ਟੈਰਿਫ ਵਾਰ ਦੇ ਵਿਚਕਾਰ ਭਾਰਤ ਪਹੁੰਚੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ , ਪਤਨੀ ਅਤੇ ਬੱਚਿਆਂ ਨਾਲ ਗਏ ਅਕਸ਼ਰਧਾਮ ਮੰਦਰ, ਅੱਜ ਹੀ ਪੀਐਮ ਮੋਦੀ ਨਾਲ ਮੁਲਾਕਾਤ

tv9-punjabi
Updated On: 

21 Apr 2025 13:18 PM

US Vice President JD Vance India Visit : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਚਾਰ ਦਿਨਾਂ ਦੇ ਦੌਰੇ ਲਈ ਭਾਰਤ ਪਹੁੰਚੇ ਹਨ। ਜੇਡੀ ਵੈਂਸ ਦੇ ਨਾਲ, ਉਨ੍ਹਾਂ ਦੀ ਪਤਨੀ ਊਸ਼ਾ ਵੈਂਸ, ਉਨ੍ਹਾਂ ਦੇ ਬੱਚੇ ਅਤੇ ਅਮਰੀਕੀ ਪ੍ਰਸ਼ਾਸਨ ਦੇ ਕੁਝ ਵਿਸ਼ੇਸ਼ ਅਧਿਕਾਰੀ ਵੀ ਭਾਰਤ ਆਏ ਹਨ। ਇਸ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਹ ਦਿੱਲੀ ਦੇ ਅਕਸ਼ਰਧਾਮ ਮੰਦਰ ਗਏ।

ਟੈਰਿਫ ਵਾਰ ਦੇ ਵਿਚਕਾਰ ਭਾਰਤ ਪਹੁੰਚੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ , ਪਤਨੀ ਅਤੇ ਬੱਚਿਆਂ ਨਾਲ ਗਏ ਅਕਸ਼ਰਧਾਮ ਮੰਦਰ, ਅੱਜ ਹੀ ਪੀਐਮ ਮੋਦੀ ਨਾਲ ਮੁਲਾਕਾਤ

ਪਤਨੀ-ਬੱਚਿਆਂ ਨਾਲ ਅਕਸ਼ਰਧਾਮ ਪਹੁੰਚੇ US ਉਪ ਰਾਸ਼ਟਰਪਤੀ

Follow Us On

ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਵਾਪਸੀ ਤੋਂ ਬਾਅਦ, ਉਪ-ਰਾਸ਼ਟਰਪਤੀ ਜੇਡੀ ਵੈਂਸ ਅੱਜ (21 ਅਪ੍ਰੈਲ) ਭਾਰਤ ਪਹੁੰਚ ਗਏ ਹਨ। ਇਹ ਵੈਂਸ ਦੀ ਭਾਰਤ ਦੀ ਪਹਿਲੀ ਫੇਰੀ ਹੈ। ਇਹ ਯਾਤਰਾ 21 ਅਪ੍ਰੈਲ ਤੋਂ 24 ਅਪ੍ਰੈਲ ਤੱਕ ਚੱਲਣ ਵਾਲੀ ਹੈ। ਉਪ-ਰਾਸ਼ਟਰਪਤੀ ਜੇਡੀ ਵੈਂਸ ਆਪਣੇ ਪੂਰੇ ਪਰਿਵਾਰ ਨਾਲ ਭਾਰਤ ਪਹੁੰਚੇ। ਉਨ੍ਹਾਂ ਦਾ ਜਹਾਜ਼ ਸਵੇਰੇ ਲਗਭਗ 9.30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰਿਆ।

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ ਵੈਂਸ ਆਪਣੀ ਪਤਨੀ ਊਸ਼ਾ ਨਾਲ ਅੱਜ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਉਤਰੇ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਊਸ਼ਾ ਵੈਂਸ, ਜੋ ਕਿ ਭਾਰਤੀ ਮੂਲ ਦੀ ਹਨ, ਵੈਂਸ ਦੇ ਬੱਚਿਆਂ – ਪੁੱਤਰਾਂ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ, ਜਦੋਂ ਕਿ ਧੀ ਲਹਿੰਗੇ ਵਿੱਚ ਨਜ਼ਰ ਆਈ। ਭਾਰਤ ਦੀ ਆਪਣੀ ਪਹਿਲੀ ਸਰਕਾਰੀ ਫੇਰੀ ‘ਤੇ, ਉਨ੍ਹਾਂ ਨੂੰ ਪਾਲਮ ਹਵਾਈ ਅੱਡੇ ‘ਤੇ ਗਾਰਡ ਆਫ਼ ਆਨਰ ਦਿੱਤਾ ਗਿਆ।

