Kangana Ranaut On 3 Agri Laws: ਕੰਗਨਾ ਨੇ ਮੁੜ ਛੇੜਿਆ ਖੇਤੀ ਕਾਨੂੰਨਾਂ ਵਾਲਾ ਰਾਗ, ਬੋਲੀ- ਵਾਪਿਸ ਆਉਣੇ ਚਾਹੀਦੇ ਨੇ ਕਾਨੂੰਨ
Kangana Ranaut On 3 Farm Laws: ਭਾਜਪਾ ਸਾਂਸਦ ਕੰਗਨਾ ਰਾਣੌਤ ਨੇ ਦਾਅਵਾ ਕੀਤਾ ਕਿ ਉਹ ਕਿਸਾਨਾਂ ਦੀਆਂ ਤਕਲੀਫਾਂ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜਿਸ ਕਾਰਨ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।

ਕੰਗਨਾ ਰਣੌਤ
Kangana Ranaut On 3 Farm Laws: ਹਿਮਾਚਲ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਅਦਾਕਾਰ ਕੰਗਨਾ ਰਾਣੌਤ ਆਪਣੇ ਬਿਆਨਾਂ ਨੂੰ ਲੈਕੇ ਹਮੇਸ਼ਾ ਚਰਚਾਵਾਂ ਵਿੱਚ ਰਹਿੰਦੀ ਹੈ। ਕਿਸਾਨਾਂ ਅੰਦੋਲਨ ਨੂੰ ਲੈਕੇ ਉਹਨਾਂ ਵੱਲੋਂ ਕੀਤੀਆਂ ਗਈਆਂ ਟਿੱਪਣੀ ਵਿਵਾਦਾਂ ਦਾ ਕਾਰਨ ਰਹੀਆਂ। ਹੁਣ ਫਿਰ 4 ਸਾਲ ਬਾਅਦ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਜ਼ਿਕਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 3 ਖੇਤੀ ਕਾਨੂੰਨ ਵਾਪਿਸ ਆਉਣੇ ਚਾਹੀਦੇ ਹਨ।
ਆਪਣੇ ਲੋਕ ਸਭਾ ਹਲਕੇ ਮੰਡੀ ਦੇ ਗੋਹਰ ਨੇੜੇ ਲੱਗਦੇ ਖੋਡੇ ਨਲਵਾੜ ਮੇਲੇ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੀ ਸਾਂਸਦ ਕੰਗਨਾ ਰਾਣੌਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਕੁੱਝ ਕੁ ਹੀ ਸੂਬਿਆਂ ਵਿੱਚ ਵਿਰੋਧ ਹੋਇਆ ਹੈ। ਵਿਰੋਧ ਕਰਨ ਵਾਲੇ ਅਮੀਰ ਕਿਸਾਨ ਸਨ। ਹੁਣ ਸਾਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲਿਆਉਣ ਵੱਲ ਖੁਦ ਅੱਗੇ ਆਉਣਾ ਚਾਹੀਦਾ ਹੈ।
ਮੈਂ ਸਮਝਦੀ ਹਾਂ ਕਿਸਾਨਾਂ ਦਾ ਦਰਦ- ਕੰਗਨਾ
ਭਾਜਪਾ ਸਾਂਸਦ ਕੰਗਨਾ ਰਾਣੌਤ ਨੇ ਦਾਅਵਾ ਕੀਤਾ ਕਿ ਉਹ ਕਿਸਾਨਾਂ ਦੀਆਂ ਤਖਲੀਫਾਂ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜਿਸ ਕਾਰਨ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।BJP MP & Actress Kangana Ranaut says “three farms bills that were repealed should be brought back”#Punjab pic.twitter.com/rqjQneVcI3
— Akashdeep Thind (@thind_akashdeep) September 24, 2024ਇਹ ਵੀ ਪੜ੍ਹੋ