਹੋਇਆ ਸੀ। ਅੱਤਵਾਦੀਆਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਹਿਮਾਂਸ਼ੀ ਨੇ ਰੋਂਦਿਆਂ ਹੋਇਆ ਆਪਣੇ ਪਤੀ ਨੂੰ ਸੈਲਿਊਟ ਕੀਤਾ ਅਤੇ “ਜੈ ਹਿੰਦ” ਬੋਲਦਿਆਂ ਕਿਹਾ ਕਿ ਸਾਨੂੰ ਤੁਹਾਡੇ ‘ਤੇ ਮਾਣ ਰਹੇਗਾ। ਲੈਫਟੀਨੈਂਟ ਵਿਨੈ ਨਰਵਾਲ ਆਪਣੀ ਪਤਨੀ ਨਾਲ ਹਨੀਮੂਨ ਮਨਾਉਣ ਲਈ ਪਹਿਲਗਾਮ ਗਏ ਸਨ। ਉਨ੍ਹਾਂ ਦਾ ਵਿਆਹ 16 ਅਪ੍ਰੈਲ ਨੂੰ ਹੀ ਹੋਇਆ ਸੀ। ਇਸ ਦੌਰਾਨ, ਮੰਗਲਵਾਰ ਨੂੰ ਅੱਤਵਾਦੀ ਹਮਲਾ ਹੋਇਆ ਅਤੇ ਉਨ੍ਹਾਂਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ, ਵਿਨੈ ਨਰਵਾਲ ਦੀ ਪਤਨੀ ਦੀਆਂ ਲਾਸ਼ ਦੇ ਕੋਲ ਬੈਠੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਨੇਵੀ ਵਿੱਚ ਲੈਫਟੀਨੈਂਟ ਵਿਨੈ ਨਰਵਾਲ (26) ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਇਸ ਸਮੇਂ ਕੇਰਲ ਦੇ ਕੋਚੀ ਵਿੱਚ ਤਾਇਨਾਤ ਸਨ। ਹਾਲ ਹੀ ਵਿੱਚ, ਉਨ੍ਹਾਂ ਨੇ ਵਿਆਹ ਲਈ ਛੁੱਟੀ ਲਈ ਸੀ ਅਤੇ ਫਿਰ ਆਪਣੀ ਦੁਲਹਨ ਹਿਮਾਂਸ਼ੀ ਸਵਾਮੀ ਨਾਲ ਹਨੀਮੂਨ ਮਨਾਉਣ ਲਈ ਕਸ਼ਮੀਰ ਦੀਆਂ ਵਾਦੀਆਂ ਵਿੱਚ ਗਏ ਸਨ। ਜਿੱਥੇ ਮੰਗਲਵਾਰ ਨੂੰ ਹਿਮਾਂਸ਼ੀ ਦੇ ਸਾਹਮਣੇ ਅੱਤਵਾਦੀਆਂ ਨੇ ਉਨ੍ਹਾਂ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਉਦੋਂ ਤੋਂ ਹੀ ਉਨ੍ਹਾਂਦੀ ਪਤਨੀ ਹਿਮਾਂਸ਼ੀ ਸਵਾਮੀ ਲਗਾਤਾਰ ਰੋਣ ਕਾਰਨ ਬੁਰੀ ਹਾਲਤ ਵਿੱਚ ਹੈ। ਬੁੱਧਵਾਰ ਨੂੰ, ਉਨ੍ਹਾਂਦੀ ਲਾਸ਼ ਹਰਿਆਣਾ ਦੇ ਕਰਨਾਲ ਵਿੱਚ ਉਨ੍ਹਾਂਦੇ ਜੱਦੀ ਪਿੰਡ ਪਹੁੰਚੀ, ਜਿੱਥੇ ਹਿਮਾਂਸ਼ੀ ਨੇ ਆਪਣੇ ਪਤੀ ਨੂੰ ਆਖਰੀ ਸੈਲਿਊਟ ਕੀਤਾ।
ਕਰਨਾਲ ਦੇ ਰਹਿਣ ਵਾਲੇ ਸਨ ਵਿਨੈ ਨਰਵਾਲ
ਤੁਹਾਨੂੰ ਦੱਸ ਦੇਈਏ ਕਿ ਵਿਨੈ ਨਰਵਾਲ ਦੇ ਘਰ ਵਿਆਹ ਦੇ ਜਸ਼ਨ ਅਜੇ ਵੀ ਚੱਲ ਰਹੇ ਸਨ। ਉਹੀ ਘਰ ਜਿੱਥੇ ਇੱਕ ਹਫ਼ਤਾ ਪਹਿਲਾਂ ਢੋਲ ਵਜਾਏ ਜਾ ਰਹੇ ਸਨ ਅਤੇ ਸ਼ਹਿਨਾਈ ਵਜਾਈ ਜਾ ਰਹੀ ਸੀ, ਅੱਜ ਸੋਗ ਨਾਲ ਭਰਿਆ ਹੋਇਆ ਹੈ। ਵਿਨੈ ਨਰਵਾਲ ਦੀ ਨਵ-ਵਿਆਹੀ ਪਤਨੀ ਹਿਮਾਂਸ਼ੀ ਸਵਾਮੀ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਉਨ੍ਹਾਂ ਦੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਪਈ। ਜਾਣਕਾਰੀ ਅਨੁਸਾਰ ਵਿਨੈ ਮੂਲ ਰੂਪ ਵਿੱਚ ਕਰਨਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂਦਾ ਜੱਦੀ ਘਰ ਇੱਥੋਂ ਦੇ ਸੈਕਟਰ-7 ਵਿੱਚ ਹੈ। ਹੁਣ ਉਨ੍ਹਾਂਦੇ ਘਰ ਬਜ਼ੁਰਗ ਮਾਪੇ ਹਨ।
#WATCH दिल्ली: भारतीय नौसेना के लेफ्टिनेंट विनय नरवाल की पत्नी ने अपने पति को भावभीनी विदाई दी, जो पहलगाम आतंकी हमले में शहीद हो गए थे।
दोनों की शादी 16 अप्रैल को हुई थी। pic.twitter.com/RSsBOgoCg6
ਇਹ ਵੀ ਪੜ੍ਹੋ
— ANI_HindiNews (@AHindinews) April 23, 2025
ਐਕਸ਼ਨ ਮੋਡ ਵਿੱਚ ਭਾਰਤ ਸਰਕਾਰ
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਅੱਧਾ ਦਰਜਨ ਅੱਤਵਾਦੀਆਂ ਨੇ ਉੱਥੇ ਘੁੰਮਣ ਆਏ ਸੈਲਾਨੀਆਂ ਦਾ ਧਰਮ ਪੁੱਛਿਆ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਵਿੱਚ 28 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਹੈ। ਲੋਕ ਸਰਕਾਰ ਤੋਂ ਅੱਤਵਾਦੀਆਂ ਵਿਰੁੱਧ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੀ ਐਕਸ਼ਨ ਮੋਡ ਵਿੱਚ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਇਸ ਸਮੇਂ ਕਸ਼ਮੀਰ ਵਿੱਚ ਡੇਰਾ ਲਾ ਕੇ ਬੈਠੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਵਿਦੇਸ਼ੀ ਦੌਰਾ ਅੱਧ ਵਿਚਕਾਰ ਛੱਡ ਕੇ ਦੇਸ਼ ਵਾਪਸ ਆ ਗਏ ਹਨ।