ਇੰਦਰਾ ਗਾਂਧੀ ਦੀ ਅੱਜ 109ਵੀਂ ਜਯੰਤੀ, PM ਮੋਦੀ ਨੇ ਭੇਟ ਕੀਤੀ ਸ਼ਰਧਾਂਜਲੀ

Published: 

19 Nov 2026 15:01 PM IST

Indira Gandhi: ਇੰਦਰਾ ਗਾਂਧੀ ਦੀ 109ਵੀਂ ਜਯੰਤੀ ਮੌਕੇ PM ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। PM ਮੋਦੀ ਤੋਂ ਇਲਾਵਾ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵੀ ਉਨ੍ਹਾਂ ਦੇ ਸਾਹਸ, ਅਗਵਾਈ ਅਤੇ ਦੇਸ਼ ਪ੍ਰਤੀ ਯੋਗਦਾਨ ਨੂੰ ਯਾਦ ਕੀਤਾ।

ਇੰਦਰਾ ਗਾਂਧੀ ਦੀ ਅੱਜ 109ਵੀਂ ਜਯੰਤੀ, PM ਮੋਦੀ ਨੇ ਭੇਟ ਕੀਤੀ ਸ਼ਰਧਾਂਜਲੀ

ਇੰਦਰਾ ਗਾਂਧੀ ਦੀ ਅੱਜ 109ਵੀਂ ਜਯੰਤੀ

ਅੱਜ 19 ਨਵੰਬਰ ਨੂੰ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 109ਵੀਂ ਜਯੰਤੀ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਦਰਾ ਗਾਂਧੀ ਨੂੰ ਯਾਦ ਕੀਤਾ। PM ਮੋਦੀ ਨੇ ਸੋਸ਼ਲ ਮੀਡੀਆ ਸਾਈਟ X ‘ਤੇ ਪੋਸਟ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

PM ਮੋਦੀ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ।’

ਸ਼ਕਤੀ ਸਥਲ ਪਹੁੰਚੇ ਸੋਨੀਆ ਗਾਂਧੀ ਅਤੇ ਖੜਗੇ

19 ਨਵੰਬਰ ਦੀ ਸਵੇਰ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਕਤੀ ਸਥਲ ਪਹੁੰਚੇ ਅਤੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਖੜਗੇ ਅਤੇ ਸੋਨੀਆ ਨੇ ਇੰਦਰਾ ਗਾਂਧੀ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ।

ਖੜਗੇ ਨੇ ਸੋਸ਼ਲ ਮੀਡੀਆ ਸਾਈਟ X ‘ਤੇ ਪੋਸਟ ਸਾਂਝੀ ਕਰਕੇ ਵੀ ਇੰਦਰਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਲਿਖਿਆ, ‘ਅਦੁੱਤੀ ਸਾਹਸ, ਸੰਘਰਸ਼ ਅਤੇ ਮਜ਼ਬੂਤ ਅਗਵਾਈ ਦੀ ਪ੍ਰਤੀਕ, ਭਾਰਤ ਦੀ ਲੋਹ ਮਹਿਲਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਤ-ਸ਼ਤ ਨਮਨ। ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਉਨ੍ਹਾਂ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਰਾਸ਼ਟਰ ਪ੍ਰਤੀ ਉਨ੍ਹਾਂ ਦਾ ਸਮਰਪਣ, ਯੋਗਦਾਨ, ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਫੈਸਲਾਕੁੰਨ ਅਗਵਾਈ ਹਮੇਸ਼ਾ ਸਾਡੀ ਪ੍ਰੇਰਣਾ ਬਣੀ ਰਹੇਗੀ।’

