ਦਿੱਲੀ ‘ਚ ਜਿੱਥੇ ਹੋਇਆ ਵੱਡਾ ਧਮਾਕਾ, ਉੱਥੇ ਲੋਕਾਂ ਦੀ ਕਿੰਨ੍ਹੀ ਆਵਜਾਹੀ? ਹਾਈ ਸਕਿਓਰਿਟੀ ਜ਼ੋਨ ‘ਚ ਆਉਂਦਾ ਹੈ ਇਹ ਇਲਾਕਾ

Updated On: 

11 Nov 2025 14:29 PM IST

Delhi Red Fort Car Blast: ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਇੱਕ ਵੱਡਾ ਧਮਾਕਾ ਹੋਇਆ ਹੈ। ਜਿਸ ਵਿੱਚ ਤਿੰਨ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਵੱਡੇ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮੌਕੇ 'ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।

ਦਿੱਲੀ ਚ ਜਿੱਥੇ ਹੋਇਆ ਵੱਡਾ ਧਮਾਕਾ, ਉੱਥੇ ਲੋਕਾਂ ਦੀ ਕਿੰਨ੍ਹੀ ਆਵਜਾਹੀ? ਹਾਈ ਸਕਿਓਰਿਟੀ ਜ਼ੋਨ ਚ ਆਉਂਦਾ ਹੈ ਇਹ ਇਲਾਕਾ
Follow Us On

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਸਾਹਮਣੇ ਇੱਕ ਵੱਡਾ ਧਮਾਕਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਤਿੰਨ ਪਾਰਕ ਕੀਤੀਆਂ ਕਾਰਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਧਮਾਕੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲਾਲ ਕਿਲ੍ਹੇ ਦੇ ਸਾਹਮਣੇ ਵਾਲਾ ਇਲਾਕਾ ਆਮ ਤੌਰ ‘ਤੇ ਭੀੜ-ਭੜੱਕੇ ਵਾਲਾ ਇਲਾਕਾ ਹੁੰਦਾ ਹੈ। ਜਿੱਥੇ ਰੋਜ਼ਾਨਾ ਬਾਜ਼ਾਰ ਲੱਗਦਾ ਹੈ। ਦੇਸ਼ ਦਾ ਸਭ ਤੋਂ ਮਸ਼ਹੂਰ ਬਾਜ਼ਾਰ, ਚਾਂਦਨੀ ਚੌਕ ਵੀ ਇੱਥੇ ਸਥਿਤ ਹੈ। ਜਿਸ ਕਾਰਨ ਇੱਥੇ ਦਿਨ ਭਰ ਭੀੜ ਰਹਿੰਦੀ ਹੈ।

ਦਿੱਲੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਹੈ ਕਿ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ। ਜਿਸ ਨਾਲ ਨੇੜੇ ਖੜ੍ਹੀਆਂ ਦੋ ਹੋਰ ਕਾਰਾਂ ਨੂੰ ਅੱਗ ਲੱਗ ਗਈ। ਨੇੜੇ ਹੀ ਕਈ ਲੋਕ ਮੌਜੂਦ ਸਨ। ਜਿਨ੍ਹਾਂ ਵਿੱਚੋਂ ਅੱਠ ਦੀ ਮੌਤ ਦੀ ਪੁਸ਼ਟੀ ਖ਼ਬਰ ਲਿਖੇ ਜਾਣ ਤੱਕ ਹੋਈ ਹੈ। ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੇ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਸੰਘਣੀ ਆਬਾਦੀ ਵਾਲਾ ਇਲਾਕਾ

ਲਾਲ ਕਿਲ੍ਹੇ ਦੇ ਸਾਹਮਣੇ ਵਾਲਾ ਇਲਾਕਾ ਜਿੱਥੇ ਧਮਾਕਾ ਹੋਇਆ ਹੈ। ਇੱਕ ਹਾਈ ਸਕਿਓਰਿਟੀ ਜ਼ੋਨ ਵਿੱਚ ਆਉਂਦਾ ਹੈ। ਜਿੱਥੇ ਦਿੱਲੀ ਪੁਲਿਸ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨ ਲਾਲ ਕਿਲ੍ਹੇ ਦੀ ਸੁਰੱਖਿਆ ਲਈ ਤਾਇਨਾਤ ਹਨ। ਦਿਨ ਭਰ ਲੋਕਾਂ ਦੀ ਆਵਾਜਾਈ ਨਿਰੰਤਰ ਰਹਿੰਦੀ ਹੈ। ਜਿਸ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਵੀ ਸ਼ਾਮਲ ਹੈ। ਜਿੱਥੇ ਸੈਂਕੜੇ ਲੋਕ ਅਕਸਰ ਆਉਂਦੇ ਰਹਿੰਦੇ ਹਨ। ਧਮਾਕੇ ਕਾਰਨ ਚਾਂਦਨੀ ਚੌਕ ਵਿੱਚ ਵਿਆਪਕ ਦਹਿਸ਼ਤ ਫੈਲ ਗਈ ਹੈ।

ਚਾਂਦਨੀ ਚੌਕ ਮਾਰਕੀਟ ਨਾ ਸਿਰਫ਼ ਦਿੱਲੀ ਦੇ ਲੋਕਾਂ ਲਈ ਸਗੋਂ ਪੂਰੇ ਦੇਸ਼ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ। ਜਿੱਥੇ ਦੇਸ਼ ਭਰ ਤੋਂ ਲੋਕ ਥੋਕ ਅਤੇ ਪ੍ਰਚੂਨ ਸਮਾਨ ਖਰੀਦਣ ਲਈ ਜਾਂਦੇ ਹਨ।