AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਉੱਤਰ ਭਾਰਤ ‘ਚ ਕਦੋਂ ਪਹੁੰਚੇਗਾ ਮਾਨਸੂਨ? IMD ਨੇ ਦਿੱਤਾ ਅਪਡੇਟ

ਉੱਤਰ-ਭਾਰਤ ਭਿਆਨਕ ਗਰਮੀ ਦੀ ਲਪੇਟ 'ਚ ਹੈ ਤੇ ਹਰ ਕੋਈ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਕੇਰਲ 'ਚ ਦੇਰੀ ਨਾਲ ਪਹੁੰਚਣ ਦੇ ਬਾਵਜੂਦ ਮਾਨਸੂਨ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। IMD ਨੇ ਦਿੱਲੀ 'ਚ ਮਾਨਸੂਨ ਆਉਣ ਦੀ ਤਾਰੀਖ ਦਾ ਅੰਦਾਜ਼ਾ ਲਗਾਇਆ ਹੈ।

ਉੱਤਰ ਭਾਰਤ 'ਚ ਕਦੋਂ ਪਹੁੰਚੇਗਾ ਮਾਨਸੂਨ? IMD ਨੇ ਦਿੱਤਾ ਅਪਡੇਟ
ਉੱਤਰ ਭਾਰਤ ‘ਚ ਕਦੋਂ ਪਹੁੰਚੇਗਾ ਮਾਨਸੂਨ? IMD ਨੇ ਦਿੱਤਾ ਅਪਡੇਟ
tv9-punjabi
| Published: 07 Jun 2026 18:00 PM IST
Share

ਰਾਜਧਾਨੀ ਦਿੱਲੀ ਸਮੇਤ ਉੱਤਰ-ਭਾਰਤ ‘ਚ ਗਰਮੀ ਆਪਣੇ ਸਿਖਰ ‘ਤੇ ਹੈ ਤੇ ਹਰ ਕੋਈ ਮਾਨਸੂਨ ਦੀ ਉਡੀਕ ਕਰ ਰਿਹਾ ਹੈ। ਦੱਖਣ-ਪੱਛਮੀ ਮਾਨਸੂਨ, ਜੋ ਕਿ ਆਪਣੀ ਆਮ ਤਾਰੀਖ ਤੋਂ ਤਿੰਨ ਦਿਨ ਬਾਅਦ ਕੇਰਲ ‘ਚ ਪਹੁੰਚਿਆ, ਹੂਣ ਸਮੇਂ ਸਿਰ ਮਹਾਰਾਸ਼ਟਰ ਪਹੁੰਚਿਆ ਹੈ। ਇਸ ਨਾਲ ਉਮੀਦਾਂ ਵਧ ਗਈਆਂ ਹਨ ਕਿ ਇਹ ਇਸ ਮਹੀਨੇ ਦੇ ਅੰਤ ‘ਚ ਆਪਣੇ ਆਮ ਸਮਾਂ-ਸਾਰਣੀ ਦੇ ਆਸ-ਪਾਸ ਦਿੱਲੀ ਪਹੁੰਚੇਗਾ। ਮਾਨਸੂਨ 4 ਜੂਨ ਨੂੰ ਕੇਰਲ ਪਹੁੰਚਿਆ, ਜੋ ਕਿ 1 ਜੂਨ ਦੀ ਆਪਣੀ ਆਮ ਤਾਰੀਖ ਤੋਂ ਕੁੱਝ ਦਿਨ ਬਾਅਦ ਤੇ IMD ਦੇ ਪਹਿਲਾਂ ਦੇ ਅਨੁਮਾਨ (26 ਮਈ) ਤੋਂ ਲਗਭਗ ਇੱਕ ਹਫ਼ਤਾ ਬਾਅਦ ਹੈ। ਹਾਲਾਂਕਿ, ਇਹ ਬਾਅਦ ‘ਚ ਤੇਜ਼ੀ ਨਾਲ ਅੱਗੇ ਵਧਿਆ, 5 ਜੂਨ ਤੱਕ ਗੋਆ ਤੱਕ ਪੱਛਮੀ ਤੱਟ ਦੇ ਵੱਡੇ ਹਿੱਸੇ ਨੂੰ ਕਵਰ ਕੀਤਾ ਤੇ 6 ਜੂਨ ਨੂੰ ਮਹਾਰਾਸ਼ਟਰ ‘ਚ ਦਾਖਲ ਹੋਇਆ।

ਹੁਣ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਮਾਨਸੂਨ ਦਿੱਲੀ ਕਦੋਂ ਪਹੁੰਚੇਗਾ। IMD ਦੇ ਮਾਨਸੂਨ ਟਰੈਕਿੰਗ ਮੈਪ ਦੇ ਅਨੁਸਾਰ, ਮਾਨਸੂਨ 25 ਜੂਨ ਤੋਂ 30 ਜੂਨ ਦੇ ਵਿਚਕਾਰ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ‘ਚ ਪਹੁੰਚਣ ਦੀ ਉਮੀਦ ਹੈ। ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ ਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਰਗੇ ਨੇੜਲੇ ਖੇਤਰਾਂ ਲਈ ਵੀ ਇਹੀ ਸਮਾਂ ਸੀਮਾ ਹੋਣ ਦੀ ਉਮੀਦ ਹੈ।

25 ਜੂਨ ਤੋਂ ਬਾਅਦ ਉੱਤਰ ਭਾਰਤ ਨੂੰ ਮਿਲ ਸਕਦੀ ਗਰਮੀ ਤੋਂ ਰਾਹਤ

ਦਿੱਲੀ ਪਹੁੰਚਣ ਤੋਂ ਬਾਅਦ, ਮਾਨਸੂਨ ਦੇ ਉੱਤਰ-ਪੱਛਮ ਵੱਲ ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਲੱਦਾਖ ਤੇ ਜੰਮੂ-ਕਸ਼ਮੀਰ ਦੇ ਕੁੱਝ ਹਿੱਸਿਆਂ ‘ਚ ਅੱਗੇ ਵਧਣ ਦੀ ਉਮੀਦ ਹੈ। ਪਿਛਲੇ ਸਾਲ, ਦੱਖਣ-ਪੱਛਮੀ ਮਾਨਸੂਨ 29 ਜੂਨ ਨੂੰ ਦਿੱਲੀ ਪਹੁੰਚਿਆ, ਜੋ ਕਿ 27 ਜੂਨ ਦੀ ਆਪਣੀ ਆਮ ਆਮਦ ਮਿਤੀ (1961-2019 ਦੇ ਔਸਤ ਦੇ ਆਧਾਰ ‘ਤੇ) ਦੇ ਮੁਕਾਬਲੇ ਦੋ ਦਿਨ ਦੀ ਦੇਰੀ ਨਾਲ ਸੀ।

ਅਗਲੇ 3 ਦਿਨਾਂ ਲਈ ਇਸ ਤਰ੍ਹਾਂ ਰਹੇਗਾ ਮੌਸਮ

ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਦੇ ਕੁੱਝ ਇਲਾਕਿਆਂ ‘ਚ ਲੂ ਦੇ ਅਲਰਟ ਦੀ ਉਮੀਦ ਹੈ, ਜਦੋਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੋਹਾਲੀ) ਲਈ ਕਿਸੇ ਵੀ ਤਰ੍ਹਾਂ ਦੇ ਅਲਰਟ ਦ ਉਮੀਦ ਨਹੀਂ ਹੈ। ਇਸ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। Source: TV9Hindi.com

Follow Us
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ...
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ...
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...