ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

7-8 ਜਨਵਰੀ ਨੂੰ ਹੋ ਸਕਦਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ

Delhi Vidhan Sabha Election: ਚੋਣ ਕਮਿਸ਼ਨ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ 27 ਸਾਲਾਂ ਦੌਰਾਨ ਭਾਜਪਾ ਜਿਵੇਂ-ਜਿਵੇਂ ਆਪਣਾ ਵੋਟ ਬੈਂਕ ਕਾਇਮ ਰੱਖਣ 'ਚ ਸਫਲ ਰਹੀ ਹੈ, ਉਥੇ ਹੀ ਦਿੱਲੀ 'ਚ ਕਾਂਗਰਸ ਦੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਦਿੱਲੀ ਦੀ ਸੱਤਾ ਖੁੱਸਣ ਤੋਂ ਬਾਅਦ ਵੋਟ ਸ਼ੇਅਰ ਵਿੱਚ ਚੋਣ ਦਰ ਚੋਣ ਕਾਂਗਰਸ ਦੇ ਵੋਟ ਸ਼ੇਅਰ 'ਚ ਗਿਰਾਵਟ ਆਈ ਹੈ ਅਤੇ 'ਆਪ' ਦਾ ਗ੍ਰਾਫ ਬਿਹਤਰ ਹੋ ਰਿਹਾ ਹੈ। ਦਿੱਲੀ ਦੀਆਂ ਜ਼ਿਆਦਾਤਰ ਸੀਟਾਂ ਅਜਿਹੀਆਂ ਹਨ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਥੋੜ੍ਹੇ ਫਰਕ ਨਾਲ ਜਿੱਤੇ ਸਨ।

7-8 ਜਨਵਰੀ ਨੂੰ ਹੋ ਸਕਦਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ
ਚੋਣ ਕਮਿਸ਼ਨ
Follow Us
piyush-pandey
| Updated On: 03 Jan 2025 13:38 PM

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 7-8 ਜਨਵਰੀ ਨੂੰ ਹੋ ਸਕਦਾ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਇਨ੍ਹਾਂ ਵਿੱਚੋਂ ਕਿਸੇ ਵੀ ਦਿਨ ਡੇਟਸ਼ੀਟ ਜਾਰੀ ਕਰ ਸਕਦਾ ਹੈ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉੱਧਰ, ਕਾਂਗਰਸ ਨੇ ਵੀ ਦੋ ਲਿਸਟਾਂ ਜਾਰੀ ਕਰਕੇ ਆਪਣੇ ਕੁਝ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਪਰ ਭਾਜਪਾ ਨੇ ਅਜੇ ਤੱਕ ਇੱਕ ਵੀ ਸੀਟ ‘ਤੇ ਆਪਣੇ ਉਮੀਦਵਾਰ ਨਹੀਂ ਉਤਾਰੇ ਹਨ।

ਭਾਜਪਾ ਸੂਤਰਾਂ ਮੁਤਾਬਕ ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਵਿਧਾਨ ਸਭਾ ਚੋਣ ਨਹੀਂ ਲੜਨਗੇ। ਉਨ੍ਹਾਂ ਹਾਈਕਮਾਂਡ ਨੂੰ ਕਿਹਾ ਕਿ ਉਹ 70 ਸੀਟਾਂ ‘ਤੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਪਾਰਟੀ ਹਾਈਕਮਾਂਡ ਨੇ ਵਰਿੰਦਰ ਸਚਦੇਵਾ ਨੂੰ ਚੋਣ ਨਾ ਲੜਨ ਦੀ ਸਹਿਮਤੀ ਭਰ ਦਿੱਤੀ ਹੈ। ਹਾਲ ਹੀ ‘ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਰਿੰਦਰ ਸਚਦੇਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।

ਦਿੱਲੀ ਵਿੱਚ ਇਸ ਤਰੀਕ ਨੂੰ ਚੋਣਾਂ ਹੋਣ ਦੀ ਸੰਭਾਵਨਾ

ਸੂਤਰਾਂ ਮੁਤਾਬਕ ਦਿੱਲੀ ‘ਚ 11 ਤੋਂ 13 ਫਰਵਰੀ ਵਿਚਾਲੇ ਇਕ ਪੜਾਅ ‘ਚ ਵੋਟਿੰਗ ਖਤਮ ਹੋ ਜਾਵੇਗੀ। ਵੋਟਾਂ ਦੀ ਗਿਣਤੀ 15 ਜਾਂ 16 ਫਰਵਰੀ ਨੂੰ ਹੋ ਸਕਦੀ ਹੈ। ਯਾਨੀ ਇੱਕ ਤਰ੍ਹਾਂ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਲਈ ਕੇਂਦਰੀ ਚੋਣ ਕਮਿਸ਼ਨ ਦੀਆਂ ਤਿਆਰੀਆਂ ਲਗਭਗ ਅੰਤਿਮ ਪੜਾਅ ‘ਤੇ ਪਹੁੰਚ ਗਈਆਂ ਹਨ। ਕੇਂਦਰੀ ਚੋਣ ਕਮਿਸ਼ਨ ਦਿੱਲੀ ਵਿੱਚ 6 ਜਨਵਰੀ ਤੱਕ ਨਵੀਂ ਵੋਟਰ ਸੂਚੀ ਵੀ ਜਾਰੀ ਕਰੇਗਾ। ਭਾਵ, ਇਸ ਪੱਖੋਂ ਦਿੱਲੀ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਤਸਵੀਰ ਫਰਵਰੀ ਦੇ ਤੀਜੇ ਹਫ਼ਤੇ ਤੱਕ ਸਪੱਸ਼ਟ ਹੋ ਸਕਦੀ ਹੈ।

ਦਿੱਲੀ ਵਿੱਚ ਵਿੱਛਣ ਲੱਗੀ ਸਿਆਸੀ ਬਿਸਾਤ

ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਇਲਜ਼ਾਮਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।ਉੱਧਰ, ਸਾਰੀਆਂ ਪਾਰਟੀਆਂ ਨੇ ਜਨਤਾ ਨਾਲ ਵੱਖ-ਵੱਖ ਵਾਅਦੇ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਭਾਰਤੀ ਜਨਤਾ ਪਾਰਟੀ ਪਿਛਲੇ 27 ਸਾਲਾਂ ਦੇ ਸੋਕੇ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ, ਉੱਥੇ ਹੀ ਆਮ ਆਦਮੀ ਪਾਰਟੀ ਨੇ ਇੱਕ ਤਰਫਾ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੁੜ ਸਿਆਸੀ ਸ਼ਤਰੰਜ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!...
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...