ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਫੈਸਲਾ, ਕਿਸਾਨਾਂ ਨੂੰ ਮੀਟਿੰਗ ਲਈ ਦਿੱਤਾ ਸੱਦਾ

ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਇਸ ਮਾਮਲੇ ਵਿੱਚ ਯੂ-ਟਰਨ ਲੈ ਰਹੀ ਹੈ। ਭਾਜਪਾ ਦੇ ਕਈ ਬੁਲਾਰੇ ਕਹਿ ਰਹੇ ਹਨ ਕਿ ਮਾਮਲਾ ਮੇਜ਼ 'ਤੇ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ 18 ਫਰਵਰੀ ਤੋਂ ਗੱਲਬਾਤ ਤੋੜ ਦਿੱਤੀ ਹੈ ਪਰ ਗੱਲਬਾਤ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ।

ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਫੈਸਲਾ, ਕਿਸਾਨਾਂ ਨੂੰ ਮੀਟਿੰਗ ਲਈ ਦਿੱਤਾ ਸੱਦਾ
ਕਿਸਾਨ ਅੰਦੋਲਨ.
Follow Us
tv9-punjabi
| Updated On: 02 Dec 2024 16:04 PM

ਪੰਜਾਬ ਦੇ ਕਿਸਾਨ 6 ਦਸੰਬਰ ਨੂੰ ਸ਼ੰਭੂ ਤੇ ਖਨੌਰੀ ਸਰਹੱਦ ਤੋਂ ਪੈਦਲ ਦਿੱਲੀ ਵੱਲ ਮਾਰਚ ਕਰਨਗੇ। ਇਸ ਸਬੰਧੀ ਹਰਿਆਣਾ ਸਰਕਾਰ ਚੌਕਸ ਹੋ ਗਈ ਹੈ। ਹਰਿਆਣਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਕਿਸਾਨਾਂ ਨੂੰ ਹਰਿਆਣਾ ਵਿੱਚ ਉਦੋਂ ਹੀ ਦਾਖ਼ਲਾ ਦਿੱਤਾ ਜਾਵੇਗਾ ਜਦੋਂ ਉਹ ਦਿੱਲੀ ਜਾਣ ਦੀ ਇਜਾਜ਼ਤ ਦਿਖਾਉਣਗੇ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਹ ਦਿੱਲੀ ਵਿੱਚ ਕਿੱਥੇ ਵਿਰੋਧ ਪ੍ਰਦਰਸ਼ਨ ਕਰਨਗੇ।

ਹਰਿਆਣਾ ਪੁਲਿਸ ਅਨੁਸਾਰ ਕਿਸਾਨਾਂ ਨੂੰ ਲਿਖਤੀ ਤੌਰ ‘ਤੇ ਇਹ ਵੀ ਦੇਣਾ ਹੋਵੇਗਾ ਕਿ ਉਹ ਰਾਤ ਰੁਕਨ ਦੌਰਾਨ ਪੱਕਾ ਧਰਨਾ ਨਹੀਂ ਲਾਉਣਗੇ। ਇਨ੍ਹਾਂ ਸਾਰੇ ਨੁਕਤਿਆਂ ‘ਤੇ ਵਿਚਾਰ ਕਰਨ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਸ਼ਾਮ 4:30 ਵਜੇ ਅੰਬਾਲਾ ਵਿੱਚ ਹੋਵੇਗੀ। ਮੀਟਿੰਗ ਦਾ ਸੱਦਾ ਅੰਬਾਲਾ ਦੇ ਐਸਪੀ ਵੱਲੋਂ ਭੇਜਿਆ ਗਿਆ ਹੈ। ਜੇਕਰ ਕਿਸਾਨ ਅਤੇ ਪੁਲਿਸ ਸਹਿਮਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਪਹੁੰਚਣ ਲਈ ਹਰਿਆਣਾ ਦੇ ਰਸਤੇ ਵਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਇਸ ਮਾਮਲੇ ਵਿੱਚ ਯੂ-ਟਰਨ ਲੈ ਰਹੀ ਹੈ। ਭਾਜਪਾ ਦੇ ਕਈ ਬੁਲਾਰੇ ਕਹਿ ਰਹੇ ਹਨ ਕਿ ਮਾਮਲਾ ਮੇਜ਼ ‘ਤੇ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ 18 ਫਰਵਰੀ ਤੋਂ ਗੱਲਬਾਤ ਤੋੜੀ ਹੈ, ਪਰ ਗੱਲਬਾਤ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ।

ਮੀਟਿੰਗ ਲਈ ਕਿਸਾਨਾਂ ਨੂੰ ਭੇਜਿਆ ਸੱਦਾ

ਜਦਕਿ ਹਰਿਆਣਾ ਦੇ ਸੀ.ਐਮ ਨਾਇਬ ਸੈਣੀ ਨੇ ਕਿਹਾ ਕਿ ਪੰਜਾਬ ‘ਚ ਧਰਨੇ ਲਗਾਏ ਜਾ ਰਹੇ ਹਨ। ਕਾਂਗਰਸ ਸਰਕਾਰ ਵੱਲੋਂ ਐਮਐਸਪੀ ਨਾ ਦੇਣ ਤੇ ਧਰਨਾ ਲਾਇਆ ਜਾ ਰਿਹਾ ਹੈ। ਅਸੀਂ MSP ਦੇ ਰਹੇ ਹਾਂ। ਕਾਂਗਰਸ ਨੇ ਐਮਐਸਪੀ ਨੂੰ ਬੰਦ ਕਰਨ ਬਾਰੇ ਝੂਠ ਫੈਲਾਇਆ ਸੀ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਮਐਸਪੀ ਵਧਾ ਕੇ ਜਵਾਬ ਦਿੱਤਾ ਹੈ।

