Duologue NXT: ਸ਼ਾਲਿਨੀ ਪਾਸੀ ਦਾ ਪ੍ਰੇਰਨਾਦਾਇਕ ਸਫਰ, TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨਾਲ ਖਾਸ ਇੰਟਰਵਿਊ
Duologue NXT With Barun Dass: TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਆਪਣੇ ਖਾਸ ਪ੍ਰੋਗਰਾਮ Duologue NXT ਦੀ ਮੇਜ਼ਬਾਨੀ ਕਰ ਰਹੇ ਹਨ। ਇਸਦੇ ਸ਼ੋਅ ਦੇ ਲੈਟੇਸਟ ਐਪੀਸੋਡ ਵਿੱਚ, ਉਹ ਡਿਜ਼ਾਈਨ ਕੁਲੈਕਟਰ, ਕਲਾ ਸਰਪ੍ਰਸਤ, ਅਤੇ ਫੈਸ਼ਨ ਆਈਕਨ ਸ਼ਾਲਿਨੀ ਪਾਸੀ ਦਾ ਇੰਟਰਵਿਊ ਕਰਨ ਜਾ ਰਹੇ ਹਨ। ਇਸ ਖਾਸ ਗੱਲਬਾਤ ਦੌਰਾਨ ਸ਼ਾਲਿਨੀ ਨੇ ਆਪਣੀ ਜਿੰਦਗੀ ਦੀਆਂ ਅਣਦੱਸੀਆਂ ਗੱਲਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਸ਼ਾਲਿਨੀ ਪਾਸੀ ਦਾ ਪ੍ਰੇਰਨਾਦਾਇਕ ਸਫਰ\
TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ, TV9 ਨੈੱਟਵਰਕ ਦੇ Duologue NXT ਦੀ ਮੇਜ਼ਬਾਨੀ ਕਰ ਰਹੇ ਹਨ। ਸ਼ੋਅ ਦੇ ਲੈਟੈਸੇਟ ਐਪੀਸੋਡ ਵਿੱਚ, ਉਨ੍ਹਾਂ ਨੇ ਡਿਜ਼ਾਈਨ ਕੁਲੈਕਟਰ, ਕਲਾ ਸਰਪ੍ਰਸਤ, ਅਤੇ ਫੈਸ਼ਨ ਆਈਕਨ ਸ਼ਾਲਿਨੀ ਪਾਸੀ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਵਿੱਚ, ਸ਼ਾਲਿਨੀ ਪਾਸੀ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਡਰ ਤੇ ਕਿਵੇਂ ਕਾਬੂ ਪਾਇਆ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸਫਲਤਾ ਦੀਆਂ ਉੱਚਾਈਆਂ ਹਾਸਿਲ ਕੀਤੀਆਂ। ਆਓ ਇਸ ਇੰਟਰਵਿਊ ਦੀਆਂ ਮੁੱਖ ਗੱਲਾਂ ‘ਤੇ ਇੱਕ ਨਜ਼ਰ ਮਾਰਦੇ ਹਾਂ।
ਸ਼ਾਲਿਨੀ ਪਾਸੀ ਦਾ ਸਫ਼ਰ ਦ੍ਰਿੜਤਾ ਅਤੇ ਇਮਾਨਦਾਰੀ ਦੀ ਇੱਕ ਵਿਲੱਖਣ ਉਦਾਹਰਣ ਹੈ। ਕਦੇ ਕੈਮਰੇ ਦੇ ਸਾਹਮਣੇ ਆਉਣ ਤੋਂ ਝਿਜਕਣ ਵਾਲੀ ਸ਼ਾਲਿਨੀ ਨੇ 2018 ਵਿੱਚ ਇਸ ਡਰ ਤੇ ਕਾਬੂ ਪਾ ਲਿਆ। ਉਦੋਂ ਤੋਂ, ਸ਼ਾਲਿਨੀ ਲਗਾਤਾਰ ਅੱਗੇ ਵਧ ਰਹੇ ਹਨ। ਜੋ ਸ਼ੁਰੂ ਵਿੱਚ ਆਤਮ-ਨਿਰੀਖਣ ਦਾ ਸਰੋਤ ਜਾਪਦਾ ਸੀ, ਅੱਗੇ ਚੱਲ ਕੇ ਉਨ੍ਹਾਂ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਗਟਾਵਾ ਬਣ ਗਿਆ।
ਬਰੁਣ ਦਾਸ ਨੇ ਕੀ ਕਿਹਾ?
