ਜੰਮੂ-ਸ੍ਰੀਨਗਰ ਵਿਚਾਲੇ ਦੌੜੀ ਵੰਦੇ ਭਾਰਤ ਐਕਸਪ੍ਰੈਸ, ਹੁਣ ਘੱਟ ਸਮਾਂ ‘ਚ ਤੈਅ ਹੋਵੇਗਾ ਸਫ਼ਰ; ਹਫ਼ਤੇ ‘ਚ 6 ਦਿਨ ਮਿਲੇਗੀ ਸੇਵਾ

Published: 

30 Apr 2026 16:33 PM IST

ਜੰਮੂ-ਕਸ਼ਮੀਰ ਵਿੱਚ ਸੰਪਰਕ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜੰਮੂ ਅਤੇ ਸ੍ਰੀਨਗਰ ਦੇ ਵਿਚਕਾਰ ਪਹਿਲੀ ਸਿੱਧੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 20 ਕੋਚਾਂ ਵਾਲੀ ਇਹ ਅਤਿ-ਆਧੁਨਿਕ ਟ੍ਰੇਨ ਹੁਣ ਜੰਮੂ-ਕਸ਼ਮੀਰ ਦੀਆਂ ਦੋਵਾਂ ਰਾਜਧਾਨੀਆਂ ਨੂੰ ਸਿੱਧਾ ਜੋੜੇਗੀ।

ਜੰਮੂ-ਸ੍ਰੀਨਗਰ ਵਿਚਾਲੇ ਦੌੜੀ ਵੰਦੇ ਭਾਰਤ ਐਕਸਪ੍ਰੈਸ, ਹੁਣ ਘੱਟ ਸਮਾਂ ਚ ਤੈਅ ਹੋਵੇਗਾ ਸਫ਼ਰ; ਹਫ਼ਤੇ ਚ 6 ਦਿਨ ਮਿਲੇਗੀ ਸੇਵਾ

ਜੰਮੂ-ਕਸ਼ਮੀਰ ਵਿੱਚ ਸੰਪਰਕ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜੰਮੂ ਅਤੇ ਸ੍ਰੀਨਗਰ ਦੇ ਵਿਚਕਾਰ ਪਹਿਲੀ ਸਿੱਧੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 20 ਕੋਚਾਂ ਵਾਲੀ ਇਹ ਅਤਿ-ਆਧੁਨਿਕ ਟ੍ਰੇਨ ਹੁਣ ਜੰਮੂ-ਕਸ਼ਮੀਰ ਦੀਆਂ ਦੋਵਾਂ ਰਾਜਧਾਨੀਆਂ ਨੂੰ ਸਿੱਧਾ ਜੋੜੇਗੀ। ਇਸ ਇਤਿਹਾਸਕ ਮੌਕੇ ‘ਤੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹੁਣ ਜੰਮੂ ਤੋਂ ਸ੍ਰੀਨਗਰ ਜਾਣ ਲਈ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਸਮਾਂ ਲੱਗੇਗਾ।

ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ

ਸਿੱਧੀ ਟ੍ਰੇਨ ਸੇਵਾ ਸ਼ੁਰੂ ਹੋਣ ਨਾਲ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ, ਜਿਸ ਨਾਲ ਇਲਾਕੇ ਦੇ ਸੈਰ-ਸਪਾਟੇ ਨੂੰ ਭਾਰੀ ਹੁਲਾਰਾ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਕਟੜਾ ਤੋਂ ਸ੍ਰੀਨਗਰ ਤੱਕ ਟ੍ਰੇਨ ਸੇਵਾ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਜੂਨ 2025 ਨੂੰ ਕਟੜਾ ਅਤੇ ਸ੍ਰੀਨਗਰ ਵਿਚਾਲੇ ਪਹਿਲੀ ਸਿੱਧੀ ਟ੍ਰੇਨ ਸੇਵਾ ਦਾ ਉਦਘਾਟਨ ਕੀਤਾ ਸੀ। ਹੁਣ ਇਸੇ ਸੇਵਾ ਨੂੰ ਜੰਮੂ ਤਵੀ ਰੇਲਵੇ ਸਟੇਸ਼ਨ ਤੱਕ ਵਧਾਇਆ ਜਾ ਰਿਹਾ ਹੈ। ਇਸ ਸਮੁੱਚੇ ਰੇਲ ਪ੍ਰੋਜੈਕਟ ‘ਤੇ ਲਗਭਗ 43,780 ਕਰੋੜ ਰੁਪਏ ਦੀ ਲਾਗਤ ਆਈ ਹੈ।

