CBSE 12th Revaluation 2026: CBSE 12ਵੀਂ ਦੇ ਰੀਇਵੈਲਿਊਏਸ਼ਨ ਲਈ ਅਪਲਾਈ ਕਰਨ ਦਾ ਅੱਜ ਆਖਰੀ ਦਿਨ, ਦੇਰੀ ਕੀਤੇ ਬਿਨਾਂ ਇੰਝ ਭਰੋ ਫਾਰਮ
CBSE 12th Revaluation 2026: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ 12ਵੀਂ ਜਮਾਤ ਦੇ ਰੀ-ਇਵੈਲਿਊਏਸ਼ਨ ਯਾਨੀ ਪੁਨਰਮੂਲਾਂਕਣ ਲਈ ਬਿਨੈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਹੈ। ਜਿਹੜੇ ਵਿਦਿਆਰਥੀ ਆਪਣੀਆਂ ਉੱਤਰ-ਪੱਤਰੀਆਂ ਦੀ ਦੁਬਾਰਾ ਜਾਂਚ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਅੱਜ ਯਾਨੀ 7 ਜੂਨ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਹੈ।
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ 12ਵੀਂ ਜਮਾਤ ਦੇ ਰੀ-ਇਵੈਲਿਊਏਸ਼ਨ ਯਾਨੀ ਪੁਨਰਮੂਲਾਂਕਣ ਲਈ ਬਿਨੈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਹੈ। ਜਿਹੜੇ ਵਿਦਿਆਰਥੀ ਆਪਣੀਆਂ ਉੱਤਰ-ਪੱਤਰੀਆਂ ਦੀ ਦੁਬਾਰਾ ਜਾਂਚ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਅੱਜ ਯਾਨੀ 7 ਜੂਨ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਹੈ। ਜੇਕਰ ਤੁਸੀਂ ਅਜੇ ਤੱਕ ਇਸ ਪ੍ਰਕਿਰਿਆ ਲਈ ਫਾਰਮ ਨਹੀਂ ਭਰਿਆ ਹੈ, ਤਾਂ ਜਲਦੀ ਕਰੋ, ਕਿਉਂਕਿ ਅੱਜ ਅੱਧੀ ਰਾਤ ਤੋਂ ਬਾਅਦ ਅਪਲਾਈ ਕਰਨ ਵਾਲੀ ਵਿੰਡੋ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਨੇ ਅਪਲਾਈ ਕਰਨ ਦੀ ਆਖਰੀ ਮਿਤੀ 6 ਜੂਨ ਤੈਅ ਕੀਤੀ ਸੀ। ਪਰ ਵਿਦਿਆਰਥੀਆਂ ਨੂੰ ਪੋਰਟਲ ‘ਤੇ ਅਪਲਾਈ ਕਰਨ ਦੌਰਾਨ ਆ ਰਹੀਆਂ ਤਕਨੀਕੀ ਦਿੱਕਤਾਂ ਅਤੇ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਬੋਰਡ ਨੇ ਇਸ ਦੀ ਆਖਰੀ ਮਿਤੀ ਨੂੰ ਇੱਕ ਦਿਨ ਲਈ ਵਧਾ ਦਿੱਤਾ ਸੀ। ਸੀਬੀਐਸਈ ਨੇ ਮਾਰਕਸ ਵੈਰੀਫਿਕੇਸ਼ਨ ਅਤੇ ਰੀ-ਇਵੈਲਿਊਏਸ਼ਨ ਲਈ ਆਪਣਾ ਅਪਲੀਕੇਸ਼ਨ ਪੋਰਟਲ 2 ਜੂਨ ਨੂੰ ਖੋਲ੍ਹਿਆ ਸੀ।
