ਡੱਬਵਾਲੀ ‘ਚ ਲਿਖੇ ‘ਹਰਿਆਣਾ ਬਣੇਗਾ ਖਾਲਿਸਤਾਨ’ ਦੇ ਨਾਅਰੇ; ਪੀਐੱਮ ਤੋਂ ਲੈ ਕੇ ਸੀਐੱਮ ਖੱਟਰ ਤੱਕ ਨੂੰ ਧਮਕੀ, ਪੰਨੂ ਨੇ ਜਾਰੀ ਕੀਤੀ ਵੀਡੀਓ

Updated On: 

31 Jul 2023 13:22 PM

Khalistani Terrorist Pannu: ਪੰਨੂ ਨੇ ਨਵੀਂ ਵੀਡੀਓ ਜਾਰੀ ਕਰਕੇ ਭਾਰਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਵੀਡੀਓ ਵਿੱਚ ਲੋਕਾਂ ਨੂੰ 15 ਅਗਸਤ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕਰ ਰਿਹਾ ਹੈ।

ਡੱਬਵਾਲੀ ਚ ਲਿਖੇ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਅਰੇ; ਪੀਐੱਮ ਤੋਂ ਲੈ ਕੇ ਸੀਐੱਮ ਖੱਟਰ ਤੱਕ ਨੂੰ ਧਮਕੀ, ਪੰਨੂ ਨੇ ਜਾਰੀ ਕੀਤੀ ਵੀਡੀਓ

ਅਮਰੀਕਾ 'ਚ ਅੱਤਵਾਦੀ ਪੰਨੂ ਦੇ ਰੈਫਰੈਂਡਮ ਚ ਭਿੜੇ ਖਾਲਿਸਤਾਨੀ ਸਮਰਥਕਾਂ ਦੇ 2 ਧੜੇ, ਚੱਲੇ ਮੁੱਕੇ ਤੇ ਡੰਡੇ

Follow Us On

ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਕੁਝ ਹੀ ਦਿਨਾਂ ਚ ਤੀਜੀ ਵੀਡੀਓ ਜਾਰੀ ਕਰਕੇ ਮੁੜ ਗਿੱਦੜ ਭੱਬਕੀ ਦਿੱਤੀ ਹੈ। ਪੰਨੂ ਨੇ ਆਪਣੇ ਗੁਰਗਿਆਂ ਰਾਹੀਂ ਹੁਣ ਹਰਿਆਣਾ ਦੇ ਸ਼ਹਿਰ ਮੰਡੀ ਡੱਬਵਾਲੀ ਵਿੱਚ ਐਸਡੀਐਮ ਦੇ ਆਫਿਸ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਵਾਇਆ ਹੈ। ਪੰਨੂ ਨੇ ਵੀਡੀਓ ਵਾਇਰਲ ਕਰਕੇ ਪੀਐੱਮ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ 15 ਅਗਸਤ ਤੱਕ ਜਾਨੋਂ ਮਾਰਨ ਦੀ ਗਿੱਦੜ ਭੱਬਕੀ ਦਿੱਤੀ ਹੈ।

ਪੰਨੂੰ ਨੇ ਐਸਡੀਐਮ ਦਫ਼ਤਰ ਮੰਡੀ ਡੱਬਵਾਲੀ ਵਿੱਚ ਖਾਲਿਸਤਾਨੀ ਝੰਡੇ ਲਾਉਣ ਤੋਂ ਇਲਾਵਾ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਅਰੇ ਵੀ ਲਿਖੇ ਹਨ। ਪੰਨੂ ਆਪਣੀ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਸਿਆਸੀ ਮੌਤ ਦੇਣ ਦੀ ਧਮਕੀ ਵੀ ਦਿੱਤੀਹੈ। ਪੰਨੂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਜਾਰੀ ਕਰਕੇ ਵਾਰ-ਵਾਰ ਇਸ ਧਮਕੀ ਨੂੰ ਦੁਹਰਾ ਚੁੱਕਾ ਹੈ, ਪਰ ਇਸ ਤੋਂ ਬਾਅਦ ਪੰਨੂ ਨੇ 15 ਅਗਸਤ ਨੂੰ ਖਾਲਿਸਤਾਨ ਦਾ ਆਜ਼ਾਦੀ ਦਿਵਸ ਵੀ ਦੱਸਿਆ ਹੈ।

ਹਰਿਆਣਾ ਦੇ ਸੀਐੱਮ ਅਤੇ ਗ੍ਰਹਿ ਮੰਤਰੀ ਨੂੰ ਧਮਕੀ

ਵੀਡੀਓ ‘ਚ ਪੰਨੂ ਨੇ ਸੀਐੱਮ ਖੱਟਰ ਅਤੇ ਮੰਤਰੀ ਅਨਿਲ ਵਿਜ ਦਾ ਨਾਂ ਵੀ ਵੱਖਰੇ ਤੌਰ ‘ਤੇ ਲਿਆ ਹੈ। ਵੀਡੀਓ ਵਿੱਚ ਪੰਨੂ ਨੇ ਦੋਵਾਂ ਨੂੰ ਜਾਨੋਂ ਮਾਰਨ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਪੰਨੂੰ ਨੇ ਹਰਿਆਣਾ ਨੂੰ ਖਾਲਿਸਤਾਨ ਦਾ ਹਿੱਸਾ ਬਣਾਉਣ ਦੀ ਗੱਲ ਪਹਿਲੀ ਵਾਰ ਕਹੀ ਹੈ।

ਖਾਲਿਸਤਾਨੀ ਸਮਰਥਕ ਪੰਨੂ ਨੇ ਇਸਤੋਂ ਤਿੰਨ ਦਿਨ ਪਹਿਲਾਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਸੀ, ਜਿਸ ਵਿੱਚ ਉਸਨੇ ਲੋਕਾਂ ਨੂੰ 15 ਅਗਸਤ ਨੂੰ ਲਾਲ ਕਿਲੇ ਚ ਹੋਣ ਵਾਲੇ ਪ੍ਰੋਗਰਾਮ ਵਿੱਚ ਨਾ ਜਾਣ ਦੀ ਧਮਕੀ ਦਿੱਤੀ ਸੀ। ਨਾਲ ਹੀ ਪੀਐਮ ਮੋਦੀ, ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੈਨੇਡਾ ਹਾਈ ਕਮਿਸ਼ਨ ਦੇ ਅਧਿਕਾਰੀ ਸੰਜੇ ਵਰਮਾ ਦਾ ਸਿਆਸੀ ਕਤਲ ਕਰਨ ਦੀ ਧਮਕੀ ਦਿੱਤੀ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