AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

2 AK-47, 350 ਕਿਲੋ RDX… ਫਰੀਦਾਬਾਦ ‘ਚ ਡਾਕਟਰ ਦੇ ਕਮਰੇ ਤੋਂ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ

ਜੰਮੂ-ਕਸ਼ਮੀਰ ਪੁਲਿਸ ਨੇ ਫਰੀਦਾਬਾਦ 'ਚ ਇੱਕ ਡਾਕਟਰ ਦੇ ਘਰ ਤੋਂ 300 ਕਿਲੋ RDX, ਇੱਕ AK-47 ਰਾਈਫਲ ਤੇ 84 ਕਾਰਤੂਸ ਬਰਾਮਦ ਕੀਤੇ ਹਨ। ਜਾਂਚ 'ਚ ਪਤਾ ਲੱਗਿਆ ਹੈ ਕਿ ਡਾਕਟਰ ਅੰਸਾਰ ਗਜ਼ਵਤ-ਉਲ-ਹਿੰਦ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ।

2 AK-47, 350 ਕਿਲੋ RDX... ਫਰੀਦਾਬਾਦ 'ਚ ਡਾਕਟਰ ਦੇ ਕਮਰੇ ਤੋਂ ਵੱਡੀ ਮਾਤਰਾ 'ਚ ਵਿਸਫੋਟਕ ਬਰਾਮਦ
2 AK-47, 350 ਕਿਲੋ RDX… ਫਰੀਦਾਬਾਦ ‘ਚ ਡਾਕਟਰ ਦੇ ਕਮਰੇ ਤੋਂ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ
tv9-punjabi
| Updated On: 10 Nov 2025 16:03 PM IST

ਜੰਮੂ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਡਾਕਟਰ ਦੇ ਘਰ ਤੋਂ ਵੱਡੀ ਮਾਤਰਾ ‘ਚ ਵਿਸਫੋਟਕ ਤੇ ਹਥਿਆਰ ਬਰਾਮਦ ਕੀਤੇ ਹਨ। ਅਧਿਕਾਰੀਆਂ ਦੇ ਅਨੁਸਾਰ, ਡਾਕਟਰ ਨੇ ਕਮਰਾ ਕਿਰਾਏ ‘ਤੇ ਲਿਆ ਸੀ। ਪੁਲਿਸ ਨੂੰ ਉਸ ਦੇ ਕਮਰੇ ‘ਚੋਂ ਲਗਭਗ 300 ਕਿਲੋ ਆਰਡੀਐਕਸ, 2 ਏਕੇ-47 ਰਾਈਫਲਾਂ, 84 ਕਾਰਤੂਸ ਤੇ ਰਸਾਇਣ ਮਿਲੇ। ਇਹ ਕਾਰਵਾਈ ਇੱਕ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਸੀ, ਜਿਸ ‘ਚ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਛਾਪਾ ਮਾਰਿਆ।

ਸੂਤਰਾਂ ਅਨੁਸਾਰ, ਇਹ ਕਾਰਵਾਈ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ (ਏਜੀਐਚ) ਦੀ ਜਾਂਚ ਦਾ ਹਿੱਸਾ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਤਿੰਨ ਡਾਕਟਰ ਇਸ ਸੰਗਠਨ ਨਾਲ ਜੁੜੇ ਹੋਏ ਸਨ। ਇਨ੍ਹਾਂ ‘ਚੋਂ ਦੋ ਡਾਕਟਰ, ਅਦੀਲ ਅਹਿਮਦ ਰਾਥਰ (ਨਿਵਾਸੀ ਅਨੰਤਨਾਗ) ਤੇ ਮੁਜ਼ਮਿਲ ਸ਼ਕੀਲ (ਨਿਵਾਸੀ ਪੁਲਵਾਮਾ) ਨੂੰ ਸਹਾਰਨਪੁਰ ਤੇ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਤੀਜਾ ਡਾਕਟਰ ਅਜੇ ਵੀ ਫਰਾਰ ਹੈ।

