ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Mock Drill: ਘਰ ‘ਚ ਟਾਰਚ, ਮੋਮਬੱਤੀ ਅਤੇ ਜੇਬ ‘ਚ ਰਖੋ ਕੈਸ਼, ਮੌਕ ਡ੍ਰਿਲ ‘ਚ ਇਨ੍ਹਾਂ ਗੱਲਾਂ ‘ਤੇ ਫੋਕਸ

Mock Drill In 244 Districts: ਪਾਕਿਸਤਾਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ 244 ਜ਼ਿਲ੍ਹਿਆਂ ਵਿੱਚ ਹਵਾਈ ਹਮਲੇ ਤੋਂ ਬਚਾਅ ਲਈ ਮੌਕ ਡ੍ਰਿਲਸ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਡ੍ਰਿਲ ਦਾ ਉਦੇਸ਼ ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਖਲਾਈ ਦੇਣਾ ਹੈ। ਇਸ ਅਭਿਆਸ ਵਿੱਚ ਸਾਇਰਨ ਟੈਸਟ ਅਤੇ ਬਲੈਕਆਊਟ ਪ੍ਰਬੰਧਨ ਅਭਿਆਸ ਸ਼ਾਮਲ ਹਨ। ਸਰਕਾਰ ਦਾ ਉਦੇਸ਼ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਦੀ ਸੱਮਰਥਾ ਨੂੰ ਵਧਾਉਣਾ ਹੈ।

Mock Drill: ਘਰ 'ਚ ਟਾਰਚ, ਮੋਮਬੱਤੀ ਅਤੇ ਜੇਬ 'ਚ ਰਖੋ ਕੈਸ਼, ਮੌਕ ਡ੍ਰਿਲ 'ਚ ਇਨ੍ਹਾਂ ਗੱਲਾਂ 'ਤੇ ਫੋਕਸ
Follow Us
amod-rai
| Updated On: 06 May 2025 18:52 PM IST

ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ, ਬੁੱਧਵਾਰ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਹੋਵੇਗੀ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ। ਮੌਕ ਡ੍ਰਿਲ ਦੌਰਾਨ, ਨਾਗਰਿਕਾਂ ਨੂੰ ਹਵਾਈ ਹਮਲੇ ਤੋਂ ਬਚਣ ਦੇ ਉਪਾਵਾਂ ਬਾਰੇ ਦੱਸਿਆ ਜਾਵੇਗਾ।

ਡ੍ਰਿਲ ਦੌਰਾਨ ਸਾਇਰਨ ਵੀ ਵੱਜਣਗੇ। ਕੇਂਦਰ ਸਰਕਾਰ ਨੇ ਸਾਰੇ ਭਾਗੀਦਾਰ ਰਾਜਾਂ ਨੂੰ ਆਪਣੀਆਂ ਨਿਕਾਸੀ ਰਣਨੀਤੀਆਂ ਨੂੰ ਸੋਧਣ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਪੂਰੀ ਰਿਹਰਸਲ ਕੁਸ਼ਲਤਾਪੂਰਵਕ ਕੀਤਾ ਜਾਵੇ। ਇਸ ਡ੍ਰਿਲ ਦੌਰਾਨ ਚੁੱਕੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰਨ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ ਸ਼ਾਮਲ ਹੈ।

ਨਾਗਰਿਕਾਂ ਨੂੰ ਸਵੈ-ਸੁਰੱਖਿਆ ਦੀ ਟ੍ਰੇਨਿੰਗ

ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ, ਇਹ ਡ੍ਰਿਲ ਹਵਾਈ ਹਮਲੇ ਦੇ ਸਾਇਰਨ ਅਤੇ ਬਲੈਕਆਊਟ ਦੀ ਸਥਿਤੀ ਵਿੱਚ ਕਿਵੇਂ ਜਵਾਬ ਦੇਣਾ ਹੈ, ਇਸ ‘ਤੇ ਕੇਂਦ੍ਰਿਤ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਨਾਗਰਿਕਾਂ ਨੂੰ ਘਰ ਵਿੱਚ ਵਾਧੂ ਸਪਲਾਈ, ਟਾਰਚਾਂ ਅਤੇ ਮੋਮਬੱਤੀਆਂ ਦੇ ਨਾਲ ਮੈਡੀਕਲ ਕਿੱਟਾਂ ਰੱਖਣ ਦੇ ਨਿਰਦੇਸ਼ ਦਿੱਤੇ ਜਾਣਗੇ।

ਸੂਤਰਾਂ ਅਨੁਸਾਰ, ਲੋਕਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਕੋਲ ਕੈਸ਼ ਰੱਖਣ ਜਿੱਥੇ ਮੋਬਾਈਲ ਡਿਵਾਈਸ ਅਤੇ ਡਿਜੀਟਲ ਲੈਣ-ਦੇਣ ਫੇਲ ਹੋ ਸਕਦੇ ਹਨ।

ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਆਪਕ ਅਭਿਆਸਾਂ ਦੇ ਪਿੱਛੇ “ਨਵੇਂ ਅਤੇ ਗੁੰਝਲਦਾਰ ਖਤਰਿਆਂ” ਦਾ ਕਾਰਨ ਦੱਸਿਆ ਹੈ। ਸਮੀਖਿਆ ਕੀਤੇ ਗਏ 244 ਸਥਾਨਾਂ ਵਿੱਚੋਂ, 100 ਤੋਂ ਵੱਧ ਨੂੰ ਖਾਸ ਤੌਰ ‘ਤੇ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ।

ਮੌਕ ਡ੍ਰਿਲ ‘ਚ ਸ਼ਾਮਲ ਹੋਣਗੇ ਇਹ ਉਪਾਅ

ਇਸ ਮੌਕ ਡ੍ਰਿਲ ਵਿੱਚ ਕਈ ਮੁੱਖ ਉਪਾਅ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਨੂੰ ਐਕਟਿਵ ਕਰਨਾ, “ਦੁਸ਼ਮਣ ਦੇ ਹਮਲੇ” ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਸਿਵਲ ਰੱਖਿਆ ਰਣਨੀਤੀਆਂ ਬਾਰੇ ਟ੍ਰੇਨਿੰਗ ਦੇਣਾ, ਅਤੇ ਮੌਜੂਦਾ ਬੰਕਰਾਂ ਅਤੇ ਟੋਇਆਂ ਦੀ ਸਫਾਈ ਸ਼ਾਮਲ ਹੈ।

ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਲਿਖੇ ਪੱਤਰ ਵਿੱਚ ਦੱਸੇ ਗਏ ਹੋਰ ਉਪਾਵਾਂ ਵਿੱਚ ਕਰੈਸ਼-ਬਲੈਕਆਊਟ ਪ੍ਰਕਿਰਿਆਵਾਂ ਦੀ ਵਿਵਸਥਾ, ਮਹੱਤਵਪੂਰਨ ਪਲਾਂਟਾਂ ਅਤੇ ਇੰਸਟਾਲੇਸ਼ਨਸ ਨੂੰ ਤੁਰੰਤ ਛੁਪਾਉਣਾ, ਅਤੇ ਨਿਕਾਸੀ ਯੋਜਨਾਵਾਂ (Evacuation Plans) ਨੂੰ ਅਪਡੇਟ ਕਰਨਾ ਅਤੇ ਰਿਹਰਸਲ ਕਰਨਾ ਸ਼ਾਮਲ ਹੈ।

ਇਸ ਡਰਿੱਲ ਵਿੱਚ ਭਾਰਤੀ ਹਵਾਈ ਸੈਨਾ (IAF) ਨਾਲ ਹੌਟਲਾਈਨ ਅਤੇ ਰੇਡੀਓ-ਸੰਚਾਰ ਸੰਪਰਕ ਦੀ ਕਾਰਜਸ਼ੀਲਤਾ ਦੀ ਜਾਂਚ ਅਤੇ ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਤਿਆਰੀ ਦਾ ਮੁਲਾਂਕਣ ਕਰਨਾ ਵੀ ਸ਼ਾਮਲ ਹੋਵੇਗਾ।

ਕੀ ਕਰਨ ਤੋਂ ਬਚੀਏ?

ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਬਾਹਰ ਜਾਂ ਖਿੜਕੀਆਂ ਦੇ ਨੇੜੇ ਜਾਣ ਤੋਂ ਬਚੋ। ਇਸ ਦੀ ਬਜਾਏ ਘਰ ਦੇ ਅੰਦਰ ਰਹੋ। ਘਰਾਂ ਦੀਆਂ ਲਾਈਟਾਂ ਬੰਦ ਕਰ ਦਿਓ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ ਅਤੇ ਹਦਾਇਤਾਂ ਲਈ ਰੇਡੀਓ ਜਾਂ ਟੀਵੀ ਦੇਖ ਕੇ ਆਪਣੇ ਆਪ ਨੂੰ ਸੁਚੇਤ ਰੱਖੋ। ਜੇਕਰ ਤੁਸੀਂ ਸਾਇਰਨ ਸੁਣਦੇ ਹੋ, ਤਾਂ ਜ਼ਰੂਰੀ ਸਾਵਧਾਨੀਆਂ ਵਰਤੋ। ਜਦੋਂ ਤੱਕ ਅਜਿਹਾ ਕਰਨ ਲਈ ਕਿਹਾ ਨਾ ਜਾਵੇ, ਆਪਣੀ ਸੁਰੱਖਿਅਤ ਜਗ੍ਹਾ ਨਾ ਛੱਡੋ।

ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...