Wrestlers Protest: ਪਹਿਲਵਾਨਾਂ ਨੂੰ ਮਿਲਣ ਆਏ ਸਨ ਦੀਪੇਂਦਰ ਹੁੱਡਾ, ਪੁਲਿਸ ਨੇ ਲਿਆ ਹਿਰਾਸਤ ‘ਚ, ਕਾਂਗਰਸੀ ਨੇਤਾ ਦਾ ਵੱਡਾ ਇਲਜ਼ਾਮ
ਬੁੱਧਵਾਰ ਰਾਤ ਨੂੰ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜਪ ਵੀ ਹੋਈ ਸੀ। ਜਾਣਕਾਰੀ ਮੁਤਾਬਕ ਇਸ ਦੌਰਾਨ ਦਿੱਲੀ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਦਰਅਸਲ ਪਹਿਲਵਾਨ ਕਈ ਦਿਨਾਂ ਤੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਧਰਨਾ ਦੇ ਰਹੇ ਨੇ। ਉਹ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਨੇ ਪਰ ਹਾਲੇ ਤੱਕ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ।
ਪਹਿਲਵਾਨਾਂ ਨੂੰ ਮਿਲਣ ਆਏ ਸਨ ਦੀਪੇਂਦਰ ਹੁੱਡਾ, ਪੁਲਿਸ ਨੇ ਲਿਆ ਹਿਰਾਸਤ ‘ਚ, ਕਾਂਗਰਸੀ ਨੇਤਾ ਦਾ ਵੱਡਾ ਇਲਜ਼ਾਮ।
ਨਵੀਂ ਦਿੱਲੀ। ਦੇਸ਼ ਦੇ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ (Jantar Mantar) ‘ਤੇ ਪਿਛਲੇ ਕਈ ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ। ਵਿਰੋਧੀ ਪਾਰਟੀ ਦੇ ਕਈ ਨੇਤਾ ਹੁਣ ਤੱਕ ਪਹਿਲਵਾਨਾਂ ਦਾ ਸਮਰਥਨ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਰਗੇ ਆਗੂ ਵੀ ਉਨ੍ਹਾਂ ਨੂੰ ਮਿਲਣ ਲਈ ਜੰਤਰ-ਮੰਤਰ ਗਏ ਹਨ। ਇਸ ਦੌਰਾਨ ਇਕ ਹੋਰ ਕਾਂਗਰਸੀ ਆਗੂ ਦੀਪੇਂਦਰ ਹੁੱਡਾ ਵੀ ਜੰਤਰ-ਮੰਤਰ ‘ਤੇ ਪਹਿਲਵਾਨਾਂ ਨੂੰ ਮਿਲਣ ਗਏ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਹ ਜਾਣਕਾਰੀ ਖੁਦ ਦੀਪੇਂਦਰ ਹੁੱਡਾ ਨੇ ਦਿੱਤੀ ਹੈ।
‘ਪਹਿਲਵਾਨਾਂ ਨਾਲ ਮਿਲਣ ਨਹੀਂ ਦਿੱਤਾ’
ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਜਦੋਂ ਉਹ ਪਹਿਲਵਾਨਾਂ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੂੰ ਜੰਤਰ-ਮੰਤਰ ਦੇ ਬਾਹਰੋਂ ਹਿਰਾਸਤ ਵਿਚ ਲੈ ਕੇ ਬਸੰਤ ਵਿਹਾਰ ਥਾਣੇ ਲਿਜਾਇਆ ਗਿਆ। ਦੀਪੇਂਦਰ ਹੁੱਡਾ ਦੇ ਟਵਿੱਟਰ ਅਕਾਊਂਟ (Twitter Account) ਤੋਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਸਨੂੰ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਇਸ ਵਿੱਚ ਉਸ ਦਾ ਕਹਿਣਾ ਹੈ ਕਿ ਉਹ ਪੰਜ ਮਿੰਟ ਲਈ ਪਹਿਲਵਾਨਾਂ ਨੂੰ ਮਿਲਣਾ ਚਾਹੁੰਦਾ ਹੈ।अभी जब मैं जंतर-मंतर पर खिलाड़ी बेटियों का हाल-चाल लेने पहुँचा तो धरने के बाहर दिल्ली पुलिस ने मुझे हिरासत में ले लिया और अब वसंत विहार पुलिस चौकी में ले आए। pic.twitter.com/8EWIqf92i1
— Deepender S Hooda (@DeependerSHooda) May 3, 2023ਇਹ ਵੀ ਪੜ੍ਹੋ


