ਅਕਸ ਖਰਾਬ ਕਰਨ ਦੀ ਕੋਸ਼ਿਸ਼…ਮੁੰਬਈ ਦੇ ਸਿੱਧੀਵਿਨਾਇਕ ਮੰਦਿਰ ਦੇ ਪ੍ਰਸ਼ਾਦ ‘ਚ ਚੂਹੇ ਮਿਲਣ ‘ਤੇ ਬੋਲਿਆ ਟਰੱਸਟ
Siddhivinayak Temple Laddu Prasad: ਮੁੰਬਈ ਦੇ ਮਸ਼ਹੂਰ ਸ਼੍ਰੀ ਸਿੱਧੀਵਿਨਾਇਕ ਮੰਦਿਰ ਦੇ ਮਹਾਪ੍ਰਸ਼ਾਦ 'ਚ ਚੂਹਿਆਂ ਦੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਟਰੱਸਟ ਦਾ ਕਹਿਣਾ ਹੈ ਕਿ ਇਹ ਕਿਸੇ ਹੋਰ ਥਾਂ ਦੇ ਵਿਜ਼ੂਅਲ ਹੋ ਸਕਦੇ ਹਨ ਅਤੇ ਟਰੱਸਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਮੰਦਿਰ ਆਪਣੇ ਚੜ੍ਹਾਵੇ ਵਿੱਚ ਪ੍ਰੀਮੀਅਮ ਘਿਓ ਸਮੇਤ ਉੱਚ ਗੁਣਵੱਤਾ ਵਾਲੀਆਂ ਸਮੱਗਰੀਆਂ ਦੀ ਵਰਤੋਂ ਕਰਦਾ ਹੈ।
ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦੇ ਪ੍ਰਸ਼ਾਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਮੰਦਿਰ ਦੇ ਲੱਡੂ ਪ੍ਰਸ਼ਾਦ ਵਿੱਚ ਚੂਹੇ ਦੇ ਬੱਚੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਸਿੱਧੀਵਿਨਾਇਕ ਮੰਦਿਰ ਦੇ ਲੱਡੂ ਪ੍ਰਸ਼ਾਦ ਦੀ ਸਫਾਈ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਮਾਮਲਾ ਵਧਣ ਤੋਂ ਬਾਅਦ ਮੰਦਿਰ ਦੇ ਟਰੱਸਟ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਪਰ ਵੀਡੀਓ ਦੇਖਣ ਤੋਂ ਬਾਅਦ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਵਿਜ਼ੂਅਲ ਮੰਦਿਰ ਦੇ ਅੰਦਰ ਦੇ ਹਨ।
ਮੰਦਿਰ ਟਰੱਸਟ ਦਾ ਕਹਿਣਾ ਹੈ ਕਿ ਇਹ ਕਿਸੇ ਹੋਰ ਥਾਂ ਤੋਂ ਵਿਜ਼ੂਅਲ ਹੋ ਸਕਦੇ ਹਨ ਅਤੇ ਟਰੱਸਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਵੀਡੀਓ ਵਿੱਚ ਜਗ੍ਹਾ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਟਰੱਸਟ ਅੱਜ ਇਸ ਮਾਮਲੇ ਵਿੱਚ ਆਪਣਾ ਸਟੈਂਡ ਸਪੱਸ਼ਟ ਕਰੇਗਾ। ਮੰਦਿਰ ਟਰੱਸਟ ਦੇ ਪ੍ਰਧਾਨ ਸਦਾ ਸਰਵਣਕਰ ਨੇ ਕਿਹਾ ਕਿ ਮੀਡੀਆ ਵਿੱਚ ਦਿਖਾਈ ਗਈ ਜਗ੍ਹਾ ਮੰਦਿਰ ਕੰਪਲੈਕਸ ਦਾ ਹਿੱਸਾ ਨਹੀਂ ਹੈ। ਮੰਦਿਰ ਵਿੱਚ ਲੱਡੂ ਬਣਾਉਣ ਲਈ 25 ਕਰਮਚਾਰੀ ਹਨ, ਜੋ ਦਿਨ ਰਾਤ ਸ਼ਿਫਟਾਂ ਵਿੱਚ ਕੰਮ ਕਰਦੇ ਹਨ।
ਉਨ੍ਹਾਂ ਕਿਹਾ, ‘ਇਸ ਤਰ੍ਹਾਂ ਦੇ ਅਸ਼ੁੱਧ ਹਾਲਾਤਾਂ ਦੀ ਕੋਈ ਸੰਭਾਵਨਾ ਨਹੀਂ ਹੈ। ਜਦੋਂ ਤਿਰੂਪਤੀ ਮੰਦਿਰ ਵਿੱਚ ਵੀ ਅਜਿਹੀਆਂ ਚਿੰਤਾਵਾਂ ਉਠਾਈਆਂ ਗਈਆਂ ਸਨ, ਤਾਂ ਸਾਡੇ ਅਹਾਤੇ ਦੀ ਵੀ ਜਾਂਚ ਕੀਤੀ ਗਈ ਸੀ ਅਤੇ ਇਹ ਪਾਇਆ ਗਿਆ ਸੀ ਕਿ ਸਾਰੇ ਸੁਰੱਖਿਆ ਅਤੇ ਸਫਾਈ ਪ੍ਰੋਟੋਕੋਲਾਂ ਦੀ ਪਾਲਣਾ ਕਰਦੇ ਹੋਏ ਪੂਰੀ ਸਾਵਧਾਨੀ ਨਾਲ ਸਫਾਈ ਰੱਖੀ ਗਈ ਸੀ। ਅਸੀਂ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਧਿਆਨ ਰੱਖਦੇ ਹਾਂ, ਖਾਸ ਕਰਕੇ ਪ੍ਰਸਾਦ ਭਾਗ ਵਿੱਚ।
ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼- ਟੈਂਪਲ ਟਰੱਸਟ
ਸਦਾ ਸਰਵਣਕਰ ਨੇ ਕਿਹਾ, ‘ਇਹ ਸਾਡੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਲੱਗ ਰਹੀ ਹੈ, ਖਾਸ ਤੌਰ ‘ਤੇ ਮੰਦਿਰ ਦੇ ਸੁੰਦਰੀਕਰਨ ਪ੍ਰੋਜੈਕਟ ਦੇ ਐਲਾਨ ਤੋਂ ਬਾਅਦ। ਮੰਦਿਰ ਆਪਣੇ ਚੜ੍ਹਾਵੇ ਵਿੱਚ ਪ੍ਰੀਮੀਅਮ ਘਿਓ ਸਮੇਤ ਉੱਚ ਗੁਣਵੱਤਾ ਵਾਲੀਆਂ ਸਮੱਗਰੀਆਂ ਦੀ ਵਰਤੋਂ ਕਰਦਾ ਹੈ। ਪਾਣੀ ਤੋਂ ਲੈ ਕੇ ਕੱਚੇ ਮਾਲ ਤੱਕ ਹਰ ਤੱਤ ਦੀ ਵਰਤੋਂ ਤੋਂ ਪਹਿਲਾਂ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਜਾਂਦੀ ਹੈ। ਤਿੰਨ ਸਰਕਾਰੀ ਅਧਿਕਾਰੀ ਸਖਤ ਮਾਪਦੰਡ ਬਣਾਏ ਰੱਖਣ ਲਈ ਸੰਚਾਲਨ ਦੀ ਨਿਗਰਾਨੀ ਕਰਦੇ ਹਨ।’
ਵਾਇਰਲ ਵੀਡੀਓ ‘ਚ ਮਹਾਪ੍ਰਸਾਦ ਦੇ ਲੱਡੂਆਂ ਦੇ ਪੈਕੇਟ ‘ਚ ਚੂਹੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਈ ਪੈਕੇਟ ਚੂਹਿਆਂ ਵੱਲੋਂ ਕੁਤਰਦੇ ਵੀ ਦੇਖੇ ਗਏ ਹਨ।