AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Gangster Anil Dujana Encounter: ਗੈਂਗਸਟਰ ਅਨਿਲ ਦੁਜਾਨਾ ਐਨਕਾਊਂਟਰ ‘ਚ ਢੇਰ, UP STF ਨੇ ਮੇਰਠ ‘ਚ ਮਾਰ ਮੁਕਾਇਆ

ਖ਼ਤਰਨਾਕ ਗੈਂਗਸਟਰ ਅਨਿਲ ਦੁਜਾਨਾ ਨੂੰ ਵੀਰਵਾਰ ਨੂੰ ਯੂਪੀ ਐਸਟੀਐਫ ਨੇ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ। ਉਸ ਖ਼ਿਲਾਫ਼ 62 ਕੇਸ ਦਰਜ ਹਨ। ਉੱਥੇ ਹੀ ਯੂਪੀ ਪੁਲਿਸ ਨੇ ਦੁਜਾਨਾ 'ਤੇ 75 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ।

tv9-punjabi
| Updated On: 04 May 2023 16:20 PM IST
Share
ਮੇਰਠ: ਪੱਛਮੀ ਉੱਤਰ ਪ੍ਰਦੇਸ਼ ਦਾ ਖ਼ਤਰਨਾਕ ਗੈਂਗਸਟਰ ਅਨਿਲ ਦੁਜਾਨਾ STF ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਅਨਿਲ ਦੁਜਾਨਾ ਨੂੰ ਮੇਰਠ ਜ਼ਿਲ੍ਹੇ ਵਿੱਚ STF ਨੇ ਮਾਰ ਮੁਕਾਇਆ ਹੈ। ਇਹ ਜਾਣਕਾਰੀ ਯੂਪੀ ਐਸਟੀਐਫ ਦੇ ਮੁਖੀ ਆਈਪੀਐਸ ਅਮਿਤਾਭ ਯਸ਼ ਵੱਲੋਂ ਸਾਹਮਣੇ ਆਈ ਹੈ। ਅਨਿਲ ਦੁਜਾਨਾ ਗ੍ਰੇਟਰ ਨੋਇਡਾ ਦੇ ਪਿੰਡ ਬਾਦਲਪੁਰ ਦਾ ਰਹਿਣ ਵਾਲਾ ਸੀ। ਜਿੱਥੋਂ ਦਾ ਗੈਂਗਸਟਰ ਸੁੰਦਰ ਭਾਟੀ ਸੀ। ਦੱਸ ਦੇਈਏ ਕਿ ਦੁਜਾਨਾ ਖਿਲਾਫ 62 ਤੋਂ ਵੱਧ ਮਾਮਲੇ ਦਰਜ ਹਨ, ਜਦਕਿ ਦੁਜਾਨਾ ਦੀ ਗ੍ਰਿਫਤਾਰੀ ‘ਤੇ ਉੱਤਰ ਪ੍ਰਦੇਸ਼ ਪੁਲਿਸ ਨੇ 75 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਦਰਅਸਲ ਅੱਜ ਯੂਪੀ ਐਸਟੀਐਫ ਨੂੰ ਲਾਂਚ ਹੋਏ 25 ਸਾਲ ਹੋਏ ਹਨ। ਉੱਧਰ, ਗੈਂਗਸਟਰ ਅਨਿਲ ਦੁਜਾਨਾ ਖਿਲਾਫ 18 ਕਤਲਾਂ ਸਮੇਤ ਫਿਰੌਤੀ, ਲੁੱਟ, ਜ਼ਮੀਨ ਹੜੱਪਣ ਅਤੇ ਅਸਲਾ ਐਕਟ ਵਰਗੀਆਂ ਗੰਭੀਰ ਧਾਰਾਵਾਂ ਤਹਿਤ 62 ਕੇਸ ਦਰਜ ਹਨ। ਯੂਪੀ ਪੁਲਿਸ ਨੇ ਉਸ ‘ਤੇ ਰਸੁਕਾ ਅਤੇ ਗੈਂਗਸਟਰ ਐਕਟ ਵੀ ਲਗਾਇਆ ਸੀ। ਹਾਲ ਹੀ ਵਿੱਚ ਪੁਲਿਸ ਵੱਲੋਂ ਗੌਤਮ ਬੁੱਧ ਨਗਰ ਵਿੱਚ ਗੈਂਗਸਟਰਾਂ ਦੀ ਸੂਚੀ ਸਾਹਮਣੇ ਆਈ ਸੀ। ਉਸ ਵਿਚ ਇਸ ਦਾ ਨਾਂ ਵੀ ਸ਼ਾਮਲ ਸੀ।

