ਹਰਿਆਣਾ ਦੇ ਨੌਜਵਾਨ ਦਾ ਡੰਕਰਾਂ ਵੱਲੋਂ ਕਤਲ, ਕਿਡਨੈਪ ਕਰ ਮੰਗੀ ਸੀ ਫਿਰੌਤੀ
ਨੌਜਵਾਨ ਦੇ ਕਤਲ ਤੋਂ ਬਾਅਦ ਉਸ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲਾ ਏਜੰਟ ਫ਼ਰਾਰ ਚੱਲ ਰਿਹਾ ਹੈ। ਨੌਜਵਾਨ ਦੇ ਪਰਿਵਾਰ ਨੇ ਇਸ ਤੋਂ ਪਹਿਲਾਂ ਕੈਥਲ ਦੇ ਐਸਪੀ ਨੂੰ ਮਿਲ ਕੇ ਮੁਲਜ਼ਮ ਏਜੰਟ 'ਤੇ ਕਾਰਵਾਈ ਤੇ ਪੁੱਤਰ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਨੌਜਵਾਨ ਦੇ ਕਤਲ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਹਰਿਆਣਾ ਦੇ ਕੈਥਲ ਦੇ ਇੱਕ ਨੌਜਵਾਨ ਦਾ ਅਮਰੀਕਾ ਜਾਂਦੇ ਸਮੇਂ ਡੰਕੀ ਰੂਟ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਪੁੰਡਰੀ ਕਸਬੇ ਦੇ ਪਿੰਡ ਮੋਹਨਾ ਦਾ ਰਹਿਣ ਵਾਲਾ ਸੀ ਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਮੁਤਾਬਕ, ਹਰਿਆਣਾ ਤੇ ਪੰਜਾਬ ਦੇ ਨੌਜਵਾਨ ਡੰਕੀ ਰੂਟ ਰਾਹੀਂ ਅਮਰੀਕਾ ਜਾ ਰਹੇ ਸਨ। ਡੰਕਰਾਂ ਨੇ ਨੌਜਵਾਨ ਨੂੰ ਬੰਧਕ ਬਣਾ ਲਿਆ ਤੇ ਉਸ ਨੂੰ ਟਾਰਚਰ ਕੀਤਾ ਤੇ ਉਸ ਦਾ ਵੀਡੀਓ ਉਸ ਦੇ ਪਿਤਾ ਨੂੰ ਭੇਜਿਆ। ਵੀਡੀਓ ‘ਚ ਨੌਜਵਾਨਾਂ ਨਾਲ ਕੁੱਟਮਾਰ ਤੇ ਉਨ੍ਹਾਂ ‘ਤੇ ਬੰਦੂਕ ਤਾਣੀ ਹੋਈ ਦਿਖਾਈ ਦਿੱਤੀ। ਡੰਕਰਾਂ ਨੇ ਨੌਜਵਾਨ ਨੂੰ ਛੱਡਣ ਲਈ ਉਸ ਦੇ ਪਿਤਾ ਕੋਲੋਂ 20 ਹਜ਼ਾਰ ਡਾਲਰ ਦੀ ਮੰਗ ਕੀਤੀ।
ਦੂਜੇ ਪਾਸੇ ਨੌਜਵਾਨ ਦੇ ਕਤਲ ਤੋਂ ਬਾਅਦ ਉਸ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲਾ ਏਜੰਟ ਫ਼ਰਾਰ ਚੱਲ ਰਿਹਾ ਹੈ। ਨੌਜਵਾਨ ਦੇ ਪਰਿਵਾਰ ਨੇ ਇਸ ਤੋਂ ਪਹਿਲਾਂ ਕੈਥਲ ਦੇ ਐਸਪੀ ਨੂੰ ਮਿਲ ਕੇ ਮੁਲਜ਼ਮ ਏਜੰਟ ‘ਤੇ ਕਾਰਵਾਈ ਤੇ ਪੁੱਤਰ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਨੌਜਵਾਨ ਦੇ ਕਤਲ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਕਿੱਥੋਂ ਸ਼ੁਰੂ ਹੋਇਆ ਪੂਰਾ ਮਾਮਲਾ?
