ਸਦਨ ‘ਚ ਰੋਜ਼ ਹੋ ਰਿਹਾ ਮੇਰਾ ਅਪਮਾਨ, ਰਾਜ ਸਭਾ ‘ਚ ਭਾਵੁਕ ਹੋਏ ਧਨਖੜ, ਸੀਟ ਛੱਡ ਕੇ ਉੱਠੇ
ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੇ ਵਿਵਹਾਰ ਤੋਂ ਚੇਅਰਮੈਨ ਨਾਰਾਜ਼ ਹੋ ਗਏ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਡੇ ਵਿਵਹਾਰ ਦੀ ਨਿੰਦਾ ਕਰਦਾ ਹਾਂ। ਇਹ ਤੁਹਾਡਾ ਹੁਣ ਤੱਕ ਦਾ ਸਭ ਤੋਂ ਬੁਰਾ ਵਿਵਹਾਰ ਹੈ। ਅਗਲੀ ਵਾਰ ਤੁਹਾਨੂੰ ਸਦਨ ਤੋਂ ਬਾਹਰ ਕੱਢ ਦੇਵਾਂਗਾ। ਤੁਸੀਂ ਚੇਅਰ 'ਤੇ ਕਿਵੇਂ ਗੁੱਸਾ ਵਿਖਾ ਸਕਦੇ ਹੋ? ਚੇਅਰਮੈਨ ਨੇ ਕਿਹਾ ਕਿ ਸਦਨ ਵਿੱਚ ਵਿਰੋਧੀ ਧਿਰ ਦਾ ਰਵੱਈਆ ਠੀਕ ਨਹੀਂ ਹੈ। ਸਦਨ ਵਿੱਚ ਮੇਰਾ ਹਰ ਰੋਜ਼ ਅਪਮਾਨ ਹੋ ਰਿਹਾ ਹੈ। ਆਸਣ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਵੀਰਵਾਰ ਨੂੰ ਰਾਜ ਸਭਾ ‘ਚ ਵਿਨੇਸ਼ ਫੋਗਾਟ ਦੇ ਮੁੱਦੇ ‘ਤੇ ਭਾਰੀ ਹੰਗਾਮਾ ਹੋਇਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਨੇਸ਼ ਦਾ ਮੁੱਦਾ ਉਠਾਇਆ। ਇਸ ਤੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਇਸ ਬਾਰੇ ਬਾਅਦ ਵਿੱਚ ਗੱਲ ਕੀਤੀ ਜਾਵੇਗੀ। ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟੀਐਮਸੀ ਸਾਂਸਦ ਡੇਰੇਕ ਓ ਬ੍ਰਾਇਨ ਨੇ ਚੇਅਰਮੈਨ ‘ਤੇ ਭੜਕਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਚੇਅਰਮੈਨ ਸੀਟ ਛੱਡ ਕੇ ਚਲੇ ਗਏ।
ਚੇਅਰਮੈਨ ਨੇ ਕਿਹਾ ਕਿ ਵਿਰੋਧੀ ਧਿਰ ਦਾ ਰਵੱਈਆ ਠੀਕ ਨਹੀਂ ਹੈ। ਸਦਨ ਵਿੱਚ ਮੇਰਾ ਹਰ ਰੋਜ਼ ਅਪਮਾਨ ਹੋ ਰਿਹਾ ਹੈ। ਚੇਅਰਮੈਨ ਦੇ ਅਹੁਦੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਮੈਂ ਖੁਦ ਨੂੰ ਇੱਥੇ ਯੋਗ ਮਹਿਸੂਸ ਨਹੀਂ ਕਰ ਪਾ ਰਿਹਾ। ਚੇਅਰਮੈਨ ਨੇ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਚੇਤਾਵਨੀ ਦਿੱਤੀ। ਚੇਅਰਮੈਨ ਨੇ ਕਿਹਾ ਕਿ ਮੈਂ ਤੁਹਾਡੇ ਵਤੀਰੇ ਦੀ ਨਿੰਦਾ ਕਰਦਾ ਹਾਂ। ਇਹ ਤੁਹਾਡਾ ਹੁਣ ਤੱਕ ਦਾ ਸਭ ਤੋਂ ਬੁਰਾ ਵਿਵਹਾਰ ਹੈ। ਅਗਲੀ ਵਾਰ ਤੁਹਾਨੂੰ ਸਦਨ ਤੋਂ ਬਾਹਰ ਕੱਢ ਦੇਵਾਂਗਾ। ਤੁਸੀਂ ਕੁਰਸੀ ‘ਤੇ ਕਿਵੇਂ ਗੁੱਸਾ ਵਿਖਾ ਸਕਦੇ ਹੋ?
