Mumbai Mira Road Murder: ਮੈਂ ਉਸ ਨੂੰ ਕਦੇ ਛੂਹਿਆ ਨਹੀਂ, ਮੈਂ HIV Positive, ਸਰਸਵਤੀ ਦੇ ਟੁਕੜੇ-ਟੁਕੜੇ ਕਰਨ ਵਾਲੇ ਮਨੋਜ ਦਾ ਦਾਅਵਾ
Mumbai Crime: ਪੁਲਿਸ ਪੁੱਛਗਿੱਛ 'ਚ ਮਨੋਜ ਸਾਨੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਐੱਚ.ਆਈ.ਵੀ. ਪਾਜ਼ੀਟਿਵ ਹੈ ਅਤੇ ਉਸ ਨੇ ਕਦੇ ਸਰਸਵਤੀ ਨਾਲ ਸਰੀਰਕ ਸਬੰਧ ਨਹੀਂ ਬਣਾਏ।
Mumbai: ਮਹਾਰਾਸ਼ਟਰ ਦੇ ਠਾਣੇ ‘ਚ ਮੀਰਾ ਰੋਡ ‘ਤੇ ਸਥਿਤ ਗੀਤਾ ਨਗਰ ਇਲਾਕੇ ‘ਚ ਹੋਏ ਇਸ ਬੇਰਹਿਮੀ ਨਾਲ ਕਤਲ ਕਾਂਡ ਨੂੰ ਜੋ ਵੀ ਸੁਣ ਰਿਹਾ ਹੈ, ਉਹ ਹੈਰਾਨ ਹੈ। ਮੁਲਜ਼ਮ ਮਨੋਜ ਸਾਨੇ (Manoj Sane) ਨੇ ਪਹਿਲਾਂ ਆਪਣੀ ਲਿਵ-ਇਨ ਪਾਰਟਨਰ ਸਰਸਵਤੀ ਵੈਦਿਆ ਦਾ ਕਤਲ ਕੀਤਾ ਅਤੇ ਫਿਰ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਕੁੱਤਿਆਂ ਨੂੰ ਖੁਆ ਦਿੱਤਾ।ਬਰਬਰਤਾ ਦੀਆਂ ਹੱਦਾਂ ਪਾਰ ਕਰ ਚੁੱਕੇ ਇਸ ਮਾਮਲੇ ‘ਚ ਹਰ ਰੋਜ਼ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਮੁਲਜ਼ਮ ਮਨੋਜ ਨੂੰ ਵੀਰਵਾਰ ਨੂੰ ਠਾਣੇ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ। ਅੰਗਰੇਜ਼ੀ ਵੈੱਬਸਾਈਟ ‘ਦਿ ਇੰਡੀਅਨ ਐਕਸਪ੍ਰੈਸ’ ਮੁਤਾਬਕ ਪੁਲਿਸ ਪੁੱਛਗਿੱਛ ਦੌਰਾਨ ਮਨੋਜ ਸਾਨੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਐੱਚਆਈਵੀ ਪਾਜ਼ੀਟਿਵ (HIV Positive) ਹੈ ਅਤੇ ਉਸ ਨੇ ਕਦੇ ਵੀ ਸਰਸਵਤੀ ਨਾਲ ਸਰੀਰਕ ਸਬੰਧ ਨਹੀਂ ਬਣਾਏ। ਉਨ੍ਹਾਂ ਕਿਹਾ ਕਿ ਸਰਸਵਤੀ ਨਾਲ ਰਿਸ਼ਤਾ ਨਾ ਹੋਣ ਦਾ ਇਕ ਹੋਰ ਕਾਰਨ ਇਹ ਵੀ ਸੀ ਕਿ ਉਹ ਉਨ੍ਹਾਂ ਦੀ ਬੇਟੀ ਵਰਗੀ ਸੀ।
ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਦੀ ਲਿਵ-ਇਨ ਪਾਰਟਨਰ ਸਰਸਵਤੀ ਨੇ 3 ਜੂਨ ਨੂੰ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਬਾਅਦ ਉਸ ਨੂੰ ਲਗਾਤਾਰ ਡਰ ਸੀ ਕਿ ਹੁਣ ਪੁਲਿਸ ਇਸ ਮਾਮਲੇ ‘ਚ ਉਸ ‘ਤੇ ਮਾਮਲਾ ਦਰਜ ਕਰੇਗੀ। ਇਸ ਕਾਰਨ ਉਸ ਨੇ ਲਾਸ਼ ਦਾ ਨਿਪਟਾਰਾ ਕਰਨ ਦੀ ਯੋਜਨਾ ਬਣਾਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲਾਸ਼ ਨੂੰ ਸੁੱਟਣ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਯੋਜਨਾ ਬਣਾਈ ਸੀ ਅਤੇ ਜੋ ਹੋਇਆ ਉਸ ਦਾ ਉਸ ਨੂੰ ਕੋਈ ਪਛਤਾਵਾ ਨਹੀਂ ਹੈ।