ਕੈਥਲ ਦੇ ਪਿੰਡ ਮੋਹਨਾ ਦੇ ਰਹਿਣ ਵਾਲੇ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਯੁਵਰਾਜ ਨੂੰ ਅਮਰੀਕਾ ਭੇਜਣ ਲਈ ਏਜੰਟ ਨਾਲਸੰਪਰਕ ਕੀਤਾ। ਏਜੰਟਾਂ ਨੇ 41 ਲੱਖ ‘ਚ ਡੀਲ ਪੱਕੀ ਕੀਤੀ। ਉਨ੍ਹਾਂ ਨੇ ਕਿਹਾ ਪੈਸੇ ਉਸ ਵੇਲੇ ਹੀ ਲਵਾਂਗੇ, ਜਦੋਂ ਮੁੰਡਾ ਵਿਦੇਸ਼ ਪਹੁੰਚ ਜਾਵੇਗਾ। ਏਜੰਟ ਨੇ ਅਲੱਗ-ਅਲੱਗ ਬਹਾਨੇ ਦੱਸਦੇ ਹੋਏ 14 ਲੱਖ ਪਹਿਲੇ ਹੀ ਲੈ ਲਏ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਏਜੰਟਾਂ ਨੇ ਯੁਵਰਾਜ ਦਾ ਪਾਸਪੋਰਟ ਲੈ ਲਿਆ ਤੇ ਅਕਤੂਬਰ 2024 ‘ਚ ਉਸ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਲਈ ਰਵਾਨਾ ਕਰ ਦਿੱਤਾ।
ਫ਼ੋਨ ‘ਤੇ ਸੰਪਰਕ ਬੰਦ ਹੋ ਗਿਆ, ਡੰਕਰਾਂ ਨੇ ਭੇਜੀ ਵੀਡੀਓ
ਇਹ ਵੀ ਪੜ੍ਹੋ
ਮ੍ਰਿਤਕ ਦੇ ਪਰਿਵਾਰ ਮੁਤਾਬਕ ਪਹਿਲਾਂ ਤਾਂ ਉਨ੍ਹਾਂ ਦੀ ਪੁੱਤਰ ਨਾਲ ਫ਼ੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਪਰ ਫਿਰ ਫ਼ੋਨ ‘ਤੇ ਸੰਪਰਕ ਬੰਦ ਹੋ ਗਿਆ। ਏਜੰਟ ਨਾਲ ਸੰਪਰਕ ਕਰਨ ‘ਤੇ ਉਸ ਨੇ ਕਿਹਾ ਕਿ ਜੰਗਲਾਂ ਤੇ ਪਹਾੜਾਂ ‘ਚ ਫ਼ੋਨ ਦਾ ਨੈੱਟਵਰਕ ਨਹੀਂ ਆਉਂਦਾ, ਅਮਰੀਕਾ ਪਹੁੰਚ ਕੇ ਤੁਹਾਡੇ ਪੁੱਤਰ ਨਾਲ ਸੰਪਰਕ ਹੋ ਜਾਵੇਗਾ।
ਮ੍ਰਿਤਕ ਨੌਜਵਾਨ ਪਰਿਵਾਰ ਦੱਸਿਆ ਕਿ ਉਨ੍ਹਾਂ ਦੇ ਮੋਬਾਇਲ ‘ਤੇ ਕੁੱਝ ਦਿਨ ਬਾਅਦ ਵੀਡੀਓ ਭੇਜੀਆਂ ਗਈਆਂ, ਜਿਸ ‘ਚ ਯੁਵਰਾਜ ਨੂੰ ਗਵਾਟੇਮਾਲਾ ‘ਚ ਬੰਧਕ ਬਣਾਇਆ ਗਿਆ ਸੀ। ਡੰਕਰਾਂ ਨੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਯੁਵਰਾਜ ਨੂੰ ਮਾਰ ਦਿੱਤਾ ਹੈ। ਵੀਡੀਓ ‘ਚ ਯੁਵਰਾਜ ਹੱਥ ਜੋੜ ਕੇ ਗੁਹਾਰ ਲਗਾਉਂਦੇ ਹੋਏ ਕਿਹਾ ਰਿਹਾ ਸੀ ਕਿ ਇਹ ਜਿੰਨੇ ਵੀ ਪੈਸੇ ਮੰਗ ਰਹੇ ਹਨ, ਉਹ ਦੇ ਦੋ ਨਹੀਂ ਤਾਂ ਇਹ ਸਾਨੂੰ ਮਾਰ ਦੇਣਗੇ। ਮੇਰੇ ਨਾਲ ਕੁੱਝ ਹੋਰ ਮੁੰਡੇ ਵੀ ਮੌਜੂਦ ਹਨ।
ਇਹ ਵੀਡੀਓ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਏਜੰਟ ਨਾਲ ਮੁਲਾਕਾਤ ਕੀਤੀ। ਏਜੰਟੇ ਨੇ ਕਿਹਾ ਕਿ ਯੁਵਰਾਜ ਨੂੰ ਬਚਾਉਣ ਲਈ ਪੈਸੇ ਦੇਣੇ ਪੈਣਗੇ। ਇਸ ਤੋਂ ਬਾਅਦ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨਾਲ ਮੁਲਾਕਾਤ ਕੀਤੀ ਤੇ ਏਜੰਟ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਹਾਲਾਂਕਿ, ਇਸ ਦੌਰਾਨ ਯੁਵਰਾਜ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਏਜੰਟ ਫ਼ਰਾਰ ਚੱਲ ਰਿਹਾ ਹੈ।