ਪੰਜਾਬ ਤੋਂ ਹਰਿਆਣਾ ਵਿੱਚ ਟਰੈਕਟਰਾਂ ਦੇ ਦਾਖਲੇ ‘ਤੇ ਪਾਬੰਦੀ

ਹਰਿਆਣਾ-ਪੰਜਾਬ ਦੀ ਖਨੌਰੀ ਅਤੇ ਸ਼ੰਭੂ ਸਰਹੱਦ ‘ਤੇ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ। ਸਰਹੱਦਾਂ ‘ਤੇ 24 ਘੰਟੇ ਨਜ਼ਰ ਰੱਖਣ ਲਈ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ। ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਪੰਜਾਬ ਤੋਂ ਆਉਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾਂ ਚੈਕਿੰਗ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਨਾਲ ਹੀ ਟਰੈਕਟਰਾਂ ਦੇ ਦਾਖਲੇ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।

ਕਿਸਾਨ ਆਗੂ ਪੰਧੇਰ ਦੇ ਦਿੱਲੀ ਮਾਰਚ ਬਾਰੇ ਅਹਿਮ ਗੱਲਾਂ…

ਕਿਸਾਨ ਆਗੂ ਸਰਵਣ ਪੰਧੇਰ ਨੇ ਦਿੱਲੀ ਮਾਰਚ ਸਬੰਧੀ ਸ਼ਭੂ ਸਰਹੱਦੀ ਤੋਂ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ 1 ਦਸੰਬਰ ਨੂੰ ਕਿਹਾ ਸੀ ਕਿ ਸਾਡਾ ਸਮੂਹ ਸਾਰਾ ਸਾਮਾਨ ਲੈ ਕੇ ਪੈਦਲ ਸਰਹੱਦ ਪਾਰ ਕਰੇਗਾ। ਅਸੀਂ ਪੰਜਾਬ ਤੋਂ ਹਰਿਆਣਾ ਦੇ ਰਸਤੇ ਦਿੱਲੀ ਜਾਵਾਂਗੇ। ਸਾਡੀਆਂ ਜੋ ਵੀ ਜ਼ਰੂਰਤਾਂ ਹਨ, ਅਸੀਂ ਉਨ੍ਹਾਂ ਨੂੰ ਹਰਿਆਣਾ ਦੇ ਲੋਕਾਂ ‘ਤੇ ਛੱਡ ਦਿੱਤਾ ਹੈ। ਅਸੀਂ ਉਨ੍ਹਾਂ ਤੋਂ ਪੂਰੀ ਮਦਦ ਦੀ ਉਮੀਦ ਕਰਦੇ ਹਾਂ।

ਹਰਿਆਣਾ ਦੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਬਿਆਨ ਦਿੱਤੇ ਸਨ ਕਿ ਜੇਕਰ ਕਿਸਾਨ ਪੈਦਲ ਦਿੱਲੀ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਹੁਣ ਖੇਤੀਬਾੜੀ ਮੰਤਰੀ ਰਾਣਾ ਨੇ ਇਸ ਮਾਮਲੇ ਵਿੱਚ ਯੂ-ਟਰਨ ਲੈ ਲਿਆ ਹੈ। ਹੁਣ ਉਹ ਕਹਿ ਰਹੇ ਹਨ ਕਿ ਜਿਸ ਸੂਬੇ ਵਿੱਚ ਅੰਦੋਲਨ ਹੋਵੇ ਉੱਥੇ ਵਿਕਾਸ ਨਹੀਂ ਹੁੰਦਾ।

ਅਸੀਂ ਮੰਤਰੀ ਰਾਣਾ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ 2014 ਤੋਂ ਪਹਿਲਾਂ ਜਦੋਂ ਭਾਜਪਾ ਦੇਸ਼ ਵਿਆਪੀ ਅੰਦੋਲਨ ਕਰਦੀ ਸੀ, ਕੀ ਇਸ ਨੇ ਦੇਸ਼ ਦਾ ਵਿਕਾਸ ਰੁਕਿਆ ਸੀ? ਭਾਜਪਾ ਨੇ ਚੰਡੀਗੜ੍ਹ ਵਿੱਚ ਕਈ ਵਾਰ ਪ੍ਰਦਰਸ਼ਨ ਕੀਤੇ ਤਾਂ ਕੀ ਚੰਡੀਗੜ੍ਹ ਦਾ ਵਿਕਾਸ ਰੁਕ ਗਿਆ? ਜੇਕਰ ਕਿਸਾਨਾਂ ਦਾ ਕੋਈ ਮਸਲਾ ਨਹੀਂ ਸੀ ਤਾਂ ਕੇਂਦਰੀ ਮੰਤਰੀ 4 ਦੌਰ ਦੀ ਗੱਲਬਾਤ ਲਈ ਕਿਉਂ ਆਏ?

ਪੰਧੇਰ ਨੇ ਕਿਹਾ- ਹੁਣ ਤੁਸੀਂ ਸਾਨੂੰ ਕਿਸੇ ਵੀ ਕੀਮਤ ‘ਤੇ ਦਿੱਲੀ ਨਹੀਂ ਜਾਣ ਦਿਓਗੇ। ਮੋਦੀ ਸਰਕਾਰ ਭੱਜ ਗਈ। ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਸਰਹੱਦ ‘ਤੇ ਜਾਮ ਲਗਾ ਕੇ ਪੰਜਾਬ ਅਤੇ ਹਰਿਆਣਾ ਦੀ ਆਰਥਿਕਤਾ, ਵਪਾਰੀਆਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੂੰ ਹੋਏ ਨੁਕਸਾਨ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।

ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ...
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...