ਗੈਂਗਸਟਰ ਸੁੰਦਰ ਭਾਟੀ ‘ਤੇ ਏ.ਕੇ.-47 ਨਾਲ ਹਮਲਾ ਕਰਨ ਦਾ ਸੀ ਦੋਸ਼

ਜਾਣਕਾਰੀ ਮੁਤਾਬਕ ਸੁੰਦਰ ਭਾਟੀ ‘ਤੇ AK 47 ਗੋਲੀਬਾਰੀ ਅਨਿਲ ਦੁਜਾਨਾ ਨੇ ਕੀਤੀ ਸੀ। ਅਨਿਲ ਦੁਜਾਨਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗਾਜ਼ੀਆਬਾਦ ਦੇ ਭੋਪੁਰਾ ਇਲਾਕੇ ‘ਚ ਇਕ ਫਾਰਮ ਹਾਊਸ ‘ਚ ਸੁੰਦਰ ਭਾਟੀ ‘ਤੇ ਉਸਦੇ ਸਾਲੇ ਦੇ ਵਿਆਹ ਵਿਚ ਹਮਲਾ ਕੀਤਾ, ਜਿਸ ‘ਚ ਗੈਂਗਸਟਰ ਰਣਦੀਪ ਨੇ ਵੀ ਉਸ ਦਾ ਸਾਥ ਦਿੱਤਾ ਸੀ। ਹਾਲਾਂਕਿ ਇਸ ਹਮਲੇ ‘ਚ ਸੁੰਦਰ ਭਾਟੀ ਬਚ ਨਿਕਲਿਆ ਸੀ। ਇਸ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਸਾਲ 2014 ‘ਚ ਸੁੰਦਰ ਭਾਟੀ ਗੈਂਗ ਨੇ ਬਦਲਾ ਲੈਣ ਲਈ ਅਨਿਲ ਦੁਜਾਨਾ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਅਨਿਲ ਦੁਜਾਨਾ ਦਾ ਭਰਾ ਜੈ ਭਗਵਾਨ ਮਾਰਿਆ ਗਿਆ ਸੀ।

ਦੁਜਾਨਾ ਨੂੰ ਬੁਲੇਟਪਰੂਫ ਜੈਕੇਟ ਵਿੱਚ ਪੇਸ਼ੀ ‘ਤੇ ਲਿਆਉਂਦੀ ਸੀ ਪੁਲਿਸ

ਦੱਸਿਆ ਜਾ ਰਿਹਾ ਹੈ ਕਿ ਪੱਛਮੀ ਯੂਪੀ ਦੇ ਬਦਨਾਮ ਗੈਂਗਸਟਰ ਅਨਿਲ ਦੁਜਾਨਾ ਦੀ ਬਦਨਾਮ ਸੁੰਦਰ ਭਾਟੀ ਅਤੇ ਉਸਦੇ ਗੈਂਗ ਨਾਲ ਦੁਸ਼ਮਣੀ ਹੈ। ਇਸ ਦੁਸ਼ਮਣੀ ਵਿੱਚ ਕਈ ਕਤਲ ਹੋ ਚੁੱਕੇ ਹਨ। ਜਦੋਂ ਕਿ ਸਾਲ 2021 ਤੋਂ ਅਨਿਲ ਦੁਜਾਨਾ ਫਰਾਰ ਸੀ। ਜਿੱਥੇ ਇਹ ਗਰੋਹ ਸਰਕਾਰੀ ਠੇਕਿਆਂ, ਬਾਰਾਂ ਦੀ ਨਜਾਇਜ਼ ਚੋਰੀ, ਟੋਲ ਦੇ ਠੇਕਿਆਂ ਲਈ ਆਪਸ ਵਿੱਚ ਲੜਦਾ ਸੀ। ਜਦੋਂ ਪੁਲਿਸ ਦੁਜਾਨਾ ਨੂੰ ਅਦਾਲਤ ਵਿਚ ਪੇਸ਼ ਕਰਦੀ ਸੀ ਤਾਂ ਉਹ ਉਸ ਨੂੰ ਬੁਲੇਟਪਰੂਫ ਜੈਕੇਟ ਪਾ ਕੇ ਲਿਆਉਂਦੀ ਸੀ।

ਫਰਾਰ ਹੋਣ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੀਤਾ ਸੀ ਗ੍ਰਿਫਤਾਰ

ਦੱਸ ਦੇਈਏ ਕਿ ਗੈਂਗਸਟਰ ਅਨਿਲ ਦੁਜਾਨਾ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਫਰਾਰ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ। ਦੁਜਾਨਾ ਕਰੀਬ ਡੇਢ ਮਹੀਨਾ ਪਹਿਲਾਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਜਾਣਕਾਰੀ ਮੁਤਾਬਕ ਅਨਿਲ ਦੁਜਾਨਾ ਨਰੇਸ਼ ਭਾਟੀ ਗੈਂਗਸਟਰ ਦਾ ਕਰੀਬੀ ਸ਼ੂਟਰ ਸੀ। ਕਿਉਂਕਿ ਨਰੇਸ਼ ਭਾਟੀ ਦਾ ਕਤਲ ਸੁੰਦਰ ਭਾਟੀ ਨੇ ਕੀਤਾ ਸੀ। ਉਸ ਤੋਂ ਬਾਅਦ ਹੀ ਅਨਿਲ ਦੁਜਾਨਾ ਨੇ ਸੁੰਦਰ ਭਾਟੀ ‘ਤੇ ਹਮਲਾ ਕੀਤਾ ਸੀ। ਇਸ ਸਮੇਂ ਅਨਿਲ ਦੁਜਾਨਾ ਨਰੇਸ਼ ਭਾਟੀ ਗੈਂਗ ਦੀ ਕਮਾਂਡ ਸੰਭਾਲ ਰਿਹਾ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...