GMC ‘ਚ ਕੰਮ ਕਰਦਾ ਹੈ ਅਦੀਲ

ਜ਼ਿਕਰਯੋਗ ਹੈ ਕਿ ਅਦੀਲ ਰਾਥਰ ਉਹੀ ਡਾਕਟਰ ਹੈ ਜਿਸ ਦਾ ਨਾਮ ਹਾਲ ਹੀ ‘ਚ ਇੱਕ ਹੋਰ ਸਨਸਨੀਖੇਜ਼ ਘੁਟਾਲੇ ‘ਚ ਸ਼ਾਮਲ ਪਾਇਆ ਗਿਆ ਸੀ। ਜੰਮੂ-ਕਸ਼ਮੀਰ ਦੇ ਅਨੰਤਨਾਗ ਮੈਡੀਕਲ ਕਾਲਜ (ਜੀਐਮਸੀ) ‘ਚ ਉਸ ਦੇ ਨਿੱਜੀ ਲਾਕਰ ‘ਚੋਂ ਇੱਕ ਏਕੇ-47 ਰਾਈਫਲ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਇਹ ਕਾਰਵਾਈ ਅਨੰਤਨਾਗ ਦੇ ਸੰਯੁਕਤ ਪੁੱਛਗਿੱਛ ਕੇਂਦਰ (ਜੇਆਈਸੀ) ਦੀ ਸਹਾਇਤਾ ਨਾਲ ਕੀਤੀ। ਉਸ ਸਮੇਂ, ਅਦੀਲ ਰਾਥਰ ਕਾਲਜ ਵਿੱਚ ਇੱਕ ਸੀਨੀਅਰ ਰੈਜ਼ੀਡੈਂਟ ਡਾਕਟਰ ਵਜੋਂ ਕੰਮ ਕਰ ਰਿਹਾ ਸੀ, ਪਰ ਉਸ ਨੇ 24 ਅਕਤੂਬਰ, 2024 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਅਦੀਲ ਤੇ ਉਸਦੇ ਸਾਥੀ ਡਾਕਟਰ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਦੇ ਨੈੱਟਵਰਕ ਨੂੰ ਮੁੜ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸੰਗਠਨ 2017 ‘ਚ ਹਿਜ਼ਬੁਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਜ਼ਾਕਿਰ ਮੂਸਾ ਦੁਆਰਾ ਬਣਾਇਆ ਗਿਆ ਸੀ ਤੇ ਇਸ ਦਾ ਉਦੇਸ਼ ਕਸ਼ਮੀਰ ਵਿੱਚ ਸ਼ਰੀਆ ਕਾਨੂੰਨ ਅਧੀਨ ਇੱਕ ਇਸਲਾਮੀ ਰਾਜ ਸਥਾਪਤ ਕਰਨਾ ਤੇ ਭਾਰਤ ਵਿਰੁੱਧ ਜਿਹਾਦ ਛੇੜਨਾ ਹੈ।

ਆਰਡੀਐਕਸ ਕਿੱਥੋਂ ਆਇਆ?

ਪੁਲਿਸ ਇਸ ਸਮੇਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਵੱਡੀ ਮਾਤਰਾ ‘ਚ ਆਰਡੀਐਕਸ ਤੇ ਹਥਿਆਰ ਫਰੀਦਾਬਾਦ ਕਿਵੇਂ ਪਹੁੰਚੇ ਤੇ ਅੱਤਵਾਦੀਆਂ ਨਾਲ ਇਨ੍ਹਾਂ ਡਾਕਟਰਾਂ ਦੀ ਅਸਲ ਭੂਮਿਕਾ ਕੀ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕਈ ਰਾਜਾਂ ‘ਚ ਫੈਲਿਆ ਇੱਕ ਨੈੱਟਵਰਕ ਹੈ ਤੇ ਏਜੰਸੀਆਂ ਕਸ਼ਮੀਰ ਘਾਟੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਨਾਲ ਇਸ ਦੇ ਸਬੰਧਾਂ ਦਾ ਪਤਾ ਲਗਾ ਰਹੀਆਂ ਹਨ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...