ਭੂਚਾਲ ਨਾਲ ਹਿੱਲਿਆ ਉੱਤਰ-ਪੂਰਬ, ਅਸਾਮ-ਮੇਘਾਲਿਆ ਤੋਂ ਪੱਛਮੀ ਬੰਗਾਲ ਤੱਕ ਕੰਬੀ ਧਰਤੀ – Punjabi News

ਭੂਚਾਲ ਨਾਲ ਹਿੱਲਿਆ ਉੱਤਰ-ਪੂਰਬ, ਅਸਾਮ-ਮੇਘਾਲਿਆ ਤੋਂ ਪੱਛਮੀ ਬੰਗਾਲ ਤੱਕ ਕੰਬੀ ਧਰਤੀ

Updated On: 

02 Oct 2023 20:32 PM

ਸੋਮਵਾਰ ਸ਼ਾਮ ਨੂੰ ਚਾਰ ਉੱਤਰ-ਪੂਰਬੀ ਰਾਜਾਂ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਉੱਤਰ ਪੱਛਮੀ ਬੰਗਾਲ ਸ਼ਾਮਲ ਹਨ। ਮੇਘਾਲਿਆ 'ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.2 ਮਾਪੀ ਗਈ ਹੈ। ਹਾਲਾਂਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਭੂਚਾਲ ਨਾਲ ਹਿੱਲਿਆ ਉੱਤਰ-ਪੂਰਬ, ਅਸਾਮ-ਮੇਘਾਲਿਆ ਤੋਂ ਪੱਛਮੀ ਬੰਗਾਲ ਤੱਕ ਕੰਬੀ ਧਰਤੀ
Follow Us On

ਇੰਡੀਆ ਨਿਊਜ। ਦੇਸ਼ ਦੇ ਉੱਤਰ-ਪੂਰਬੀ ਇਲਾਕਿਆਂ ਵਿੱਚ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਲੱਗੇ। ਜਿਸ ਨਾਲ ਇੱਥੇ ਅਸਾਮ, ਮੇਘਾਲਿਆ ਸਮੇਤ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਕੰਬ ਗਈ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.2 ਦਰਜ ਕੀਤੀ ਗਈ ਹੈ। ਅਚਾਨਕ ਆਏ ਭੂਚਾਲ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜੇ। ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕਿਧਰੋਂ ਵੀ ਕੋਈ ਸੂਚਨਾ ਨਹੀਂ ਮਿਲੀ ਹੈ।

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Seismological Center) ਮੁਤਾਬਕ ਭੂਚਾਲ ਦੇ ਝਟਕੇ ਲਗਭਗ ਸ਼ਾਮ 6:15 ਵਜੇ ਮਹਿਸੂਸ ਕੀਤੇ ਗਏ। ਖਾਸ ਤੌਰ ‘ਤੇ ਮੇਘਾਲਿਆ ‘ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਲਗਭਗ 5.2 ਸੀ। ਭੂਚਾਲ ਦੇ ਝਟਕੇ ਉੱਤਰ ਪੱਛਮੀ ਬੰਗਾਲ ਯਾਨੀ ਸਿਲੀਗੁੜੀ, ਦਾਰਜੀਲਿੰਗ ਅਤੇ ਕੂਚ ਬਿਹਾਰ ਵਿੱਚ ਸਭ ਤੋਂ ਵੱਧ ਮਹਿਸੂਸ ਕੀਤੇ ਗਏ। ਤ੍ਰਿਪੁਰਾ ਅਤੇ ਅਸਾਮ ਦੇ ਕਈ ਇਲਾਕਿਆਂ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਇੱਕ ਮਹੀਨੇ ਵਿੱਚ ਦੂਜੀ ਵਾਰ ਆਇਆ ਭੂਚਾਲ

ਉੱਤਰ-ਪੂਰਬ ਵਿਚ ਇਹ ਭੂਚਾਲ ਇਕ ਮਹੀਨੇ ਵਿਚ ਲਗਾਤਾਰ ਦੂਜੀ ਘਟਨਾ ਹੈ, ਇਸ ਤੋਂ ਪਹਿਲਾਂ 11 ਸਤੰਬਰ ਨੂੰ ਅਸਾਮ ਸਮੇਤ ਉੱਤਰ-ਪੂਰਬੀ ਰਾਜਾਂ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੇਰ ਰਾਤ ਕਰੀਬ 11 ਵਜੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਕਰੀਬ 5.1 ਮਾਪੀ ਗਈ।. ਉਸ ਭੂਚਾਲ ਦਾ ਕੇਂਦਰ ਮਨੀਪੁਰ ਤੋਂ ਲਗਭਗ 66 ਕਿਲੋਮੀਟਰ ਦੂਰ ਉਖਰੁਲ ਜ਼ਿਲ੍ਹਾ ਸੀ, ਜੋ ਕਿ ਮਿਆਂਮਾਰ (Myanmar) ਦੇ ਨੇੜੇ ਸਥਿਤ ਹੈ, ਪਰ ਭੂਚਾਲ ਦੇ ਝਟਕੇ ਅਸਾਮ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਵੀ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਸਤੰਬਰ ਵਿੱਚ ਆਏ ਭੂਚਾਲ ਦਾ ਕੇਂਦਰ ਧਰਤੀ ਤੋਂ 20 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।

ਹਰਿਆਣਾ ਵਿੱਚ ਇੱਕ ਦਿਨ ਪਹਿਲਾਂ ਭੂਚਾਲ ਆਇਆ ਸੀ

ਹਰਿਆਣਾ ‘ਚ ਇਕ ਦਿਨ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਇਸ ਭੂਚਾਲ ਦਾ ਕੇਂਦਰ ਰੋਹਤਕ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 2.6 ਮਾਪੀ ਗਈ ਸੀ। ਭੂਚਾਲ ਦੇ ਇਹ ਝਟਕੇ ਰਾਤ ਨੂੰ ਲਗਭਗ 11.26 ਮਿੰਟ ‘ਤੇ ਆਏ। ਖਾਸ ਗੱਲ ਇਹ ਹੈ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ ਮਹਿਜ਼ 5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ ਰੋਹਤਕ ਵਿੱਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
Exit mobile version