ਪਾਇਲਟ ਸਮਿਤ ਦੀ ਬਹਾਦਰੀ ਨਾਲ ਟਲੀ ਵੱਡੀ ਤ੍ਰਾਸਦੀ… PM ਮੋਦੀ ਬੋਲੇ- ਹੀਰੋ ਹੋ ਤੁਸੀਂ, ਦੇਸ਼ ਨੂੰ ਮਾਣ

Updated On: 

01 Oct 2026 08:35 AM IST

ਫਲਾਈਦੁਬਈ ਦੀ ਫਲਾਈਟ ਦੇ ਪਾਇਲਟ ਸਮਿਤ ਮਛਾਰ ਨੇ ਕਈ ਜ਼ਿੰਦਗੀਆਂ ਬਚਾਈਆਂ ਹਨ। ਉਨ੍ਹਾਂ ਦੀ ਬਹਾਦਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਸ਼ਲਾਘਾ ਕੀਤੀ ਹੈ।

ਪਾਇਲਟ ਸਮਿਤ ਦੀ ਬਹਾਦਰੀ ਨਾਲ ਟਲੀ ਵੱਡੀ ਤ੍ਰਾਸਦੀ... PM ਮੋਦੀ ਬੋਲੇ- ਹੀਰੋ ਹੋ ਤੁਸੀਂ, ਦੇਸ਼ ਨੂੰ ਮਾਣ

ਦੁਬਈ ਤੋਂ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ‘ਚ ਜਿਸ ਪਾਇਲਟ ਤੇ ਉਸ ਦੇ ਕੋ-ਪਾਇਲਟ ਨੇ ਚਾਕੂ ਨਾਲ ਹਮਲਾ ਕੀਤਾ ਸੀ, ਉਹ ਭਾਰਤੀ ਨਾਗਰਿਕ ਸਮਿਤ ਮਛਾਰ ਸਨ। ਉਨ੍ਹਾਂ ਦੀ ਬਹਾਦਰੀ ਕਾਰਨ 174 ਲੋਕਾਂ ਦੀ ਜਾਨ ਬਚ ਸਕੀ। ਇਸ ਦੌਰਾਨ ਵੀਰਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ (ਟਵਿੱਟਰ) ਤੇ ਪੋਸਟ ਸਾਂਝੀ ਕਰਦਿਆਂ ਕੈਪਟਨ ਸਮਿਤ ਮਛਾਰ ਨੂੰ ਹੀਰੋ ਦੱਸਿਆ।

ਉਨ੍ਹਾਂ ਲਿਖਿਆ, ਕੈਪਟਨ ਸਮਿਤ ਮਛਾਰ ਇੱਕ ਹੀਰੋ ਹਨ। ਬੇਹੱਦ ਖ਼ਤਰਨਾਕ ਹਾਲਾਤ ਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਸ਼ਾਨਦਾਰ ਹਿੰਮਤ ਤੇ ਅਟੁੱਟ ਦ੍ਰਿੜਤਾ ਦਿਖਾਈ। ਉਨ੍ਹਾਂ ਦੀ ਬਹਾਦਰੀ ਨਾਲ ਸੈਂਕੜੇ ਲੋਕਾਂ ਦੀ ਜਾਨ ਬਚੀ ਤੇ ਇੱਕ ਵੱਡੀ ਤ੍ਰਾਸਦੀ ਟਲ ਗਈ। ਭਾਰਤ ਨੂੰ ਕੈਪਟਨ ਮਛਾਰ ਤੇ ਮਾਣ ਹੈ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ, ਨਵੀਂ ਊਰਜਾ ਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਾਂ।

ਸਮਿਤ ਮਛਾਰ ਦੀ ਬਹਾਦਰੀ ਨੂੰ ਬੈਂਜਾਮਿਨ ਨੇਤਨਯਾਹੂ ਨੇ ਕੀਤਾ ਸਲਾਮ

ਨੇਤਨਯਾਹੂ ਨੇ ਪੋਸਟ ਕਰਦਿਆਂ ਲਿਖਿਆ, ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਦੀ ਅਸਾਧਾਰਣ ਬਹਾਦਰੀ ਨੂੰ ਸਲਾਮ ਹੈ। ਚਾਕੂ ਨਾਲ ਹਮਲਾ ਹੋਣ ਅਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਮੁਕਾਬਲਾ ਕੀਤਾ, ਹਮਲਾਵਰ ਦਾ ਵਿਰੋਧ ਕੀਤਾ, ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਤੇ ਯਾਤਰੀਆਂ ਤੇ ਕਰੂ ਨੂੰ ਹਮਲਾਵਰ ਤੇ ਕਾਬੂ ਪਾਉਣ ‘ਚ ਮਦਦ ਕੀਤੀ, ਜਿਸ ਨਾਲ ਹਵਾ ‘ਚ ਹੋਣ ਵਾਲੀ ਇੱਕ ਵੱਡੀ ਦੁਰਘਟਨਾ ਟਲ ਗਈ। ਉਨ੍ਹਾਂ ਨੇ 174 ਲੋਕਾਂ ਦੀ ਜਾਨ ਬਚਾਈ, ਜਿਨ੍ਹਾਂ ‘ਚ ਇਜ਼ਰਾਈਲੀ ਨਾਗਰਿਕ ਤੇ ਹੋਰ ਦੇਸ਼ਾਂ ਦੇ ਲੋਕ ਵੀ ਸ਼ਾਮਲ ਸਨ। ਮੈਂ ਕੈਪਟਨ ਮਛਾਰ ਦੇ ਜਲਦੀ ਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਹ ਸੱਚੇ ਹੀਰੋ ਹਨ।

ਸਮਿਤ ਮਛਾਰ ਨੂੰ ਲੈ ਕੇ ਕੀ ਬੋਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ?

ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮਛਾਰ ਨੂੰ ਹੀਰੋ ਦੱਸਿਆ। ਉਨ੍ਹਾਂ ਕਿਹਾ, ਪਾਇਲਟ ਦੀ ਹਾਲਤ ਬਹੁਤ ਖ਼ਰਾਬ ਸੀ, ਮੈਨੂੰ ਲੱਗਦਾ ਹੈ ਕਿ ਅਜੇ ਵੀ ਉਨ੍ਹਾਂ ਦੀ ਹਾਲਤ ਖ਼ਰਾਬ ਹੈ, ਪਰ ਉਨ੍ਹਾਂ ਨੇ ਸਮਝਦਾਰੀ ਦਿਖਾਈ, ਜੋ ਕਿ ਅਦਭੁਤ ਸੀ। ਇੱਕ ਤਰ੍ਹਾਂ ਨਾਲ ਉਹ ਹੀਰੋ ਹਨ। ਪਾਇਲਟ ਨੇ ਦਰਵਾਜ਼ਾ ਖੋਲ੍ਹਿਆ ਤੇ ਪਿੱਛੇ ਵੱਲ ਡਿੱਗਦੇ ਹੋਏ ਮਦਦ ਲਈ ਚੀਕਿਆ। ਅਜਿਹਾ ਲੱਗਦਾ ਹੈ ਕਿ ਕੋ-ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀ ਜਾਂ ਫਿਰ ਕੋਈ ਸਨਕੀ ਵਿਅਕਤੀ। ਉਸ ਨੇ ਪਾਇਲਟ ਤੇ ਚਾਕੂ ਨਾਲ ਹਮਲਾ ਕੀਤਾ।

ਇਸ ਤਰ੍ਹਾਂ ਆਫ-ਡਿਊਟੀ ਪਾਇਲਟਾਂ ਨੇ ਕਰਵਾਈ ਐਮਰਜੈਂਸੀ ਲੈਂਡਿੰਗ

ਬੀਤੇ ਦਿਨ ਦੁਬਈ ਤੋਂ ਤੇਲ ਅਵੀਵ ਲਈ ਫਲਾਈਦੁਬਈ ਦੀ ਫਲਾਈਟ FZ1073 ਨੇ ਉਡਾਣ ਭਰੀ ਸੀ। ਇਸੇ ਦੌਰਾਨ ਹਵਾ ‘ਚ ਇੱਕ ਵੱਡੀ ਦੁਰਘਟਨਾ ਹੁੰਦੇ-ਹੁੰਦੇ ਬਚ ਗਈ। ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦਾ ਸਿਗਨਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਤੇ ਫਲਾਈਟ ਨੂੰ ਡਾਇਵਰਟ ਕਰ ਦਿੱਤਾ ਗਿਆ। ਇਸ ਦੌਰਾਨ ਇਜ਼ਰਾਈਲ ਨੇ ਵੀ ਜਹਾਜ਼ ਨੂੰ ਕਵਰ ਦੇਣ ਲਈ ਆਪਣੇ ਦੋ ਫਾਈਟਰ ਜੈੱਟ ਤਿਆਰ ਕੀਤੇ।

ਪਾਇਲਟਾਂ ਵਿਚਕਾਰ ਵਾਪਰੀ ਘਟਨਾ ਦੌਰਾਨ ਕਾਕਪਿਟ ਦਾ ਦਰਵਾਜ਼ਾ ਖੁੱਲ੍ਹ ਗਿਆ, ਜਿਸ ਤੋਂ ਬਾਅਦ ਜਹਾਜ਼ ਦੇ ਅੰਦਰ ਵੀ ਹਫੜਾ-ਦਫੜੀ ਮਚ ਗਈ। ਕੁਝ ਯਾਤਰੀ ਕਾਕਪਿਟ ‘ਚ ਦਾਖ਼ਲ ਹੋਏ ਤੇ ਹਮਲਾਵਰ ਕੋ-ਪਾਇਲਟ ਨੂੰ ਕਾਬੂ ਵਿੱਚ ਕੀਤਾ। ਇਸ ਤੋਂ ਇਲਾਵਾ ਜਹਾਜ਼ ‘ਚ ਮੌਜੂਦ ਦੋ ਆਫ-ਡਿਊਟੀ ਪਾਇਲਟਾਂ ਨੇ ਲਗਾਤਾਰ ਹੇਠਾਂ ਵੱਲ ਜਾ ਰਹੇ ਜਹਾਜ਼ ਦਾ ਕੰਟਰੋਲ ਸੰਭਾਲਿਆ ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਇਸ ਤਰ੍ਹਾਂ ਜਹਾਜ਼ ‘ਚ ਸਵਾਰ ਸਾਰੇ 174 ਲੋਕਾਂ ਦੀ ਜਾਨ ਬਚ ਗਈ।

Loading...
Unable to load recommendations.
Follow Us