267 ਕਿਲੋਮੀਟਰ ਦਾ ਸਫਰ

ਇਸ ਰੇਲ ਪ੍ਰੋਜੈਕਟ ਦੀ ਨੀਂਹ 90 ਦੇ ਦਹਾਕੇ ਵਿੱਚ ਰੱਖੀ ਗਈ ਸੀ ਅਤੇ ਕਸ਼ਮੀਰ ਘਾਟੀ ਵਿੱਚ ਪਹਿਲੀ ਟ੍ਰੇਨ ਸਾਲ 2008 ਵਿੱਚ ਚੱਲੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ 20 ਕੋਚਾਂ ਵਾਲੀ ਇਹ ਆਧੁਨਿਕ ਵੰਦੇ ਭਾਰਤ ਟ੍ਰੇਨ ਜੰਮੂ ਤਵੀ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ ਅਤੇ ਸ੍ਰੀਨਗਰ ਤੱਕ ਜਾਵੇਗੀ। ਇਹ ਟ੍ਰੇਨ ਜੰਮੂ ਤਵੀ ਅਤੇ ਸ੍ਰੀਨਗਰ ਦੇ ਵਿਚਕਾਰ ਲਗਭਗ 267 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਟ੍ਰੇਨ ਕਸ਼ਮੀਰ ਦੇ ਪਹਾੜੀ ਅਤੇ ਚੁਣੌਤੀਪੂਰਨ ਰਸਤਿਆਂ ਨੂੰ ਆਸਾਨੀ ਨਾਲ ਜੋੜ ਕੇ ਯਾਤਰਾ ਨੂੰ ਸੁਖਾਵਾਂ ਬਣਾਏਗੀ।

ਹਫ਼ਤੇ ਵਿੱਚ 6 ਦਿਨ ਚੱਲੇਗੀ ਟ੍ਰੇਨ

ਇਸ ਟ੍ਰੇਨ ਸੇਵਾ ਨੂੰ 2 ਮਈ ਤੋਂ ਨਿਯਮਤ ਤੌਰ ‘ਤੇ ਸ਼ੁਰੂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਹਫ਼ਤੇ ਵਿੱਚ 6 ਦਿਨ ਚੱਲੇਗੀ, ਜਦੋਂ ਕਿ ਮੰਗਲਵਾਰ ਨੂੰ ਇਹ ਟ੍ਰੇਨ ਸੇਵਾ ਨਹੀਂ ਚੱਲੇਗੀ। ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਜੰਮੂ ਅਤੇ ਕਟੜਾ ਦੇ ਵਿਚਕਾਰ ਇਸ ਦਾ ਸਫਲ ਟ੍ਰਾਇਲ ਵੀ ਕੀਤਾ ਜਾ ਚੁੱਕਾ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਦੱਸਿਆ ਕਿ ਇਹ ਟ੍ਰੇਨ ਪੂਰੀ ਤਰ੍ਹਾਂ ‘ਮੇਡ ਇਨ ਇੰਡੀਆ’ ਹੈ ਅਤੇ ਇਸ ਵਿੱਚ ਯਾਤਰੀਆਂ ਲਈ ਵਿਸ਼ਵ ਪੱਧਰੀ ਅਤੇ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ।

Follow Us