West Bengal Elections: ਮੀਂਹ ਵਿਚਕਾਰ ਸਟ੍ਰਾਂਗ ਰੂਮ ਜਾਣ ਲਈ ਕਿਉਂ ਮਜਬੂਰ ਹੋਈ ਮਮਤਾ?

Published: 

01 May 2026 09:09 AM IST

ਟੀਐਮਸੀ ਵੱਲੋਂ ਲਗਾਏ ਗਏ ਛੇੜਛਾੜ ਦੇ ਇਲਜ਼ਾਮਾਂ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕੱਲ੍ਹ ਭਬਾਨੀਪੁਰ ਵਿਧਾਨ ਸਭਾ ਹਲਕੇ 'ਚ ਟੀਐਮਸੀ ਦੇ ਇੱਕ ਵਾਹਨ ਨੂੰ ਵੀ ਰੋਕ ਦਿੱਤਾ, ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿ ਮਮਤਾ ਇਸ ਦੇ ਅੰਦਰ "ਕੁੱਝ ਲੈ ਕੇ ਆਈ" ਹੈ

West Bengal Elections: ਮੀਂਹ ਵਿਚਕਾਰ ਸਟ੍ਰਾਂਗ ਰੂਮ ਜਾਣ ਲਈ ਕਿਉਂ ਮਜਬੂਰ ਹੋਈ ਮਮਤਾ?

West Bengal Elections: ਮੀਂਹ ਵਿਚਕਾਰ ਸਟ੍ਰਾਂਗ ਰੂਮ ਜਾਣ ਲਈ ਕਿਉਂ ਮਜਬੂਰ ਹੋਈ ਮਮਤਾ?

ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੀ ਸਮਾਪਤੀ ਤੋਂ ਬਾਅਦ ਵੀ, ਰਾਜ ‘ਚ ਇੱਕ ਬਹੁਤ ਹੀ ਜ਼ਬਰਦਸਤ ਰਾਜਨੀਤਿਕ ਮਾਹੌਲ ਬਣਿਆ ਹੋਇਆ ਹੈ। ਟੀਐਮਸੀ ਤੇ ਭਾਜਪਾ ਵਿਚਕਾਰ ਇੱਕ-ਦੂਜੇ ‘ਤੇ ਇਲਜ਼ਾਮ ਲਗਾਉਂਦੇ ਹੋਏ ਵਾਰ-ਪਲਟਵਾਰ ਜਾਰੀ ਹੈ। ਵੋਟਿੰਗ ਤੋਂ ਬਾਅਦ, ‘ਸਟਰਾਂਗ ਰੂਮਾਂ’ ‘ਚ ਸਟੋਰ ਕੀਤੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਲੈ ਕੇ ਰਾਜ ‘ਚ ਇੱਕ ਹਾਈ-ਵੋਲਟੇਜ ਡਰਾਮਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹਲਕੇ, ਭਬਾਨੀਪੁਰ ‘ਚ ਵੀ ਕਾਫ਼ੀ ਹੰਗਾਮਾ ਦੇਖਣ ਨੂੰ ਮਿਲਿਆ। ਟੀਐਮਸੀ ਆਗੂਆਂ ਵੱਲੋਂ ‘ਸਟਰਾਂਗ ਰੂਮ’ ‘ਚ ਬੇਨਿਯਮੀਆਂ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਮਮਤਾ ਖ਼ੁਦ ਉਸ ਸਥਾਨ ‘ਤੇ ਪਹੁੰਚੀ।

ਇਸ ਤੋਂ ਪਹਿਲਾਂ, ਵੀਰਵਾਰ ਨੂੰ, ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਦੱਖਣੀ ਕੋਲਕਾਤਾ ਦੇ ਭਬਾਨੀਪੁਰ ‘ਚ ਇੱਕ ਈਵੀਐਮ ਸਟ੍ਰਾਂਗ ਰੂਮ ਦਾ ਦੌਰਾ ਕੀਤਾ ਤੇ ਕਥਿਤ ਧਾਂਦਲੀ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਵੋਟ-ਗਿਣਤੀ ਪ੍ਰਕਿਰਿਆ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਵਿਰੁੱਧ ਸਖ਼ਤ ਚੇਤਾਵਨੀ ਵੀ ਦਿੱਤੀ। ਭਬਾਨੀਪੁਰ ਦੇ ਸਖਾਵਤ ਮੈਮੋਰੀਅਲ ਸਕੂਲ ‘ਚ ਸਥਿਤ ਮਤਗਣਨਾ ਕੇਂਦਰ ‘ ਚਾਰ ਘੰਟੇ ਬਿਤਾਉਣ ਤੋਂ ਬਾਅਦ, ਮਮਤਾ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਚਲੀ ਗਈ।

ਭਾਰੀ ਬਾਰਿਸ਼ ਦੇ ਵਿਚਕਾਰ, ਮਮਤਾ ਸਟਰਾਂਗ ਰੂਮ ਪਹੁੰਚੀ. ਗਿਣਤੀ ਕੇਂਦਰ ਦਾ ਨਿਰੀਖਣ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਲੋਕਾਂ ਦੀਆਂ ਵੋਟਾਂ ਸੁਰੱਖਿਅਤ ਰੱਖਣੀਆਂ ਚਾਹੀਦੀਆਂ ਹਨ। ਮੈਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਇੱਥੇ ਆਈ ਸੀ। ਸ਼ੁਰੂ ‘ਚ, ਕੇਂਦਰੀ ਸੁਰੱਖਿਆ ਬਲਾਂ ਨੇ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਉਨ੍ਹਾਂ ਨੇ ਵੀ ਕਿਹਾ ਕਿ ਨਿਰਧਾਰਤ ਵੋਟ-ਗਿਣਤੀ ਖੇਤਰ ‘ਚ ਸਿਰਫ਼ ਇੱਕ ਵਿਅਕਤੀ ਨੂੰ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।

