Weather Updates: ਦਿੱਲੀ-NCR ਵਿੱਚ ਗਰਜ ਦੇ ਨਾਲ ਹੋਈ ਬਰਸਾਤ, ਮੌਸਮ ਹੋਇਆ ਸੁਹਾਵਣਾ, ਤਾਪਮਾਨ ‘ਚ ਆਈ ਗਿਰਾਵਟ
ਦੇਸ਼ ਭਰ ਵਿੱਚ ਮੌਸਮ ਦੀਆਂ ਤਾਜ਼ਾ ਖਬਰਾਂ 08 ਮਈ 2023: ਦਿੱਲੀ ਤੋਂ ਲੈ ਕੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੱਕ, ਤੁਹਾਡੇ ਰਾਜਾਂ ਵਿੱਚ ਮੌਸਮ ਦੀ ਸਥਿਤੀ ਕਿਵੇਂ ਰਹੇਗੀ... ਆਉਣ ਵਾਲੇ ਦਿਨਾਂ 'ਚ ਇਕ ਵਾਰ ਫਿਰ ਮੌਸਮ ਬਦਲ ਜਾਵੇਗਾ ਅਤੇ ਗਰਮੀ ਵਧੇਗੀ। ਮੌਸਮ ਵਿਭਾਗ ਮੁਤਾਬਕ ਬਾਰਸ਼ ਤੋਂ ਬਾਅਦ ਲੋਕਾਂ ਨੂੰ ਤੇਜ਼ ਗਰਮੀ ਦੇਖਣ ਨੂੰ ਮਿਲੇਗੀ।

Aaj Ka Mausam: ਦਿੱਲੀ-ਐਨਸੀਆਰ ਅਤੇ ਆਸਪਾਸ ਦੇ ਕਈ ਇਲਾਕਿਆਂ ਵਿੱਚ ਸਵੇਰੇ ਭਾਰੀ ਮੀਂਹ ਪਿਆ। ਇਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ। ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ-ਐਨਸੀਆਰ (Delhi-NCR) ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਵਿੱਚ ਮਈ ਮਹੀਨੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਹਲਕੀ ਸਰਦੀ ਵੀ ਮਹਿਸੂਸ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।
‘ਰੁੱਕ ਰੁੱਕ ਕੇ ਪੈ ਸਕਦਾ ਹੈ ਮੀਂਹ’
ਮੌਸਮ ਵਿਭਾਗ ਨੇ ਦੱਸਿਆ ਸੀ ਕਿ ਸੋਮਵਾਰ ਨੂੰ ਦਿੱਲੀ, ਐਨਸੀਆਰ, ਗਾਜ਼ੀਆਬਾਦ, ਇੰਦਰਾਪੁਰਮ, ਛਪਰੋਲਾ, ਨੋਇਡਾ, (Noida) ਗੁਰੂਗ੍ਰਾਮ, ਸੋਨੀਪਤ, ਬਾਗਪਤ ਸਮੇਤ ਕਈ ਥਾਵਾਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਰੁੱਕ-ਰੁੱਕ ਕੇ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।08/05/2023: 02:30 IST; Light to moderate intensity intermittent rain would occur over and adjoining areas of few places of Delhi ( Dilshad Garden, Seemapuri, Vivek Vihar), NCR ( Hindon AF Station, Ghaziabad, Indirapuram) Kasganj, Sikandra Rao, Ganjdundwara, Raya, Hathras,
— RWFC New Delhi (@RWFC_ND) May 7, 2023
‘ਆਉਣ ਵਾਲੇ ਦਿਨਾਂ ‘ਚ ਵੱਧ ਸਕਦੀ ਹੈ ਗਰਮੀ’
ਤੁਹਾਨੂੰ ਦੱਸ ਦੇਈਏ ਕਿ ਦਿੱਲੀ-ਐਨਸੀਆਰ ਵਿੱਚ ਐਤਵਾਰ ਨੂੰ ਵੀ ਹਲਕੀ ਗਰਜ ਨਾਲ ਮੀਂਹ ਪਿਆ। ਸ਼ਨੀਵਾਰ ਨੂੰ ਦਿੱਲੀ ‘ਚ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ‘ਚ ਇਕ ਵਾਰ ਫਿਰ ਮੌਸਮ ਬਦਲ ਜਾਵੇਗਾ ਅਤੇ ਗਰਮੀ ਵਧੇਗੀ। ਮੌਸਮ ਵਿਭਾਗ ਮੁਤਾਬਕ ਬਾਰਸ਼ ਤੋਂ ਬਾਅਦ ਲੋਕਾਂ ਨੂੰ ਤੇਜ਼ ਗਰਮੀ ਦੇਖਣ ਨੂੰ ਮਿਲੇਗੀ।— RWFC New Delhi (@RWFC_ND) May 7, 2023ਇਹ ਵੀ ਪੜ੍ਹੋ