ਪ੍ਰਿਯੰਕਾ ਗਾਂਧੀ ਦੀ ਭਾਵੁਕ ਪੋਸਟ

ਖੜਗੇ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਵੀ ਇੰਦਰਾ ਗਾਂਧੀ ਦੀ ਜਯੰਤੀ ‘ਤੇ ਭਾਵੁਕ ਪੋਸਟ ਸਾਂਝੀ ਕੀਤੀ। ਪ੍ਰਿਯੰਕਾ ਨੇ ਇੰਦਰਾ ਗਾਂਧੀ ਨਾਲ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਦੇ ਨਾਲ ਉਨ੍ਹਾਂ ਲਿਖਿਆ, ‘ਜਨਮਦਿਨ ਮੁਬਾਰਕ ਹੋ, ਸ਼ੇਰਨੀ! ਤੁਹਾਡੇ ਵਰਗੀ ਦੂਜੀ ਕੋਈ ਕਦੇ ਨਹੀਂ ਹੋਵੇਗੀ।’

ਭਾਰਤੀ ਰਾਸ਼ਟਰੀ ਕਾਂਗਰਸ ਨੇ ਵੀ ਆਪਣੇ X ਹੈਂਡਲ ‘ਤੇ ਇੰਦਰਾ ਗਾਂਧੀ ਦੀ ਜਯੰਤੀ ਮੌਕੇ ਪੋਸਟ ਸਾਂਝੀ ਕੀਤੀ। ਕਾਂਗਰਸ ਨੇ ਲਿਖਿਆ ਕਿ ਉਹ ਇੱਕ ਅਜਿਹੀ ਮਹਾਨ ਆਗੂ ਸਨ, ਜਿਨ੍ਹਾਂ ਦਾ ਸਾਹਸ, ਦੂਰਅੰਦੇਸ਼ੀ ਅਤੇ ਭਾਰਤ ਦੀ ਪ੍ਰਭੂਸੱਤਾ ਤੇ ਆਤਮਨਿਰਭਰਤਾ ਪ੍ਰਤੀ ਸਮਰਪਣ ਅੱਜ ਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦੀ ਸ਼ਕਤੀ ਅਤੇ ਸੇਵਾ ਦੀ ਵਿਰਾਸਤ ਹਮੇਸ਼ਾ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਰਹੇਗੀ।

4 ਸਾਲ ਦੀ ਉਮਰ ਵਿੱਚ ਪਿਤਾ ਨੂੰ ਜੇਲ੍ਹ ਜਾਂਦੇ ਦੇਖਿਆ

ਇੰਦਰਾ ਗਾਂਧੀ ਨੇ ਮਹਿਜ਼ ਚਾਰ ਸਾਲ ਦੀ ਉਮਰ ਵਿੱਚ ਆਪਣੇ ਦਾਦਾ ਮੋਤੀਲਾਲ ਨਹਿਰੂ ਅਤੇ ਪਿਤਾ ਜਵਾਹਰਲਾਲ ਨਹਿਰੂ ਨੂੰ ਪਹਿਲੀ ਵਾਰ ਜੇਲ੍ਹ ਜਾਂਦੇ ਦੇਖਿਆ ਸੀ। ਬਚਪਨ ਵਿੱਚ ਹੀ ਵਿਦੇਸ਼ੀ ਸਾਮਾਨ ਦੇ ਬਾਈਕਾਟ ਦਾ ਅਸਰ ਉਨ੍ਹਾਂ ‘ਤੇ ਦਿਖਾਈ ਦੇਣ ਲੱਗ ਪਿਆ ਸੀ। ਕਰੀਬ ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਿਆਰੀ ਵਿਦੇਸ਼ੀ ਗੁੱਡੀ ਨੂੰ ਸਾੜ ਦਿੱਤਾ ਸੀ।

