Live Updates: ਸੀਐਮ ਮਾਨ ਹੁਸ਼ਿਆਰਪੁਰ ਵਿੱਚ ਲਹਿਰਾਉਣਗੇ ਤਿਰੰਗਾ; ਰਾਜਪਾਲ ਕਟਾਰੀਆ ਪਟਿਆਲਾ ਵਿੱਚ; ਸਰਕਾਰ ਨੇ ਜਾਰੀ ਕੀਤਾ ਗਣਤੰਤਰ ਦਿਵਸ ਦਾ ਸ਼ਡਿਊਲ

Updated On: 

02 Jan 2026 22:33 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਸੀਐਮ ਮਾਨ ਹੁਸ਼ਿਆਰਪੁਰ ਵਿੱਚ ਲਹਿਰਾਉਣਗੇ ਤਿਰੰਗਾ; ਰਾਜਪਾਲ ਕਟਾਰੀਆ ਪਟਿਆਲਾ ਵਿੱਚ; ਸਰਕਾਰ ਨੇ ਜਾਰੀ ਕੀਤਾ ਗਣਤੰਤਰ ਦਿਵਸ ਦਾ ਸ਼ਡਿਊਲ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 02 Jan 2026 07:06 PM (IST)

    ਮੁੱਖ ਮੰਤਰੀ ਮਾਨ ਹੁਸ਼ਿਆਰਪੁਰ ਵਿੱਚ ਲਹਿਰਾਉਣਗੇ ਤਿਰੰਗਾ

    ਪੰਜਾਬ ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਲਈ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਸਮਾਗਮਾਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸ਼ਡਿਊਲ ਅਨੁਸਾਰ, ਰਾਜਪਾਲ ਗੁਲਾਬ ਚੰਦ ਕਟਾਰੀਆ ਪਟਿਆਲਾ ਵਿੱਚ ਗਣਤੰਤਰ ਦਿਵਸ ਸਮਾਰੋਹ ਦੌਰਾਨ ਤਿਰੰਗਾ ਲਹਿਰਾਉਣਗੇ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਵਿੱਚ ਤਿਰੰਗਾ ਲਹਿਰਾਉਣਗੇ।

  • 02 Jan 2026 06:08 PM (IST)

    ਮੁੰਡੀਆ ਅੰਮ੍ਰਿਤਸਰ ‘ਚ ਲਹਿਰਾਉਣਗੇ ਤਿਰੰਗਾ

    ਗਣਤੰਤਰ ਦਿਵਸ ਦੇ ਮੌਕੇ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅੰਮ੍ਰਿਤਸਰ ‘ਚ ਤਿਰੰਗਾ ਲਹਿਰਾਉਣਗੇ। ਹਰਦੀਪ ਸਿੰਘ ਮੁੰਡੀਆ ਦੇ ਕੋਲ ਆਫਤ ਪ੍ਰਬੰਧਨ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸਮੇਤ ਹੋਰ ਵੀ ਕਈ ਵਿਭਾਗ ਹਨ।

  • 02 Jan 2026 05:52 PM (IST)

    ਕਪੂਰਥਲਾ ਚ ਔਰਤ ਦਾ ਗੋਲੀ ਮਾਰ ਕੇ ਕਤਲ

    ਕਪੂਰਥਲਾ ਵਿੱਚ ਸ਼ੁੱਕਰਵਾਰ ਦੁਪਹਿਰ 3:30 ਵਜੇ ਦੇ ਕਰੀਬ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋ ਮੋਟਰਸਾਈਕਲਾਂ ‘ਤੇ ਆਏ ਹਮਲਾਵਰਾਂ ਨੇ ਲਗਭਗ ਚਾਰ ਰਾਊਂਡ ਫਾਇਰਿੰਗ ਕੀਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ। ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • 02 Jan 2026 05:10 PM (IST)

    ਟੀਮ ਇੰਡੀਆ ਛੇ ਮੈਚ ਖੇਡਣ ਲਈ ਜਾਵੇਗੀ ਬੰਗਲਾਦੇਸ਼

    ਭਾਰਤ ਅਤੇ ਬੰਗਲਾਦੇਸ਼ ਇੱਕ ਇੱਕ ਰੋਜ਼ਾ ਅਤੇ ਇੱਕ ਟੀ-20 ਸੀਰੀਜ਼ ਖੇਡਣ ਵਾਲੇ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸਦਾ ਐਲਾਨ ਕੀਤਾ ਹੈ। ਬੀਸੀਬੀ ਦੇ ਅਨੁਸਾਰ, ਇੱਕ ਰੋਜ਼ਾ ਸੀਰੀਜ਼ 1 ਸਤੰਬਰ ਨੂੰ ਸ਼ੁਰੂ ਹੋਵੇਗੀ, ਅਤੇ9 ਸਤੰਬਰ ਨੂੰ ਟੀ-20 ਸੀਰੀਜ਼ ਸ਼ੁਰੂ ਹੋਵੇਗੀ।

