ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਆਇਆ ਭਿਆਨਕ ਭੂਚਾਲ, 6.1 ਦੀ ਤੀਬਰਤਾ ਨਾਲ ਹਿੱਲੀ ਧਰਤੀ

Published: 

22 Oct 2023 11:02 AM

ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹਰ ਪਾਸੇ ਹਫੜਾ-ਦਫੜੀ ਮਚ ਗਈ। ਬਾਗਮਤੀ ਅਤੇ ਗੰਡਕ ਸੂਬਿਆਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਅਸਰ ਕਾਠਮੰਡੂ ਦੇ ਨਾਲ ਲੱਗਦੇ ਕਈ ਹੋਰ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਹਾਲ ਹੀ ਵਿੱਚ ਨੇਪਾਲ ਦੇ ਸੁਦੂਰਪਸ਼ਚਿਮ ਸੂਬੇ ਵਿੱਚ 4.8 ਤੀਬਰਤਾ ਦਾ ਭੂਚਾਲ ਆਇਆ ਸੀ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ।

ਨੇਪਾਲ ਦੀ ਰਾਜਧਾਨੀ ਕਾਠਮੰਡੂ ਚ ਆਇਆ ਭਿਆਨਕ ਭੂਚਾਲ, 6.1 ਦੀ ਤੀਬਰਤਾ ਨਾਲ ਹਿੱਲੀ ਧਰਤੀ

ਭੂਚਾਲ ਦੇ ਝਟਕੇ

Follow Us On

ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਐਤਵਾਰ ਨੂੰ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 7.39 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਾਗਮਤੀ ਅਤੇ ਗੰਡਕੀ ਸੂਬਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ।

ਤਿੱਬਤੀ ਅਤੇ ਭਾਰਤੀ ਟੈਕਟੋਨਿਕ ਪਲੇਟਾਂ ਦੇ ਟਕਰਾਅ ਦੇ ਸਥਾਨ ਦੇ ਕਾਰਨ ਨੇਪਾਲ ਵਿੱਚ ਭੂਚਾਲ ਅਸਧਾਰਨ ਨਹੀਂ ਹਨ। ਇਹ ਪਲੇਟਾਂ ਹਰ ਸਦੀ ਵਿੱਚ ਦੋ ਮੀਟਰ ਇੱਕ ਦੂਜੇ ਦੇ ਨੇੜੇ ਆਉਂਦੀਆਂ ਹਨ, ਜਿਸ ਨਾਲ ਦਬਾਅ ਪੈਦਾ ਹੁੰਦਾ ਹੈ ਅਤੇ ਬਾਅਦ ਵਿੱਚ ਭੂਚਾਲ ਆਉਂਦੇ ਹਨ। ਕੁਝ ਦਿਨ ਪਹਿਲਾਂ 16 ਅਕਤੂਬਰ ਨੂੰ ਨੇਪਾਲ ਦੇ ਸੁਦੂਰਪਸ਼ਚਿਮ ਸੂਬੇ ‘ਚ 4.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਨੇਪਾਲ ਵਿੱਚ 2015 ਵਿੱਚ 7.8 ਤੀਬਰਤਾ ਦੇ ਭੂਚਾਲ ਅਤੇ ਝਟਕਿਆਂ ਕਾਰਨ ਲਗਭਗ 9,000 ਲੋਕ ਮਾਰੇ ਗਏ ਸਨ।

ਹਰ ਪਾਸੇ ਰੌਲਾ ਪੈ ਗਿਆ

ਇਸ ਤੋਂ ਇਲਾਵਾ ਨੇਪਾਲ ਨਾਲ ਲੱਗਦੇ ਬਿਹਾਰ ਦੇ ਕਈ ਜ਼ਿਲਿਆਂ ‘ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਲੋਕਾਂ ਨੇ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਸੂਚਨਾ ਦਿੱਤੀ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਘਰਾਂ ਤੋਂ ਭੱਜਣ ਲੱਗੇ। ਹਰ ਪਾਸੇ ਰੌਲਾ-ਰੱਪਾ ਦਾ ਮਾਹੌਲ ਸੀ। ਫਿਲਹਾਲ ਹਾਲੇ ਤੱਕ ਕੋਈ ਵੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਨੇਪਾਲ ਵਿੱਚ ਪਿਛਲੇ 10 ਸਾਲਾਂ ਵਿੱਚ ਕਈ ਵੱਡੇ ਭੂਚਾਲ ਆਏ ਹਨ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅੰਕੜਿਆਂ ਮੁਤਾਬਕ

25 ਅਪ੍ਰੈਲ 2015 ਨੂੰ ਕਾਠਮੰਡੂ ਦੇ ਨੇੜੇ 7.8 ਤੀਬਰਤਾ ਦਾ ਇੱਕ ਵੱਡਾ ਭੂਚਾਲ ਆਇਆ। ਇਸ ਘਟਨਾ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ, ਜਿਸ ਕਾਰਨ ਲਗਭਗ 9000 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ।

12 ਮਈ, 2015 ਨੂੰ, ਇਸ ਵਾਰ ਦੋਲਖਾ ਵਿੱਚ 7.3 ਤੀਬਰਤਾ ਦਾ ਇੱਕ ਹੋਰ ਵੱਡਾ ਭੂਚਾਲ ਆਇਆ। ਇਸ ਦੇ ਨਤੀਜੇ ਵਜੋਂ ਵਾਧੂ ਜਾਨੀ ਨੁਕਸਾਨ ਹੋਇਆ ਅਤੇ ਖੇਤਰ ਵਿੱਚ ਸਮੁੱਚੀ ਤਬਾਹੀ ਵਧ ਗਈ।

2015 ਤੋਂ ਬਾਅਦ ਦੇ ਸਾਲਾਂ ਵਿੱਚ, ਨੇਪਾਲ ਵਿੱਚ 5 ਤੋਂ 6 ਤੀਬਰਤਾ ਦੇ ਕਈ ਭੂਚਾਲ ਆਏ ਹਨ। ਇਨ੍ਹਾਂ ਘਟਨਾਵਾਂ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਪੱਧਰਾਂ ਦਾ ਨੁਕਸਾਨ ਅਤੇ ਜਾਨੀ ਨੁਕਸਾਨ ਕੀਤਾ ਹੈ।

Exit mobile version