1924 ਤੱਕ ਮਹਾਤਮਾ ਗਾਂਧੀ ਦਾ ਚਰਖਾ ਅੰਦੋਲਨ ਦਾ ਪ੍ਰਤੀਕ ਬਣ ਚੁੱਕਾ ਸੀ। ਇੰਦਰਾ ਗਾਂਧੀ ਨੇ ਵੀ ਆਪਣਾ ਚਰਖਾ ਲਿਆ ਅਤੇ ਬੱਚਿਆਂ ਲਈ ‘ਬਾਲ ਚਰਖਾ ਸੰਘ’ ਬਣਾਇਆ। ਇਹ ਗਾਂਧੀ ਚਰਖਾ ਸੰਘ ਦੀ ਬੱਚਿਆਂ ਲਈ ਸ਼ਾਖਾ ਸੀ। ਇਸ ਵਿੱਚ ਛੋਟੇ ਬੱਚੇ ਸੂਤ ਕੱਤਣਾ ਅਤੇ ਬੁਣਾਈ ਕਰਨਾ ਸਿੱਖਦੇ ਸਨ।

ਆਪਣੇ ਇੱਕ ਭਾਸ਼ਣ ਵਿੱਚ ਇੰਦਰਾ ਗਾਂਧੀ ਨੇ ਖ਼ੁਦ ਦੱਸਿਆ ਸੀ ਕਿ ਉਸ ਸਮੇਂ ਚਰਖਿਆਂ ਦੀ ਬਜਾਏ ਤਕਲੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਵਾਨਰ ਸੈਨਾ’ ਦਾ ਗਠਨ ਕੀਤਾ।

Source: TV9Hindi.com

Loading...
Unable to load recommendations.
Follow Us
Related Stories
ਸਾਡੀਆਂ ਨੀਤੀਆਂ ‘ਚ ਸਫ਼ਲਤਾ ਦੀ ਗਾਰੰਟੀ… FICCI ਦੇ ਸ਼ਤਾਬਦੀ ਸੰਮੇਲਨ ਵਿੱਚ PM ਮੋਦੀ ਬੋਲੇ- ਪਹਿਲਾਂ ‘ਗਰੀਬੀ ਹਟਾਓ’ ਸਿਰਫ਼ ਇੱਕ ਨਾਅਰਾ ਸੀ
8ਵਾਂ ਤਨਖਾਹ ਕਮਿਸ਼ਨ: ਫੌਜ ‘ਚ ਵੱਡੇ ਬਦਲਾਅ ਦੀ ਤਿਆਰੀ… ਖ਼ਤਮ ਹੋਵੇਗਾ ਬ੍ਰਿਗੇਡੀਅਰ ਰੈਂਕ, ਰਿਟਾਇਰਮੈਂਟ ਦੀ ਉਮਰ ਵਧਾਉਣ ਦਾ ਵੀ ਪ੍ਰਸਤਾਵ!
PM ਮੋਦੀ ਨੂੰ ਮਿਲੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ, ਜਾਣੋ ਕਿਉਂ ਅਹਿਮ ਹੈ ਸ਼ਾਹੀ ਜੋੜੇ ਦਾ ਦੌਰਾ?
TV9 ਦੇ ਸੱਤਾ ਸੰਮੇਲਨ ਦਾ ਮੰਚ ਇੱਕ ਵਾਰ ਫਿਰ ਸਜ ਕੇ ਤਿਆਰ, ਭਲਕੇ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ ਹੋਣਗੇ ਸ਼ਾਮਲ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਿਆਨਕ ਸੜਕ ਹਾਦਸਾ, 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਕਾਰ, 6 ਨੌਜਵਾਨਾਂ ਦੀ ਮੌਤ
ਕਸ਼ਮੀਰ ‘ਚ ਲਸ਼ਕਰ ਦਾ ਆਖ਼ਰੀ ਲੋਕਲ ਅੱਤਵਾਦੀ ਢੇਰ… ਅਮਿਤ ਸ਼ਾਹ ਨੇ ਥਾਪੜੀ ਜਵਾਨਾਂ ਦੀ ਪਿੱਠ, ਕਿਹਾ- ਦੇਸ਼ ਤੁਹਾਨੂੰ ਸਲਾਮ ਕਰਦਾ ਹੈ