ਪੀਐਮ ਮੋਦੀ ਅਤੇ ਉਪ ਰਾਸ਼ਟਰਪਤੀ ਵੈਂਸ ਦੀ ਮੁਲਾਕਾਤ ਬਹੁਤ ਖਾਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮ ਨੂੰ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਨਿਵਾਸ ਸਥਾਨ ‘ਤੇ ਉਪ ਰਾਸ਼ਟਰਪਤੀ ਵੈਂਸ ਦੀ ਮੇਜ਼ਬਾਨੀ ਕਰਨਗੇ। ਜੇਡੀ ਵੈਂਸ ਦਾ ਇਹ ਦੌਰਾ ਬਹੁਤ ਖਾਸ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੀ ਦੁਨੀਆ ਵਿੱਚ ਟੈਰਿਫ ਯੁੱਧ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿੱਚ, ਪ੍ਰਧਾਨ ਮੰਤਰੀ ਮੋਦੀ ਅਤੇ ਵੈਂਸ ਵਿਚਕਾਰ ਮੁਲਾਕਾਤ ਬਹੁਤ ਖਾਸ ਹੋਣ ਵਾਲੀ ਹੈ।

ਇਸ ਮੀਟਿੰਗ ਵਿੱਚ, ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ ਜਾਵੇਗੀ। ਡੋਨਾਲਡ ਟਰੰਪ ਦੇ ਟੈਰਿਫ ਵਿਵਾਦ ਤੋਂ ਬਾਅਦ ਇਹ ਗੱਲਬਾਤ ਬਹੁਤ ਖਾਸ ਹੈ।

ਇਸ ਤੋਂ ਇਲਾਵਾ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਪ੍ਰਧਾਨ ਮੰਤਰੀ ਮੋਦੀ ਨਾਲ ਟੈਰਿਫ ਅਤੇ ਟਰੇਡ, ਵਪਾਰ ਐਗਰੀਮੈਂਟ, ਸੁਰੱਖਿਆ ਅਤੇ ਤਕਨੀਕ, ਅਮਰੀਕਾ, ਰੂਸ ਅਤੇ ਯੂਕਰੇਨ ਯੁੱਧ, ਭਾਰਤੀਆਂ ਦੀ ਜ਼ਬਰਨ ਵਾਪਸੀ ਨੂੰ ਲੈ ਕੇ ਚਰਚਾ ਕਰ ਸਕਦੇ ਹਨ।

ਕੌਣ-ਕੌਣ ਰਹੇਗਾ ਪੀਐਣ ਅਤੇ ਵੈਂਸ ਦੀ ਮੁਲਾਕਾਤ ਵਿੱਚ ਮੌਜੂਦ?

ਮੀਟਿੰਗ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੌਜੂਦ ਰਹਿਣਗੇ। ਵੈਂਸ ਦੇ ਨਾਲ, ਅਮਰੀਕਾ ਤੋਂ ਪੰਜ ਮੈਂਬਰੀ ਉੱਚ-ਪੱਧਰੀ ਵਫ਼ਦ, ਜਿਸ ਵਿੱਚ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਪ੍ਰਤੀਨਿਧੀ ਸ਼ਾਮਲ ਹਨ, ਵੀ ਭਾਰਤ ਆਇਆ ਹੈ।

ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਭਾਰਤ ਦੌਰੇ ਦਾ ਸ਼ੈਡਿਊਲ

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਭਾਰਤ ਦੇ ਦੌਰੇ ‘ਤੇ ਹਨ ਅਤੇ ਅੱਜ 21 ਅਪ੍ਰੈਲ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੰਗਲਵਾਰ, 22 ਅਪ੍ਰੈਲ ਨੂੰ ਜੈਪੁਰ ਪਹੁੰਚਣਗੇ। ਇਸ ਤੋਂ ਬਾਅਦ, 23 ਅਪ੍ਰੈਲ ਨੂੰ, ਵੈਂਸ ਆਗਰਾ ਜਾਣਗੇ, ਜਿੱਥੇ ਉਹ ਤਾਜ ਮਹਿਲ ਦੇ ਦਰਸ਼ਨ ਕਰਨਗੇ। ਵੈਂਸ 24 ਅਪ੍ਰੈਲ ਨੂੰ ਸਵੇਰੇ 6:40 ਵਜੇ ਜੈਪੁਰ ਤੋਂ ਅਮਰੀਕਾ ਲਈ ਰਵਾਨਾ ਹੋਵੇਗਾ।