ਰੀ-ਇਵੈਲਿਊਏਸ਼ਨ ਲਈ ਇੰਝ ਕਰੋ ਆਨਲਾਈਨ ਅਪਲਾਈ
- ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ।
- ਇਸ ਤੋਂ ਬਾਅਦ ਹੋਮ ਪੇਜ ‘ਤੇ ਦਿੱਤੇ ਗਏ ਪੋਸਟ-ਰਿਜ਼ਲਟ ਸਰਵਿਸਿਜ਼ ਜਾਂ ਵੈਰੀਫਿਕੇਸ਼ਨ ਐਂਡ ਰੀ-ਇਵੈਲਿਊਏਸ਼ਨ ਸੈਕਸ਼ਨ ‘ਤੇ ਕਲਿੱਕ ਕਰੋ।
- ਵਿਦਿਆਰਥੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਪੋਰਟਲ ਦੇ ਅੰਦਰ ਲੌਗਇਨ ਕਰਨ ਲਈ ਉਨ੍ਹਾਂ ਨੂੰ ਆਪਣੇ ਪਛਾਣ ਪੱਤਰ (ਆਈਡੀ ਨੰਬਰ) ਦੀ ਲੋੜ ਪਵੇਗੀ।
- ਇਸ ਤੋਂ ਬਾਅਦ ਅੱਗੇ ਲੌਗਇਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਆਪਣਾ ਰੋਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦਰਜ ਕਰੋ।
- ਲੌਗਇਨ ਹੁੰਦੇ ਹੀ ਆਪਣੇ ਅਪਲੀਕੇਸ਼ਨ ਦੀ ਕਿਸਮ ਚੁਣੋ ਅਤੇ ਉਨ੍ਹਾਂ ਵਿਸ਼ਿਆਂ ਦੀ ਚੋਣ ਕਰੋ ਜਿਨ੍ਹਾਂ ਦੀ ਤੁਸੀਂ ਦੁਬਾਰਾ ਜਾਂਚ ਕਰਵਾਉਣੀ ਚਾਹੁੰਦੇ ਹੋ।
- ਹੁਣ ਬੋਰਡ ਵੱਲੋਂ ਨਿਰਧਾਰਤ ਕੀਤੀ ਗਈ ਫੀਸ ਦਾ ਆਨਲਾਈਨ ਭੁਗਤਾਨ ਕਰੋ ਅਤੇ ਆਪਣੇ ਅਪਲੀਕੇਸ਼ਨ ਫਾਰਮ ਨੂੰ ਸਬਮਿਟ ਕਰੋ।
- ਭਵਿੱਖ ਦੀ ਲੋੜ ਅਤੇ ਰਿਕਾਰਡ ਲਈ ਕੰਫਰਮੇਸ਼ਨ ਪੇਜ ਨੂੰ ਡਾਊਨਲੋਡ ਕਰਕੇ ਆਪਣੇ ਕੋਲ ਸੁਰੱਖਿਅਤ ਜ਼ਰੂਰ ਰੱਖੋ।
ਕੌਣ ਕਰ ਸਕਦਾ ਹੈ ਪੁਨਰਮੂਲਾਂਕਣ ਲਈ ਬਿਨੈ?
ਸੀਬੀਐਸਈ 12ਵੀਂ ਜਮਾਤ ਦੇ ਸਿਰਫ਼ ਉਹੀ ਵਿਦਿਆਰਥੀ ਪੁਨਰਮੂਲਾਂਕਣ ਲਈ ਅਪਲਾਈ ਕਰਨ ਦੇ ਯੋਗ ਮੰਨੇ ਗਏ ਹਨ, ਜਿਨ੍ਹਾਂ ਨੇ ਪਹਿਲੇ ਪੜਾਅ ਵਿੱਚ ਆਪਣੀ ਮੁਲਾਂਕਣ ਕੀਤੀ ਹੋਈ ਉੱਤਰ-ਪੱਤਰੀ ਦੀ ਸਕੈਨ ਕੀਤੀ ਹੋਈ ਕਾਪੀ ਪ੍ਰਾਪਤ ਕਰ ਲਈ ਹੈ। ਇਸ ਪੂਰੀ ਪ੍ਰਕਿਰਿਆ ਦੌਰਾਨ, ਵਿਦਿਆਰਥੀ ਕੇਵਲ ਉਨ੍ਹਾਂ ਵਿਸ਼ੇਸ਼ ਪ੍ਰਸ਼ਨਾਂ ਦੇ ਦੁਬਾਰਾ ਮੁਲਾਂਕਣ ਲਈ ਬੋਰਡ ਨੂੰ ਬੇਨਤੀ ਕਰ ਸਕਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਨੰਬਰਾਂ ਦੀ ਗਿਣਤੀ ਜਾਂ ਮੁਲਾਂਕਣ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਹੈ।