ਰਾਜ ਸਭਾ ‘ਚ ਸਦਨ ਦੇ ਨੇਤਾ ਜੇਪੀ ਨੱਡਾ ਨੇ ਸੰਸਦ ‘ਚ ਕਿਹਾ ਕਿ ਵਿਨੇਸ਼ ਫੋਗਾਟ ਮਾਮਲੇ ‘ਚ ਰਾਜਨੀਤੀ ਦਾ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਵਿਨੇਸ਼ ਫੋਗਾਟ ਦੇ ਨਾਲ ਖੜ੍ਹਾ ਹੈ। ਹਰ ਪੱਧਰ ‘ਤੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਵਿਰੋਧੀ ਧਿਰ ਦਾ ਵਤੀਰਾ ਨਿੰਦਣਯੋਗ ਹੈ। ਪੂਰਾ ਦੇਸ਼ ਖੇਡਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਵਿਰੋਧੀ ਧਿਰ ਕੋਲ ਕੋਈ ਵੀ ਠੋਸ ਮੁੱਦਾ ਨਹੀਂ ਹੈ ਜਿਸ ‘ਤੇ ਉਹ ਚਰਚਾ ਕਰਨਾ ਚਾਹੁੰਦੇ ਹਨ ਅਤੇ ਜਿਸ ਲਈ ਸੱਤਾਧਾਰੀ ਧਿਰ ਤਿਆਰ ਹੋਵੇ।
ਚੇਅਰ ਨੂੰ ਲੈ ਕੇ ਕਾਂਗਰਸ ਅਤੇ ਟੀਐਮਸੀ ਦਾ ਵਤੀਰਾ ਨਿੰਦਣਯੋਗ- ਨੱਡਾ
ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਉਨ੍ਹਾਂ ਨੂੰ ‘ਚੈਂਪੀਅਨ ਆਫ ਚੈਂਪੀਅਨਸ’ ਕਿਹਾ ਸੀ ਅਤੇ ਪ੍ਰਧਾਨ ਮੰਤਰੀ ਦੀ ਆਵਾਜ਼ 140 ਕਰੋੜ ਲੋਕਾਂ ਦੀ ਆਵਾਜ਼ ਹੈ। ਬਦਕਿਸਮਤੀ ਨਾਲ ਅਸੀਂ ਇਸ ਨੂੰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਵੰਡ ਰਹੇ ਹਾਂ। ਵਿਰੋਧੀ ਧਿਰ ਨੇ ਸੰਸਦੀ ਮਰਿਆਦਾ ਦੀ ਉਲੰਘਣਾ ਕੀਤੀ। ਵਿਰੋਧੀ ਧਿਰ ਮੁੱਦਿਆਂ ਅਤੇ ਵਿਸ਼ਿਆਂ ਤੋਂ ਬੇਮੁੱਖ ਹੋ ਗਈ ਹੈ, ਸੱਤਾਧਾਰੀ ਪਾਰਟੀ ਸੰਸਦ ਵਿੱਚ ਸਾਰੇ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹੈ। ਚੇਅਰ ਨੂੰ ਲੈ ਕੇ ਕਾਂਗਰਸ ਅਤੇ ਟੀਐਮਸੀ ਦਾ ਵਤੀਰਾ ਨਿੰਦਣਯੋਗ ਹੈ।
ਨੱਡਾ ਨੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ, ਖੇਡ ਮੰਤਰਾਲੇ ਅਤੇ ਆਈਓਸੀ ਨੇ ਸਾਰੇ ਫੋਰਮਾਂ ‘ਤੇ ਹੱਲ ਲਈ ਕੋਸ਼ਿਸ਼ ਕੀਤੀ। ਵਿਨੇਸ਼ ਫੋਗਾਟ ਦਾ ਮੁੱਦਾ ਵਿਰੋਧੀ ਧਿਰ ਦਾ ਨਹੀਂ ਸਗੋਂ ਦੇਸ਼ ਦਾ ਸਵਾਲ ਹੈ ਅਤੇ ਪੂਰਾ ਦੇਸ਼ ਉਨ੍ਹਾ ਦੇ ਨਾਲ ਹੈ।