ਸ਼ਾਲਿਨੀ ਬਾਰੇ ਗੱਲ ਕਰਦਿਆਂ ਬਰੁਣ ਦਾਸ ਨੇ ਕਿਹਾ, “ਸ਼ਾਲਿਨੀ ਉਨ੍ਹਾਂ ਔਰਤਾਂ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਡੂਓਲੋਗ ਐਨਐਕਸਟੀ ਵਿੱਚ ਲੈ ਕੇ ਆਉਂਦੇ ਹਾਂ। ਉਹ ਔਰਤਾਂ ਜੋ ਆਪਣੀ ਜ਼ਿੰਦਗੀ ਦੇ ਅਹਿਮ ਮੋੜ ‘ਤੇ ਹਨ ਅਤੇ ਆਪਣੇ ਅਗਲੇ ਕਦਮ ਚੁੱਕਣ ਲਈ ਤਿਆਰ ਹਨ। ਉਨ੍ਹਾਂ ਦੀ ਤਾਕਤ ਉਨ੍ਹਾਂ ਦੇ ਅਹੁਦੇ ਵਿੱਚ ਨਹੀਂ, ਸਗੋਂ ਉਨ੍ਹਾਂ ਦੀ ਇਮਾਨਦਾਰੀ ਵਿੱਚ ਹੈ, ਜਿਸਦਾ ਲੱਖਾਂ ਲੋਕਾਂ ਤੇ ਅਸਰ ਪੈਂਦਾ ਹੈ।”
ਸ਼ਾਲਿਨੀ ਪਾਸੀ ਨੇ ਕੀ ਕਿਹਾ?
ਡੂਓਲੋਗ ਐਨਐਕਸਟੀ ‘ਚ ਇੰਟਰਵਿਊ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ, ਸ਼ਾਲਿਨੀ ਨੇ ਕਿਹਾ, “ਮੈਂ ਕਈਵਿਚਾਰ, ਪ੍ਰੇਰਨਾ, ਅਤੇ ਖਾਸ ਕਰਕੇ ਇੰਨੇ ਸਫਲ ਹੋਸਟ ਨਾਲ ਇੰਟਰਵਿਊ ਕਰਨ ਦੇ ਅਨੁਭਵ ਨੂੰ ਲੈ ਕੇ ਜਾ ਰਹੀ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤਰੀਕੇ ਨਾਲ ਦਰਸ਼ਕਾਂ ਨਾਲ ਜੁੜ ਸਕੀ।”
ਸ਼ਾਲਿਨੀ ਪਾਸੀ ਦੀ ਸਿੱਖਣ ਦੀ ਆਜ਼ਾਦੀ ਅਤੇ ਸਵੈ-ਨਿਰਭਰਤਾ ਪ੍ਰੇਰਨਾਦਾਇਕ ਹੈ। ਸ਼ਾਲਿਨੀ ਨੇ ਪੇਂਟਿੰਗ, ਫੋਟੋਗ੍ਰਾਫੀ ਅਤੇ ਕੈਮਰਾ-ਫੇਸਿੰਗ ਦੀ ਕਲਾ ਆਪਣੇ ਆਪ ਸਿੱਖੀ। ਉਨ੍ਹਾਂ ਨੇ ਕਿਹਾ, “ਮੈਨੂੰ 9 ਤੋਂ 5 ਵਜੇ ਦੀ ਕੋਈ ਟ੍ਰੇਨਿੰਗ ਜਾਂ ਕੋਈ ਗੁਰੂ ਨਹੀਂ ਮਿਲਿਆ। ਮੈਂ ਆਪਣੇ ਪੁੱਤਰ ਦੀ ਪਰਵਰਿਸ਼ ਕਰਦਿਆਂ ਰਾਤ ਨੂੰ ਪੜ੍ਹਾਈ ਕੀਤੀ। ਮੇਰਾ ਸਭ ਤੋਂ ਵੱਡਾ ਅਧਿਆਪਕ ਕਿਸੇ ਚੀਜ ਪ੍ਰਤੀ ਮੇਰੀ ਉਤਸੁਕਤਾ ਹੈ।”
ਇਹ ਵੀ ਪੜ੍ਹੋ
ਸ਼ਾਲਿਨੀ ਦਾ ਦ੍ਰਿਸ਼ਟੀਕੋਣ ਔਰਤਾਂ ਦੇ ਸਸ਼ਕਤੀਕਰਨ ਵਿੱਚ ਲਚਕੀਲੇਪਣ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ। ਸ਼ਾਲਿਨੀ ਮੁਸੀਬਤਾਂ ਦੇ ਸਾਹਮਣੇ ਸਹੀ ਜੋਖਮ ਲੈਣ ਨੂੰ ਵਿਰੋਧ ਦਾ ਇੱਕ ਰੂਪ ਮੰਨਦੇ ਹਨ। ਉਹ ਕਹਿੰਦੇ ਹਨ, “ਵਿਰੋਧ ਸਵੈ-ਪ੍ਰਗਟਾਵੇ ਅਤੇ ਪ੍ਰੇਰਨਾ ਦਾ ਇੱਕ ਸ਼ਕਤੀਸ਼ਾਲੀ ਰੂਪ ਹੈ।”
