Live Updates: ਭਾਰਤ ਦੇ 26 ਸ਼ਹਿਰਾਂ ‘ਤੇ ਪਾਕਿਸਤਾਨ ਦੇ ਹਮਲੇ ਦੀ ਨਾਕਮ ਕੋਸ਼ਿਸ਼, ਸੇਨਾ ਨੇ ਦਿੱਤਾ ਕਰਾਰਾ ਜਵਾਬ

rohit-kumar
Updated On: 

09 May 2025 23:12 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਭਾਰਤ ਦੇ 26 ਸ਼ਹਿਰਾਂ ਤੇ ਪਾਕਿਸਤਾਨ ਦੇ ਹਮਲੇ ਦੀ ਨਾਕਮ ਕੋਸ਼ਿਸ਼, ਸੇਨਾ ਨੇ ਦਿੱਤਾ ਕਰਾਰਾ ਜਵਾਬ
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 08 May 2025 05:49 PM (IST)

    ਭਾਰਤ ‘ਚ ਪਾਕਿਸਤਾਨ ਦੀ ਡਿਜੀਟਲ ਕੰਟੇਂਟ ‘ਤੇ ਪਾਬੰਦੀ

    ਭਾਰਤ ਵਿੱਚ ਪਾਕਿਸਤਾਨ ਨਾਲ ਸਬੰਧਤ ਡਿਜੀਟਲ ਕੰਟੇਂਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ OTT ਤੋਂ ਸਾਰੀ ਪਾਕਿਸਤਾਨੀ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਫਿਲਮਾਂ, ਵੈੱਬ ਸੀਰੀਜ਼, ਗਾਣੇ, ਪੋਡਕਾਸਟ, ਹਰ ਚੀਜ਼ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

  • 08 May 2025 01:11 PM (IST)

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਨੰਗਲ ਡੈਮ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗਲ ਡੈਮ ਪਹੁੰਚੇ ਹਨ।

  • 08 May 2025 12:31 PM (IST)

    ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਨੇ ਘੁਸਪੈਠਿਆ ਕੀਤਾ ਢੇਰ- ਸੂਤਰ

    ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ। ਸੂਤਰਾਂ ਮੁਤਾਬਕ ਇਹ ਪਾਕਿਸਤਾਨੀ ਘੁਸਪੈਠੀਆ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

  • 08 May 2025 11:53 AM (IST)

    ਪੰਜਾਬ ਸਰਕਾਰ ਨੇ ਕੱਲ੍ਹ ਬੁਲਾਈ ਪੰਜਾਬ ਕੈਬਿਨੇਟ ਦੀ ਮੀਟਿੰਗ

    ਪੰਜਾਬ ਸਰਕਾਰ ਨੇ ਕੱਲ੍ਹ ਪੰਜਾਬ ਕੈਬਿਨੇਟ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਕੱਲ੍ਹ 11 ਵੱਜੇ ਸ਼ੁਰੂ ਹੋਵੇਗੀ।

  • 08 May 2025 11:01 AM (IST)

    ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ

    ਪਾਕਿਸਤਾਨ ਵਿੱਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ 24×7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਸ਼ਟਰੀ ਸਿਹਤ ਮਿਸ਼ਨ, ਚੰਡੀਗੜ੍ਹ (ਯੂਟੀ) ਦੇ ਸਿਹਤ ਨਿਰਦੇਸ਼ਕ ਨੇ ਇਹ ਹੁਕਮ ਜਾਰੀ ਕੀਤਾ ਹੈ।

  • 08 May 2025 09:59 AM (IST)

    ਕੁੱਝ ਦੇਰ ਦੇ ਵਿੱਚ ਸੀਐੱਮ ਮਾਨ ਜਾਣਗੇ ਨੰਗਲ ਡੈਮ

    ਅੱਜ ਪੰਜਾਬ ਦੇ ਮੁੱਖ ਮੰਤਰੀ ਨੰਗਲ ਡੈਮ ਜਾਣਗੇ। ਉਹਨਾਂ ਦੇ ਨਾਲ AG ਵੀ ਨੰਗਲ ਡੈਮ ਦਾ ਦੌਰਾ ਕਰਨਗੇ।

  • 08 May 2025 09:12 AM (IST)

    ਅੰਮ੍ਰਿਤਸਰ ਦੇ ਵਿੱਚ ਆਤਿਸ਼ਬਾਜੀ ਤੇ ਲਗਾਈ ਗਈ ਮੁਕੱਮਲ ਪਾਬੰਦੀ

    ਅੰਮ੍ਰਿਤਸਰ ਦੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਆਤਿਸ਼ਬਾਜ਼ੀ ਤੇ ਮੁਕੱਮਲ ਪਾਬੰਦੀ ਲਗਾਈ ਗਈ ਹੈ।