ਭਾਜਪਾ ਦੇ ਵਰਕਰਾਂ ਨੇ ਟੀਐਮਸੀ ਵਾਹਨ ਨੂੰ ਰੋਕਿਆ

ਇਸ ਦੌਰਾਨ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੇ ਕੱਲ੍ਹ ਭਬਾਨੀਪੁਰ ਵਿਧਾਨ ਸਭਾ ਹਲਕੇ ‘ਚ ਇੱਕ ਟੀਐਮਸੀ ਵਾਹਨ ਨੂੰ ਰੋਕ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਮਤਾ ਇਸ ਦੇ ਅੰਦਰ ਕੁੱਝ ਲੈ ਕੇ ਜਾ ਰਹੀ ਹੈ।

ਭਬਾਨੀਪੁਰ ‘ਚ ਕੱਲ੍ਹ ਰਾਤ ਘਟਨਾਵਾਂ ਦਾ ਇੱਕ ਨਾਟਕੀ ਕ੍ਰਮ ਸਾਹਮਣੇ ਆਇਆ, ਜਦੋਂ ਕਈ ਭਾਜਪਾ ਵਰਕਰਾਂ ਨੇ ਸ਼ੱਕੀ ਗਤੀਵਿਧੀ ਦਾ ਇਲਜ਼ਾਮ ਲਗਾਉਂਦੇ ਹੋਏ ਇੱਕ ਟੀਐਮਸੀ ਵਾਹਨ ਨੂੰ ਘੇਰ ਲਿਆ। ਇੱਕ ਵਰਕਰ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਇਸ ਗੱਡੀ ਦੇ ਅੰਦਰ ਕੁਝ ਰੱਖਿਆ ਗਿਆ ਹੈ। ਮਮਤਾ ਆਪਣੀ ਗੱਡੀ ‘ਚ ਕੁਝ ਲੈ ਕੇ ਆਈ ਹੈ। ਉਨ੍ਹਾਂ ਨੇ ਗੱਡੀ ਦਾ ਰਸਤਾ ਰੋਕ ਦਿੱਤਾ ਤੇ ਕਿਹਾ ਕਿ ਇਸ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਤੇ ਪੁਲਿਸ ਦੀ ਮੌਜੂਦਗੀ ਦੇ ਵਿਚਕਾਰ, ਗੱਡੀ ਅੰਤ ‘ਚ ਘਟਨਾ ਸਥਾਨ ਤੋਂ ਚਲੀ ਗਈ।

ਛੇੜਛਾੜ ਦੀਆਂ ਕੋਸ਼ਿਸ਼ਾਂ ਲਈ ਕੋਈ ਸਹਿਣਸ਼ੀਲਤਾ ਨਹੀਂ: ਮਮਤਾ

4 ਮਈ ਨੂੰ ਹੋਣ ਵਾਲੀ ਵੋਟ ਗਿਣਤੀ ਤੋਂ ਪਹਿਲਾਂ, ਮਮਤਾ ਬੈਨਰਜੀ ਨੇ ਕਿਹਾ ਕਿ ਇੱਥੇ ਜਾਂ ਤਾਂ ਉਮੀਦਵਾਰ ਜਾਂ ਕੋਈ ਇੱਕ ਏਜੰਟ ਰੁੱਕ ਸਕਦਾ ਹੈ। ਮੈਂ ਮੀਡੀਆ ਲਈ ਵਿਸ਼ੇਸ਼ ਤੌਰ ‘ਤੇ ਸੀਸੀਟੀਵੀ ਕੈਮਰਾ ਲਗਾਉਣ ਦਾ ਸੁਝਾਅ ਵੀ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਵੋਟ ਗਿਣਤੀ ਪ੍ਰਕਿਰਿਆ ਨਾਲ ਛੇੜਛਾੜ ਦਾ ਕੋਈ ਇਰਾਦਾ ਰੱਖਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਟ੍ਰਾਂਗ ਰੂਮ ਦੇ ਅੰਦਰ ਬੇਨਿਯਮੀਆਂ ਦੇ ਦੋਸ਼ ਉਦੋਂ ਸਾਹਮਣੇ ਆਏ ਜਦੋਂ ਉੱਤਰੀ ਕੋਲਕਾਤਾ ਦੀਆਂ ਦੋ ਸੀਟਾਂ ਤੋਂ ਚੋਣ ਲੜ ਰਹੇ ਟੀਐਮਸੀ ਉਮੀਦਵਾਰ ਕੁਨਾਲ ਘੋਸ਼ ਤੇ ਸ਼ਸ਼ੀ ਪਾਂਜਾ ਨੇ ਖੁਦੀਰਾਮ ਅਨੁਸ਼ੀਲਨ ਕੇਂਦਰ ਦੇ ਬਾਹਰ ਧਰਨਾ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਕੰਪਲੈਕਸ ਦੇ ‘ਸਟ੍ਰਾਂਗ ਰੂਮ’ ਅੰਦਰ ਸਟੋਰ ਕੀਤੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨਾਲ ਛੇੜਛਾੜ ਕੀਤੀ ਜਾ ਰਹੀ ਹੈ।

Follow Us