ਸਿਧਾਂਤਾਂ ਨਾਲ ਨਹੀਂ ਕਰਾਂਗੀ ਸਮਝੌਤਾ – ਸ਼ਾਲਿਨੀ ਪਾਸੀ
ਸ਼ਾਲਿਨੀ ਦਾ ਕੰਮ ਸਿਰਫ ਆਪਣੀ ਛੋਟੀ ਜਿਹੀ ਸ਼ਖਸੀਅਤ ਤੱਕ ਹੀ ਸੀਮਿਤ ਨਹੀਂ ਹੈ; ਉਨ੍ਹਾਂ ਦਾ ਉਦੇਸ਼ ਸਮਾਜ ਨੂੰ ਪ੍ਰਭਾਵਿਤ ਕਰਨਾ ਵੀ ਹੈ। ਉਹ ਆਪਣੇ ਆਪ ਨੂੰ ਇੱਕ ‘ਸੇਲਿਬ੍ਰਿਟੀ‘ ਜਾਂ ‘ਕਿਊਰੇਟਰ‘ ਵਜੋਂ ਨਹੀਂ, ਸਗੋਂ ਇੱਕ ਮਾਂ, ਨਾਗਰਿਕ ਅਤੇ ਕਲਾਕਾਰ ਵਜੋਂ ਦੇਖਦੇ ਹਨ। ਉਹ ਫਿਲਮ ਅਤੇ ਕੰਟੈਂਟ ਨਿਰਾਮਣ ਦੀ ਦੁਨੀਆ ਵਿੱਚ ਮੌਕਿਆਂ ਦੀ ਖੋਜ ਕਰ ਰਹੇ ਹਨ, ਪਰ ਉਹ ਅਜਿਹਾ ਕਰਨ ਲਈ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ।
Duologue NXT ਵਰਗੇ ਪਲੇਟਫਾਰਮ ਨਾਲ ਇੰਟਰਵਿਊ ਦੇਣਾ ਸ਼ਾਲਿਨੀ ਲਈ ਬਹੁਤ ਖਾਸ ਰਿਹਾ। ਇਸ ਬਾਰੇ ਉਨ੍ਹਾਂ ਨੇ ਕਿਹਾ, “ਮੈਂ ਕਦੇ ਵੀ ਆਪਣੀ ਜ਼ਿੰਦਗੀ ਇਹ ਸੋਚ ਕੇ ਨਹੀਂ ਬਤੀਤ ਕੀਤੀ ਕਿ ਮੈਂਨੂੰ ਔਰਤਾਂ ਲਈ ਰੋਲ ਮਾਡਲ ਬਣਨਾ ਹੈ। ਮੇਰਾ ਇਰਾਦਾ ਹਮੇਸ਼ਾ ਇੱਕ ਅਜਿਹੀ ਜ਼ਿੰਦਗੀ ਜੀਣ ਦਾ ਰਿਹਾ ਹੈ ਜਿਸ ਨਾਲ ਮੈਨੂੰ ਖੁਸ਼ੀ ਮਿਲੇ। ਪਰ ਹੁਣ ਜਦੋਂ ਮੈਂ ਇਸ ਨਾਸਦੂਜਿਆਂ ਨੂੰ ਪ੍ਰੇਰਿਤ ਹੁੰਦੇ ਹੋਏ ਦੇਖਦੀ ਹਾਂ, ਤਾਂ ਮੈਨੂੰ ਜ਼ਿੰਮੇਵਾਰੀ ਦੀ ਭਾਵਨਾ ਮਹਿਸੂਸ ਹੁੰਦੀ ਹੈ।”
ਕਦੋਂ ਆਵੇਗਾ ਇਹ ਇੰਟਰਵਿਊ?
Duologue NXT ਰਾਹੀਂ, ਬਰੁਣ ਦਾਸ ਔਰਤਾਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆ ਰਹੇ ਹਨ – ਉਹ ਔਰਤਾਂ ਜੋ ਨਾ ਸਿਰਫ਼ ਆਪਣੇ ਜੀਵਨ ਵਿੱਚ ਤਰੱਕੀ ਕਰ ਰਹੀਆਂ ਹਨ ਬਲਕਿ ਸਮਾਜ ਨੂੰ ਇਹ ਵੀ ਦਿਖਾ ਰਹੀਆਂ ਹਨ ਕਿ ਹਿੰਮਤ ਅਤੇ ਇਮਾਨਦਾਰੀ ਨਾਲ ਜਿਉਣ ਦਾ ਕੀ ਅਰਥ ਹੈ। ਸ਼ਾਲਿਨੀ ਪਾਸੀ ਦਾ ਇੰਟਰਵਿਊ ਅੱਜ ਰਾਤ 10:30 ਵਜੇ ਨਿਊਜ਼9, ਡੂਓਲੋਗ ਯੂਟਿਊਬ ਚੈਨਲ ਅਤੇ ਨਿਊਜ਼9 ਪਲੱਸ ਐਪ ‘ਤੇ ਪ੍ਰਸਾਰਿਤ ਹੋਵੇਗਾ।
