ਪੰਜਾਬ, ਹਰਿਆਣਾ ਅਤੇ ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਤੇਜ਼ ਝਟਕੇ, ਨੇਪਾਲ ਸੀ ਕੇਂਦਰ, ਤੀਬਰਤਾ 5.6
Earthquake in Delhi-NCR: ਸ਼ਾਮ ਤਕਰੀਬਨ 4.18 ਮਿੰਟ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਨੂੰ ਹੀ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਭੂਚਾਲ ਦਾ ਕੇਂਦਰ ਨੇਪਾਲ ਸੀ। ਜਿੱਥੇ ਵੱਡੀ ਤਬਾਹੀ ਆਈ ਹੈ। ਨੇਪਾਲ ਵਿੱਚ ਤਕਰੀਬਨ 6.9 ਦੀ ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਸੀ। ਸਿਰਫ਼ ਚਾਰ ਦਿਨ ਬਾਅਦ ਮੁੜ ਤੋਂ ਇਹ ਭੂਚਾਲ ਆਇਆ ਹੈ।
ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ ਤਿੰਨ ਦਿਨਾਂ ‘ਚ ਦੂਜੀ ਵਾਰ ਭੂਚਾਲ ਆਇਆ ਹੈ, ਜਿਸ ਕਾਰਨ ਲੋਕ ਡਰੇ ਹੋਏ ਹਨ। ਭੂਚਾਲ ਸ਼ਾਮ 4:18 ਵਜੇ ਆਇਆ। ਇਸ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ। ਇਸ ਵਾਰ ਵੀ ਨੇਪਾਲ ਹੀ ਇਸ ਭੂਚਾਲ ਦਾ ਕੇਂਦਰ ਰਿਹਾ। ਇਸ ਭੂਚਾਲ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਮਹਿਸੂਸ ਕੀਤਾ ਗਿਆ।
ਤਿੰਨ ਦਿਨਾਂ ਵਿੱਚ ਇਹ ਦੂਜੀ ਵਾਰ ਹੈ, ਜਦੋਂ ਇਹ ਭੂਚਾਲ ਆਇਆ ਹੈ। ਅਤੇ ਇਸਦਾ ਕੇਂਦਰ ਮੁੜ ਤੋਂ ਨੇਪਾਲ ਹੀ ਰਿਹਾ ਹੈ। ਭੂਚਾਲ ਦੀ ਡੁੰਘਾਈ 10 ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਰਹੀ। ਫਿਲਹਾਲ ਕਿਸੇ ਜਾਨ ਅਤੇ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
Strong earthquake tremors felt in Delhi pic.twitter.com/wZmcnIfH1u
— ANI (@ANI) November 6, 2023
ਇਹ ਵੀ ਪੜ੍ਹੋ
ਬੀਤੇ ਦਿਨ ਮਨੀਪੁਰ ਦੇ ਚੁਰਾਚੰਦਪੁਰ ਵਿੱਚ 3.1 ਤੀਬਰਤਾ ਦਾ ਭੂਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਐਸਸੀ) ਨੇ ਦੱਸਿਆ ਸੀ ਕਿ ਸ਼ਾਮ 5:42 ਵਜੇ ਧਰਤੀ ਹਿੱਲੀ। ਇਸ ਦੇ ਨਾਲ ਹੀ, ਇਸ ਤੋਂ ਪਹਿਲਾਂ ਦਿਨ ‘ਚ 1 ਵਜੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ 3.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨੇਪਾਲ ‘ਚ 6.4 ਤੀਬਰਤਾ ਦੇ ਭੂਚਾਲ ਕਾਰਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਉੱਤਰੀ ਭਾਰਤ ਦੇ ਕੁਝ ਹੋਰ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੇਪਾਲ ਵਿੱਚ ਭੂਚਾਲ ਨੇ ਮਚਾਈ ਸੀ ਤਬਾਹੀ
ਸ਼ੁੱਕਰਵਾਰ ਨੂੰ ਆਏ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ ਕਰੀਬ 550 ਕਿਲੋਮੀਟਰ ਦੂਰ ਜਾਜਰਕੋਟ ਜ਼ਿਲ੍ਹੇ ਦੇ ਰਾਮੀਦਾੰਡਾ ਵਿੱਚ ਸੀ। ਇਸ ਭੂਚਾਲ ਨੇ ਭਾਰੀ ਤਬਾਹੀ ਮਚਾਈ। ਜਾਜਰਕੋਟ ਅਤੇ ਰੁਕਮ ਪੱਛਮੀ ਦੋ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਜਾਜਰਕੋਟ ਵਿੱਚ ਘੱਟੋ-ਘੱਟ 105 ਲੋਕ ਮਾਰੇ ਗਏ ਅਤੇ ਇੰਨੇ ਹੀ ਜ਼ਖਮੀ ਹੋਏ। ਰੁਕੁਮ ਪੱਛਮੀ ‘ਚ 52 ਲੋਕਾਂ ਦੀ ਮੌਤ ਅਤੇ 85 ਦੇ ਜ਼ਖਮੀ ਹੋਣ ਦੀ ਖਬਰ ਹੈ।
ਭੂਚਾਲ ਸ਼ੁੱਕਰਵਾਰ ਅੱਧੀ ਰਾਤ ਯਾਨੀ 11:47 ‘ਤੇ ਆਇਆ ਸੀ। ਇਹ ਉਹ ਸਮਾਂ ਹੁੰਦਾ ਹੈ ਜਦੋਂ ਜ਼ਿਆਦਾਤਰ ਲੋਕ ਸੌਂ ਰਹੇ ਹੁੰਦੇ ਹਨ। ਉਦੋਂ ਅਚਾਨਕ ਭੂਚਾਲ ਨੇ ਨੇਪਾਲ ਨੂੰ ਹਿਲਾ ਕੇ ਰੱਖ ਦਿੱਤਾ। ਨੇਪਾਲ ਵਿੱਚ 2015 ਤੋਂ ਬਾਅਦ ਇਹ ਸਭ ਤੋਂ ਘਾਤਕ ਭੂਚਾਲ ਸੀ। ਇਸ ਤੋਂ ਪਹਿਲਾਂ ਰਿਕਟਰ ਪੈਮਾਨੇ ‘ਤੇ 7.8 ਅਤੇ 7.3 ਦੀ ਤੀਬਰਤਾ ਵਾਲੇ ਦੋ ਭੂਚਾਲ ਆਏ ਸਨ, ਜਿਨ੍ਹਾਂ ‘ਚ ਕਰੀਬ 8000 ਲੋਕ ਮਾਰੇ ਗਏ ਸਨ।