  • 02 Jan 2026 03:21 PM (IST)

    ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗ੍ਰਹਿ ਮੰਤਰੀ ਨੂੰ ਧਮਕੀ ਦਿੱਤੀ: ਭਾਜਪਾ

    ਭਾਜਪਾ ਨੇਤਾ ਗੌਰਵ ਭਾਟੀਆ ਨੇ ਕਿਹਾ, “ਰਾਹੁਲ ਗਾਂਧੀ ਭਾਰਤ ਚ ਲਗਾਤਾਰ ਚੋਣਾਂ ਹਾਰਦੇ ਹਨ ਤੇ ਫਿਰ ਬੇਬੁਨਿਆਦ ਦਾਅਵੇ ਕਰਦੇ ਹਨ। ਉਹ ਭਰਮ ਦੀ ਰਾਜਨੀਤੀ ਕਰਦੇ ਹਨ ਤੇ ਵੋਟ ਚੋਰੀ ਦਾ ਦੋਸ਼ ਲਗਾਉਂਦੇ ਹਨ। ਪੱਛਮੀ ਬੰਗਾਲ ਚ, ਅਸੀਂ ਦੇਖਦੇ ਹਾਂ ਕਿ ਮਮਤਾ ਬੈਨਰਜੀ ਦੀ ਸਰਪ੍ਰਸਤੀ ਹੇਠ ਪੂਰੇ ਰਾਜ ਚ ‘ਜੰਗਲ ਰਾਜ’ ਕਿਵੇਂ ਵਧ ਰਿਹਾ ਹੈ। ਹਰ ਕੋਈ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਸੰਵਿਧਾਨ ਨੂੰ ਕਾਇਮ ਰੱਖਣ ਦੀ ਸਹੁੰ ਚੁੱਕਣ ਵਾਲਾ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਨੂੰ ਧਮਕੀ ਦਿੰਦਾ ਹੈ, ਕਹਿੰਦਾ ਹੈ ਕਿ ਉਹ ਬੰਗਾਲ ਚ ਉਦੋਂ ਤੱਕ ਦਾਖਲ ਨਹੀਂ ਹੋ ਸਕਦਾ ਜਦੋਂ ਤੱਕ ਉਹ ਨਹੀਂ ਚਾਹੁੰਦੀ, ਨਾ ਹੀ ਉਹ ਕਿਸੇ ਹੋਟਲ ਤੋਂ ਬਾਹਰ ਆ ਸਕਦਾ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਜੰਗਲ ਰਾਜ ਬਿਲਕੁਲ ਮਮਤਾ ਬੈਨਰਜੀ ਦੇ ਸਾਸ਼ਨ ਵਰਗਾ ਹੈ।”

  • 02 Jan 2026 01:53 PM (IST)

    15 ਜਨਵਰੀ ਤੋਂ ਲਾਂਚ ਹੋਵੇਗੀ 10 ਲੱਖ ਰੁਪਏ ਦੇ ਮੁਫ਼ਤ ਇਲਾਜ਼ ਵਾਲੀ ਸਕੀਮ, ਸੀਐਮ ਮਾਨ ਤੇ ਕੇਜਰੀਵਾਲ ਕਰਨਗੇ ਲਾਂਚ


    ਪੰਜਾਬ ਚ 10 ਲੱਖ ਰੁਪਏ ਦੇ ਮੁਫ਼ਤ ਇਲਾਜ਼ ਦੀ ਯੋਜਨਾ 15 ਜਨਵਰੀ ਨੂੰ ਲਾਂਚ ਹੋਵੇਗੀ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਹੈ। ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਨੂੰ ਲਾਂਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ 3 ਕਰੋੜ ਲੋਕਾਂ ਨੂੰ ਪੰਜਾਬ ਚ ਸਿਹਤ ਬੀਮਾ ਮਿਲੇਗਾ।

  • 02 Jan 2026 01:27 PM (IST)

    ਦੂਸ਼ਿਤ ਪਾਣੀ ਪੀਣ ਕਾਰਨ ਹੁਣ ਤੱਕ 15 ਮੌਤਾਂ, ਭਾਜਪਾ ਕੌਂਸਲਰ ਦਾ ਦਾਅਵਾ

    ਭਾਗੀਰਥਪੁਰਾ ਤੋਂ ਭਾਜਪਾ ਕੌਂਸਲਰ ਕਮਲ ਬਘੇਲਾ ਨੇ ਦਾਅਵਾ ਕੀਤਾ ਕਿ ਇੰਦੌਰ ਚ ਹੁਣ ਤੱਕ ਦੂਸ਼ਿਤ ਪਾਣੀ ਪੀਣ ਕਾਰਨ 15 ਮੌਤਾਂ ਹੋਈਆਂ ਹਨ। ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਅੱਠ ਦਿਨ ਬੀਤ ਗਏ ਹਨ ਤੇ ਲੀਕ ਹੋਣ ਦਾ ਸਰੋਤ ਅਜੇ ਵੀ ਅਣਜਾਣ ਹੈ। ਇਸ ਲਾਪਰਵਾਹੀ ਲਈ ਸਿਸਟਮ ਜ਼ਿੰਮੇਵਾਰ ਹੈ।