CBSE ਨੇ ਸੁਰੱਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦਾ ਡੇਟਾ ਕੀਤਾ ਟ੍ਰਾਂਸਫਰ
ਸੂਤਰਾਂ ਦੇ ਹਵਾਲੇ ਤੋਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਪੁਨਰਮੂਲਾਂਕਣ ਪ੍ਰਕਿਰਿਆ ਦੌਰਾਨ ਉੱਤਰ-ਪੱਤਰੀਆਂ ਦੀ ਸਕੈਨਿੰਗ ਲਈ ਵਰਤੀ ਜਾਣ ਵਾਲੀ ਕੰਪਨੀ COEMPT Eduteck ਦੀ OSM ਮਾਰਕਿੰਗ ਪ੍ਰਣਾਲੀ ਨੂੰ ਸੀਬੀਐਸਈ ਨੇ ਹਟਾ ਦਿੱਤਾ ਹੈ, ਪਰ ਬਾਅਦ ਵਿੱਚ ਸਪੱਸ਼ਟ ਹੋਇਆ ਕਿ ਆਂਸਰ ਸ਼ੀਟਾਂ ਦੀ ਸਕੈਨਿੰਗ ਦਾ ਕੰਮ ਪਹਿਲਾਂ ਵਾਂਗ OSM ਮਾਰਕਿੰਗ ਰਾਹੀਂ ਹੀ ਜਾਰੀ ਰਹੇਗਾ। ਹਾਲਾਂਕਿ, ਸੀਬੀਐਸਈ ਨੇ ਇਸ ਪੂਰੇ ਡੇਟਾ ਦਾ ਨਿਯੰਤਰਣ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਬੋਰਡ ਨੇ ਸਾਰੀਆਂ ਉੱਤਰ-ਪੱਤਰੀਆਂ ਦੇ ਰਿਕਾਰਡ ਅਤੇ ਉਸ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਨੂੰ COEMPT Eduteck ਦੇ ਸਰਵਰਾਂ ਤੋਂ ਹਟਾ ਕੇ ਆਪਣੇ ਨਿੱਜੀ ਸਰਵਰਾਂ ‘ਤੇ ਟ੍ਰਾਂਸਫਰ ਕਰ ਲਿਆ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਉੱਚ ਅਧਿਕਾਰੀ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ, ਸਕੈਨ ਕੀਤੀਆਂ ਗਈਆਂ ਉੱਤਰ-ਪੱਤਰੀਆਂ ਪਹਿਲਾਂ ਵੈਂਡਰ ਦੇ ਸਰਵਰਾਂ ‘ਤੇ ਹੋਸਟ ਕੀਤੀਆਂ ਜਾਂਦੀਆਂ ਸਨ, ਪਰ ਅਸੀਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੂਰੇ ਡੇਟਾਬੇਸ ਨੂੰ ਸੀਬੀਐਸਈ ਦੇ ਆਪਣੇ ਸਰਵਰਾਂ ‘ਤੇ ਤਬਦੀਲ ਕਰ ਦਿੱਤਾ ਹੈ ਅਤੇ ਬੋਰਡ ਦੇ ਆਪਣੇ ਬੁਨਿਆਦੀ ਢਾਂਚੇ’ਤੇ ਚੱਲਣ ਲਈ OSM ਕੋਡ ਵਿੱਚ ਜ਼ਰੂਰੀ ਸੋਧਾਂ ਵੀ ਕੀਤੀਆਂ ਹਨ। ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਸੀਬੀਐਸਈ ਲਈ ਇਹ ਬਹੁਤ ਬਿਹਤਰ ਹੈ ਕਿ ਉਹ ਕਿਸੇ ਬਾਹਰੀ ਵੈਂਡਰ ਦੁਆਤ ਹੋਸਟ ਕੀਤੇ ਗਏ ਸਿਸਟਮ ‘ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ, ਵਿਦਿਆਰਥੀਆਂ ਦੇ ਡੇਟਾ ‘ਤੇ ਆਪਣਾ ਸਿੱਧਾ ਕੰਟਰੋਲ ਰੱਖੇ।