  • 02 Jan 2026 12:17 PM (IST)

    ਅੱਤਵਾਦ ਤੇ ਪਾਣੀ ਦੀਆਂ ਸੰਧੀਆਂ ਇਕੱਠੀਆਂ ਨਹੀਂ ਚੱਲਦੀਆਂ: ਜੈਸ਼ੰਕਰ

    ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇੱਕ ਸਮਾਗਮ ਚ ਕਿਹਾ ਕਿ ਕੁਝ ਗੁਆਂਢੀ ਚੰਗੇ ਹਨ, ਕੁਝ ਮਾੜੇ। ਕਿਸੇ ਨੂੰ ਸਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕੀ ਕਰਨਾ ਹੈ। ਸਾਡੇ ਉਨ੍ਹਾਂ ਲੋਕਾਂ ਨਾਲ ਚੰਗੇ ਸਬੰਧ ਨਹੀਂ ਹਨ ਜੋ ਅੱਤਵਾਦ ਨੂੰ ਉਤਸ਼ਾਹਿਤ ਕਰਦੇ ਹਨ। ਅੱਤਵਾਦ ਤੇ ਪਾਣੀ ਸੰਧੀਆਂ ਇਕੱਠੇ ਨਹੀਂ ਚੱਲਦੀਆਂ।

  • 02 Jan 2026 11:55 AM (IST)

    ਉਮਰ ਖਾਲਿਦ ਲਈ 8 ਅਮਰੀਕੀ ਕਾਂਗਰਸਮੈਨਾਂ ਦਾ ਪੱਤਰ

    ਅੱਠ ਅਮਰੀਕੀ ਕਾਂਗਰਸਮੈਨਾਂ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਉਮਰ ਖਾਲਿਦ ਨੂੰ ਜ਼ਮਾਨਤ ਦੇਣ ਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਨਿਰਪੱਖ ਸੁਣਵਾਈ ਦੀ ਅਪੀਲ ਕੀਤੀ ਹੈ। ਉਮਰ ਖਾਲਿਦ ਦੇ ਮਾਪਿਆਂ ਨੇ ਪਹਿਲਾਂ ਦਸੰਬਰ ਚ ਕੁੱਝ ਅਮਰੀਕੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਉਮਰ ਖਾਲਿਦ ਦੇ ਪਿਤਾ SIMI ਦੇ ਮੈਂਬਰ ਸਨ।

  • 02 Jan 2026 09:37 AM (IST)

    ਇੰਦੌਰ’ਚ ਦੂਸ਼ਿਤ ਪਾਣੀ ਪੀਣ ਤੋਂ ਬਾਅਦ ਬਿਮਾਰ ਹੋਏ 201 ਮਰੀਜ਼ਾਂ ਦਾ ਇਲਾਜ ਜਾਰੀ, 8 ਦੀ ਹੋ ਚੁੱਕੀ ਮੌਤ

    ਇੰਦੌਰ ਚ ਹੁਣ ਤੱਕ ਦੂਸ਼ਿਤ ਪਾਣੀ ਪੀਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 201 ਮਰੀਜ਼ ਇਸ ਸਮੇਂ ਹਸਪਤਾਲਾਂ ਚ ਇਲਾਜ ਅਧੀਨ ਹਨ, ਜਿਨ੍ਹਾਂ ਚੋਂ 32 ਅਜੇ ਵੀ ਆਈ.ਸੀ.ਯੂ.ਚ ਹਨ। ਹੁਣ ਤੱਕ 8,571 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

  • 02 Jan 2026 08:49 AM (IST)

    ਜੈਪੁਰ ‘ਚ ਚੌਮੂੰ ਮਸਜਿਦ ਦੇ ਨੇੜੇ ਕੀਤੇ ਗਏ ਕਬਜ਼ੇ ਅੱਜ ਹਟਾਏ ਜਾਣਗੇ

    ਜੈਪੁਰ ਦੇ ਚੌਮੂੰ ਚ ਮਸਜਿਦ ਕਬਜ਼ੇ ਵਿਵਾਦ ਨੂੰ ਹੱਲ ਕਰਨ ਲਈ ਅੱਜ ਬੁਲਡੋਜ਼ਰ ਦੀ ਵਰਤੋਂ ਕੀਤੀ ਜਾਣੀ ਹੈ। ਸਥਾਨਕ ਪ੍ਰਸ਼ਾਸਨ ਤੇ ਪੁਲਿਸ ਨੇ ਇਸ ਲਈ ਪੂਰੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਹੁਣ ਸਖ਼ਤ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਨੋਟਿਸ ਦੀ ਮਿਆਦ 31 ਦਸੰਬਰ ਨੂੰ ਖਤਮ ਹੋ ਗਈ ਸੀ।

Follow Us